''ਦੇਸ਼ 'ਚੋਂ ਬਾਹਰ ਕੱਢੋ ਪ੍ਰਵਾਸੀ !'' ਇੰਗਲੈਂਡ ਮਗਰੋਂ ਹੁਣ ਕੈਨੇਡਾ 'ਚ ਵੀ ਉੱਠੀ ਮੰਗ, ਸੜਕਾਂ 'ਤੇ ਉਤਰੇ ਹਜ਼ਾਰਾਂ ਲੋਕ

''ਦੇਸ਼ 'ਚੋਂ ਬਾਹਰ ਕੱਢੋ ਪ੍ਰਵਾਸੀ !'' ਇੰਗਲੈਂਡ ਮਗਰੋਂ ਹੁਣ ਕੈਨੇਡਾ 'ਚ ਵੀ ਉੱਠੀ ਮੰਗ, ਸੜਕਾਂ 'ਤੇ ਉਤਰੇ ਹਜ਼ਾਰਾਂ ਲੋਕ

ਇੰਟਰਨੈਸ਼ਨਲ ਡੈਸਕ- ਅਮਰੀਕਾ-ਇੰਗਲੈਂਡ ਤੋਂ ਬਾਅਦ ਹੁਣ ਕੈਨੇਡਾ ਦੇ ਲੋਕਾਂ ਨੇ ਵੀ ਪ੍ਰਵਾਸੀਆਂ ਖ਼ਿਲਾਫ਼ ਬੋਲਣਾ ਸ਼ੁਰੂ ਕਰ ਦਿੱਤਾ ਹੈ, ਹਾਲਾਂਕਿ ਸ਼ਨੀਵਾਰ ਨੂੰ ਟੋਰਾਂਟੋ ਵਿਚ ਪ੍ਰਵਾਸੀਆਂ ਖ਼ਿਲਾਫ਼ ਰੋਸ-ਪ੍ਰਦਰਸ਼ਨ ਕਰਨ ਵਾਲਿਆਂ ਦਾ ਇਕ ਧੜਾ ਵੀ ਪ੍ਰਵਾਸੀਆਂ ਦੇ ਹੱਕ ’ਚ ਨਿੱਤਰਿਆ ਹੈ। ਪ੍ਰਦਰਸ਼ਨਕਾਰੀ ਇਮੀਗ੍ਰੇਸ਼ਨ ਨੀਤੀ ਦਾ ਵਿਰੋਧ ਕਰ ਰਹੇ ਹਨ। ਟੋਰਾਂਟੋ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕ੍ਰਿਸਟੀ ਪਿਟਸ ਪਾਰਕ ਵਿਚ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿੱਥੇ ਸ਼ਨੀਵਾਰ ਦੁਪਹਿਰ ਨੂੰ ਇਕ ਵੱਡੀ ਇਮੀਗ੍ਰੇਸ਼ਨ ਵਿਰੋਧੀ ਰੈਲੀ ਅਤੇ ਰੋਸ-ਪ੍ਰਦਰਸ਼ਨ ਹੋਇਆ।

