ਫਿਰੋਜ਼ਪੁਰ (ਕੁਮਾਰ, ਪਰਮਜੀਤ, ਖੁੱਲਰ, ਆਨੰਦ)– 29 ਲੱਖ 89 ਹਜ਼ਾਰ 793 ਰੁਪਏ ਦੀ ਫੀਸ ਭਰ ਕੇ ਸਹੁਰੇ ਪਰਿਵਾਰ ਵੱਲੋਂ ਨੂੰਹ ਨੂੰ ਕੈਨੇਡਾ ਭੇਜਿਆ ਗਿਆ ਅਤੇ ਨੂੰਹ ਨੇ ਆਪਣੇ ਪਤੀ ਨੂੰ 4 ਮਹੀਨੇ ਦੇ ਵਰਕ ਵੀਜ਼ੇ ’ਤੇ ਬੁਲਾ ਕੇ ਕੈਨੇਡੀਅਨ ਪੁਲਸ ਨੂੰ ਫੜਵਾ ਦਿੱਤਾ। ਇਸ ਘਟਨਾ ਸਬੰਧੀ ਲੜਕੇ ਦੇ ਪਿਤਾ ਵੱਲੋਂ ਦਿੱਤੀ ਗਈ ਅਰਜ਼ੀ ਦੇ ਆਧਾਰ ’ਤੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਨੂੰਹ ਅਤੇ ਉਸ ਦੇ ਮਾਤਾ-ਪਿਤਾ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਹੜ੍ਹਾਂ ਤੋਂ ਬਾਅਦ ਫ਼ੈਲਣ ਲੱਗਿਆ 'ਵਾਇਰਸ'
ਇਹ ਜਾਣਕਾਰੀ ਦਿੰਦੇ ਹੋਏ ਏ. ਐੱਸ. ਆਈ. ਭੁਪਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਜਗਤਾਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਜ਼ੀਰਾ ਗੇਟ ਫਿਰੋਜ਼ਪੁਰ ਸ਼ਹਿਰ ਨੇ ਪੁਲਸ ਅਧਿਕਾਰੀਆਂ ਨੂੰ ਦਿੱਤੀ ਲਿਖਤੀ ਦਰਖਾਸਤ ’ਚ ਦੋਸ਼ ਲਾਇਆ ਹੈ ਕਿ ਉਸ ਦੀ ਨੂੰਹ ਦਵਿੰਦਰ ਕੌਰ ਵਾਸੀ ਪਿੰਡ ਤੂਤ ਅਤੇ ਉਸ ਦੀ ਮਾਂ ਪਰਮਜੀਤ ਕੌਰ ਅਤੇ ਪਿਤਾ ਮੱਖਣ ਸਿੰਘ ਨੇ ਸ਼ਿਕਾਇਤਕਰਤਾ ਦੇ ਲੜਕੇ ਮਨਪ੍ਰੀਤ ਸਿੰਘ ਨਾਲ ਰਿਸ਼ਤਾ ਕਰਦੇ ਸਮੇਂ ਦਵਿੰਦਰ ਕੌਰ ਦੀ ਪੜ੍ਹਾਈ ਦਾ ਸਾਰਾ ਖਰਚਾ 29 ਲੱਖ 89 ਹਜ਼ਾਰ 793 ਰੁਪਏ ਦਵਿੰਦਰ ਕੌਰ ਦੇ ਮਾਤਾ-ਪਿਤਾ ਦੇ ਖਾਤੇ ’ਚ ਟਰਾਂਸਫਰ ਕਰਵਾਇਆ ਸੀ ਅਤੇ ਲੜਕੀ ਦਵਿੰਦਰ ਕੌਰ ਨੇ ਕੈਨੇਡਾ ਵਿਚ ਜਾ ਕੇ ਸ਼ਿਕਾਇਤਕਰਤਾ ਦੇ ਲੜਕੇ ਨੂੰ 4 ਮਹੀਨੇ ਦੇ ਵਰਕ ਵੀਜ਼ਾ ’ਤੇ ਕੈਨੇਡਾ ਬੁਲਾ ਲਿਆ ਅਤੇ ਉਸ ਨੂੰ ਇਕ ਸਾਜਿਸ਼ ਤਹਿਤ ਕੈਨੇਡਾ ਦੀ ਪੁਲਸ ਨੂੰ ਫੜਵਾ ਦਿੱਤਾ ਅਤੇ ਉਸ ਦੇ ਖਿਲਾਫ ਤਲਾਕ ਦਾ ਿਸ ਭੇਜ ਕੇ ਉਸ ਨਾਲ ਧੋਖਾਦੇਹੀ ਕੀਤੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਨਵੇਂ ਹੁਕਮ ਜਾਰੀ! 19 ਸਤੰਬਰ ਤਕ...
ਸ਼ਿਕਾਇਤਕਰਤਾ ਦੇ ਅਨੁਸਾਰ ਦਵਿੰਦਰ ਕੌਰ ਵੱਲੋਂ ਸਟੱਡੀ ਵੀਜ਼ਾ ਦੀ ਫਾਈਲ ਲਾਉਂਦੇ ਸਮੇਂ ਬੀ. ਐੱਸ. ਸੀ. ਨਾਨ ਮੈਡੀਕਲ ਦੀ ਦੇਸ਼ ਭਗਤੀ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਤੋਂ ਸਾਲ 2017 ਦੀ ਜਾਅਲੀ ਡਿਗਰੀ ਪੇਸ਼ ਕਰ ਕੇ ਉਸ ਨਾਲ ਧੋਖਾ ਕੀਤਾ ਗਿਆ ਹੈ। ਏ. ਐੱਸ. ਆਈ. ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਲੜਕੀ ਅਤੇ ਉਸ ਦੇ ਮਾਤਾ-ਪਿਤਾ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਉਨ੍ਹਾਂ ਖਿਲਾਫ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
Credit : www.jagbani.com