ਵੱਡੇ ਪੱਧਰ ’ਤੇ ਇਮੀਗ੍ਰੇਸ਼ਨ ਰੋਕਣ ਦੀ ਮੰਗ
ਪੁਲਸ ਨੇ ਇਕ ਸੋਸ਼ਲ ਮੀਡੀਆ ਪੋਸਟ ’ਚ ਕਿਹਾ ਕਿ ਬਲੋਰ ਸਟ੍ਰੀਟ ਵੈਸਟ ਅਤੇ ਕ੍ਰਿਸਟੀ ਸਟ੍ਰੀਟ ਦੇ ਇਲਾਕੇ ’ਚ ਦੁਪਹਿਰ 12:40 ਵਜੇ ਦੇ ਕਰੀਬ ਚੱਲ ਰਹੇ ਇਕ ਰੋਸ-ਪ੍ਰਦਰਸ਼ਨ ਵਿਚ ਹਮਲੇ ਦੇ ਦੋਸ਼ ’ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਬਾਅਦ ਵਿਚ ਪੁਲਸ ਨੇ ਸੀ.ਬੀ.ਸੀ. ਟੋਰਾਂਟੋ ਨੂੰ ਈਮੇਲ ਰਾਹੀਂ ਪੁਸ਼ਟੀ ਕੀਤੀ ਕਿ ਦੋਵਾਂ ਪ੍ਰਦਰਸ਼ਨਾਂ ਦੇ ਸਬੰਧ ਵਿਚ ਕੁੱਲ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਲੋਕ ਸ਼ਨੀਵਾਰ ਦੁਪਹਿਰ ਨੂੰ ਟੋਰਾਂਟੋ ਦੇ ਇਕ ਪਾਰਕ ’ਚ ‘ਕੈਨੇਡਾ ਫਸਟ ਪੈਟ੍ਰਿਅਟ ਰੈਲੀ’ ਨਾਂ ਦੀ ਇਕ ਰੈਲੀ ਲਈ ਇਕੱਠੇ ਹੋਏ। ਇਕ ਇੰਸਟਾਗ੍ਰਾਮ ਪੋਸਟ ’ਚ ਪ੍ਰਬੰਧਕਾਂ ਨੇ ਕਿਹਾ ਕਿ ਉਹ ‘ਵੱਡੇ ਪੱਧਰ ’ਤੇ ਇਮੀਗ੍ਰੇਸ਼ਨ’ ਨੂੰ ਰੋਕਣ ਦੀ ਮੰਗ ਕਰ ਰਹੇ ਹਨ।

PunjabKesari

ਪ੍ਰਵਾਸੀਆਂ ਕਾਰਨ ਸਰੋਤਾਂ ’ਤੇ ਦਬਾਅ
ਪੋਸਟ ਵਿਚ ਲਿਖਿਆ ਸੀ, ‘ਇਹ ਸੱਚੇ ਕੈਨੇਡੀਅਨ ਦੇਸ਼ ਭਗਤਾਂ ਲਈ ਇਕੱਠੇ ਖੜ੍ਹੇ ਹੋਣ ਦਾ ਸਮਾਂ ਹੈ। ਸਾਡਾ ਦੇਸ਼ ਤੇਜ਼ੀ ਨਾਲ ਬਦਲ ਰਿਹਾ ਹੈ ਪਰ ਬਿਹਤਰੀ ਲਈ ਨਹੀਂ। ਜੇਕਰ ਅਸੀਂ ਉਸ ਲਈ ਨਹੀਂ ਲੜਦੇ, ਜੋ ਸਾਡੇ ਕੋਲ ਹੈ ਤਾਂ ਅਸੀਂ ਉਸ ਨੂੰ ਗੁਆ ਦੇਵਾਂਗੇ।’ ਇਸ ਬਾਰੇ ਰੈਲੀ ਦੇ ਪ੍ਰਬੰਧਕ ਜੋਅ ਐਨਿਡਜਰ ਨੇ ਕਿਹਾ ਕਿ ਇਹ ਰੋਸ-ਪ੍ਰਦਰਸ਼ਨ ਕੈਨੇਡੀਅਨ ਲੋਕਾਂ ਨੂੰ ਪਹਿਲ ਦੇਣ ਅਤੇ ਸਾਡੇ ਦੇਸ਼ ਨੂੰ ਪਹਿਲਾਂ ਰੱਖਣ ਬਾਰੇ ਸੀ। ਉਨ੍ਹਾਂ ਕਿਹਾ, ‘ਜਦੋਂ ਤੁਸੀਂ ਦੁਨੀਆ ਭਰ ਦੇ ਦੂਜੇ ਦੇਸ਼ਾਂ ਦੇ ਲੱਖਾਂ ਲੋਕਾਂ ਨੂੰ ਦੇਸ਼ ’ਚ ਆਉਣ ਦਿੰਦੇ ਹੋ ਤਾਂ ਇਸ ਨਾਲ ਸਾਡੇ ਸਰੋਤਾਂ ’ਤੇ ਦਬਾਅ ਪੈਂਦਾ ਹੈ।’

ਪ੍ਰਵਾਸੀਆਂ ਦੇ ਸਮਰਥਨ ’ਚ ਰੈਲੀ
ਸ਼ਨੀਵਾਰ ਨੂੰ ਪ੍ਰਵਾਸੀ ਭਾਈਚਾਰਿਆਂ ਲਈ ਸਮਰਥਨ ਦਿਖਾਉਣ ਦੇ ਮਕਸਦ ਨਾਲ ਇਕ ਰੋਸ ਰੈਲੀ ਲਈ ਸੈਂਕੜੇ ਹੋਰ ਲੋਕ ਵੀ ਪਾਰਕ ’ਚ ਇਕੱਠੇ ਹੋਏ। ‘ਓਂਟਾਰੀਓ ਫੈੱਡਰੇਸ਼ਨ ਆਫ ਲੇਬਰ’ ਦੇ ਫੇਸਬੁੱਕ ਪੇਜ ’ਤੇ ਪ੍ਰਬੰਧਕਾਂ ਦੁਆਰਾ ਪੋਸਟ ਕੀਤੇ ਗਏ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਜਿਸ ਪਾਰਕ ਵਿਚ ਰੈਲੀ ਕੀਤੀ ਗਈ ਸੀ, ਉਸ ਦਾ ਫਾਸ਼ੀਵਾਦ ਵਿਰੋਧੀ ਆਯੋਜਨਾਂ ਦਾ ਇਕ ਅਮੀਰ ਇਤਿਹਾਸ ਰਿਹਾ ਹੈ। ਅੱਜ ਇਹ ਪ੍ਰਵਾਸੀਆਂ, ਮੂਲ ਨਿਵਾਸੀਆਂ, ਸਮਲਿੰਗੀ ਅਤੇ ਟ੍ਰਾਂਸਜੈਂਡਰ, ਜਿਨਸੀ ਹਿੰਸਾ ਦੇ ਪੀੜਤਾਂ, ਬੇਘਰ ਲੋਕਾਂ, ਕਲਾਕਾਰਾਂ ਤੇ ਵਿਦਿਆਰਥੀਆਂ ਲਈ ਇਕ ਮਹੱਤਵਪੂਰਨ ਰੈਲੀ ਕਰਨ ਵਾਲਾ ਸਥਾਨ ਬਣਿਆ ਹੋਇਆ ਹੈ।

PunjabKesari

‘ਵਰਕਰਜ਼ ਐਕਸ਼ਨ ਸੈਂਟਰ’ ਦੀ ਕਾਰਜਕਾਰੀ ਨਿਰਦੇਸ਼ਕ ਡੀਨਾ ਲੈਡ ਨੇ ਕਿਹਾ ਕਿ ‘ਕੈਨੇਡਾ ਫਸਟ ਰੈਲੀ’ ਦੇ ਪ੍ਰਬੰਧਕ ਸਮਾਜਿਕ ਸਮੱਸਿਆਵਾਂ ਲਈ ਦੇਸ਼ ’ਚ ਨਵੇਂ ਆਉਣ ਵਾਲੇ ਲੋਕਾਂ ਨੂੰ ਗਲਤ ਢੰਗ ਨਾਲ ਦੋਸ਼ੀ ਠਹਿਰਾ ਰਹੇ ਹਨ। ਲਾਡ ਨੇ ਗੱਲਬਾਤ ਦੌਰਾਨ ਕਿਹਾ ਕਿ ਦੇਸ਼ ਦੀਆਂ ਆਰਥਿਕ ਸਮੱਸਿਆਵਾਂ ਲਈ ਪ੍ਰਵਾਸੀਆਂ ਨੂੰ ਦੋਸ਼ੀ ਨਹੀਂ ਠਹਿਰਾਇਆ ਜਾਣਾ ਚਾਹੀਦਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS