ਦੱਸਿਆ ਜਾਂਦਾ ਹੈ ਕਿ ਕਿਸੇ ਵੀ ਆਯੋਜਿਤ ਫੰਕਸ਼ਨ ਲਈ ਜਦੋਂ ਮੇਜ਼ਬਾਨ ਬੁਕਿੰਗ ਕਰਵਾਉਂਦਾ ਹੈ ਤਾਂ ਰਿਜ਼ੋਰਟਸ ਅਤੇ ਹੋਰ ਸੰਸਥਾਵਾਂ ਦੇ ਮਾਲਕ ਸਿਰਫ ਪੈਲੇਸ ਦਾ ਕਿਰਾਇਆ ਆਪਣੇ ਰਿਕਾਰਡ ਵਿਚ ਦਿਖਾਉਂਦੇ ਹਨ। ਵਧੇਰੇ ਇਹ ਲੋਕ ਆਪਣੇ ਰਿਕਾਰਡ ’ਚ ਕੈਟਰਿੰਗ ਦਾ ਜ਼ਿਕਰ ਹੀ ਨਹੀਂ ਕਰਦੇ। ਓਧਰ ਦੂਜੇ ਪਾਸੇ ਜਾਣਕਾਰ ਲੋਕ ਦੱਸਦੇ ਹਨ ਕਿ ਇਨ੍ਹਾਂ ਫੰਕਸ਼ਨਾਂ ’ਚ ਪਰੋਸੀ ਜਾਣ ਵਾਲੀ ਸ਼ਰਾਬ ਲਈ ਪੈਲੇਸ, ਹੋਟਲ ਅਤੇ ਰਿਜ਼ੋਰਟ ਦੀ ਵਾਧੂ ਫੀਸ ਵੀ ਦਿੱਤੀ ਜਾਂਦੀ ਹੈ ਅਤੇ ਸਬੰਧਤ ਠੇਕੇਦਾਰ ਤੋਂ ਨਿਰਧਾਰਿਤ ਰੇਟ ’ਤੇ ਖਰੀਦੀ ਜਾਂਦੀ ਹੈ।
ਸਭ ਤੋਂ ਵਧੇਰੇ ਖਰਚੀਲੀ ਹੁੰਦੀ ਹੈ ਕੈਟਰਿੰਗ!
ਵਿਆਹ ਸ਼ਾਦੀ ਦੇ ਫੰਕਸ਼ਨ ਵਿਚ ਸਭ ਤੋਂ ਵਧੇਰੇ ਖਰਚੀਲਾ ਪ੍ਰੋਗਰਾਮ ਕੈਟਰਿੰਗ ਦਾ ਹੀ ਹੁੰਦਾ ਹੈ ਜਿਸ ਵਿਚ ਪਰਿਵਾਰ ਦੀ ਪੂਰੀ ਜ਼ਿੰਦਗੀ ਦੀ ਕਮਾਈ ਦਾ ਇਕ ਔਸਤ ਹਿੱਸਾ ਖਰਚ ਹੋ ਜਾਂਦਾ ਹੈ। ਵਧੇਰੇ ਫੰਕਸ਼ਨ ਵਿਚ ਗਿਣਤੀ 5 ਤੋਂ 700 ਦੇ ਲੱਗਭਗ ਹੁੰਦੀ ਹੈ ਅਤੇ ਵੱਡੇ ਫੰਕਸ਼ਨਜ਼ ਵਿਚ 1 ਹਜ਼ਾਰ ਤੋਂ ਲੈ ਕੇ ਅਨਲਿਮਟਿਡ ਮਹਿਮਾਨ ਵੀ ਹੁੰਦੇ ਹਨ। ਓਧਰ ਪ੍ਰਤੀ ਵਿਅਕਤੀ ਪਲੇਟ 1000 ਤੋਂ ਸ਼ੁਰੂ ਹੋ ਕੇ 3000 ਰੁਪਏ ਤੱਕ ਹੁੰਦੀ ਹੈ। ਕਈ ਫੰਕਸ਼ਨਜ਼ ਵਿਚ ਕੈਟਰਿੰਗ ਪ੍ਰਤੀ ਪਲੇਟ ਅਤੇ ਕਈ ਫੰਕਸਨਜ਼ ਵਿਚ ਵਧੇਰੇ ਗਿਣਤੀ ਹੋਣ ’ਤੇ ਭਾਰੀ ਭਰਕਮ ਠੇਕਾ ਵੀ ਹੋ ਜਾਂਦਾ ਹੈ। ਜੇਕਰ ਸਰਕਾਰ ਕੋਈ ਸਕੂਟਨਿੰਗ ਟੀਮ ਗਠਿਤ ਕਰ ਕੇ ਇਸ ਦਾ ਹਿਸਾਬ ਕਰੇ ਤਾਂ ਪਿਛਲੇ ਸਮੇਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਅਜਿਹੇ ਫੰਕਸ਼ਨ ਹੋਣਗੇ, ਜਿਸ ’ਚ ਸਰਕਾਰ ਨੂੰ ਕੋਈ ਟੈਕਸ ਨਹੀਂ ਮਿਲਿਆ।
ਬੁਕਿੰਗ ਦੇ ਸਮੇਂ ਪੈਲੇਸ/ਰਿਜ਼ੋਰਟ ਦੇ ਪ੍ਰਬੰਧਕ ਹੀ ਕਰਦੇ ਹਨ ਡੀਲ!
ਦੱਸਣਾ ਜ਼ਰੂਰੀ ਹੈ ਕਿ ਜਿਸ ਸਮੇਂ ਮੇਜ਼ਬਾਨ ਆਪਣਾ ਫੰਕਸ਼ਨ ਅਰੇਂਜ ਕਰਨ ਲਈ ਕਿਸੇ ਪੈਲੇਸ, ਹੋਟਲ ਅਤੇ ਰਿਜ਼ੋਰਟਸ ਕੋਲ ਐਡਵਾਂਸ ਬੁਕਿੰਗ ਕਰਨ ਲਈ ਜਾਂਦਾ ਹੈ ਤਾਂ ਸਾਰੀ ਡੀਲਿੰਗ ਪ੍ਰਬੰਧਕ ਖੁਦ ਕਰਦੇ ਹਨ ਅਤੇ ਕੈਟਰਿੰਗ ਦਾ ਰੇਟ ਵੀ ਉਹੀ ਤੈਅ ਕਰਦੇ ਹਨ। ਬਾਅਦ ਵਿਚ ਕੈਟਰਿੰਗ ਨੂੰ ਕਿਤਾਬਾਂ ਤੋਂ ਦੂਰ ਰੱਖਿਆ ਜਾਂਦਾ ਹੈ ਅਤੇ ਸਰਕਾਰ ਦਾ ਟੈਕਸ ਹਵਾ ’ਚ ਉੱਡ ਜਾਂਦਾ ਹੈ।
ਫਾਇਨਾਂਸੀਅਲ ਕਮਿਸ਼ਨਰ ਟੈਕਸੇਸ਼ਨ ਨੇ ਵੀ ਦਿੱਤੇ ਹਨ ਵਿਭਾਗਾਂ ਨੂੰ ਹੁਕਮ
ਦੱਸਿਆ ਜਾਂਦਾ ਹੈ ਕਿ ਬੀਤੇ ਿਦਨੀਂ ਜੀ. ਐੱਸ. ਟੀ. ਵਿਭਾਗ ਨਾਲ ਹੋਈ ਮੀਟਿੰਗ ਦੌਰਾਨ ਫਾਇਨਾਂਸ਼ੀਅਲ ਕਮਿਸ਼ਨਰ ਟੈਕਸੇਸ਼ਨ ਪੰਜਾਬ (ਐੱਫ. ਸੀ. ਟੀ.) ਨੇ ਜੀ. ਐੱਸ. ਟੀ. ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਆਉਣ ਵਾਲੇ ਸਮੇਂ ਵਿਚ ਵਿਆਹ ਸ਼ਾਦੀ ਦਾ ਸੀਜ਼ਨ ਹੈ, ਇਸ ਲਈ ਮੈਰਿਜ ਫੰਕਸ਼ਨ ਅਰੇਂਜ ਕਰਨ ਵਾਲੇ ਹੋਟਲ ਪੈਲੇਸ ਅਤੇ ਰਿਜ਼ੋਰਟਸ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਕਿ ਕੋਈ ਟੈਕਸ ਚੋਰੀ ਨਾ ਕਰ ਸਕੇ।
ਸ਼ਰਾਬ ਦੀ ਖਪਤ ਨਾਲ ਹੋ ਜਾਂਦੀ ਹੈ ਮਹਿਮਾਨਾਂ ਦੀ ਗਿਣਤੀ
ਮਿਸਾਲ ਦੇ ਤੌਰ ’ਤੇ ਜੇਕਰ ਮੇਜ਼ਬਾਨ ਵਿਆਹ ਸ਼ਾਦੀ ’ਚ 10 ਪੇਟੀਆਂ ਸ਼ਰਾਬ ਦੀ ਖਪਤ ਕਰ ਲੈਂਦਾ ਹੈ ਤਾਂ ਉਸ ਦਾ ਸਿੱਧਾ ਅਰਥ ਹੈ ਕਿ 700 ਦੇ ਕਰੀਬ ਲੋਕਾਂ ਨੇ ਸ਼ਰਾਬ ਪੀਤੀ ਹੈ। ਓਧਰ ਜੇਕਰ ਕੁਲ ਮਹਿਮਾਨਾਂ ਦੀ ਗੱਲ ਕੀਤੀ ਜਾਏ ਤਾਂ ਸਿਰਫ 25 ਫੀਸਦੀ ਲੋਕ ਹੀ ਸ਼ਰਾਬ ਪੀਂਦੇ ਹਨ। ਕੁਲ ਮਹਿਮਾਨਾਂ ਵਿਚ ਕਿਉਂਕਿ ਇਕ ਤਿਹਾਈ ਬੱਚਿਆਂ ਅਤੇ ਇਕ ਤਿਹਾਈ ਔਰਤਾਂ ਦੀ ਹੁੰਦੀ ਹੈ। ਬਾਕੀ ਬਚੇ ਇਕ ਤਿਹਾਈ ਮਰਦਾਂ ਵਿਚ ਜੇਕਰ ਵੱਧ ਤੋਂ ਵੱਧ ਮੰਨ ਲਿਆ ਜਾਵੇ ਤਾਂ 25 ਫੀਸਦੀ ਕੁਲ ਗਿਣਤੀ ਵਿਚ ਮਹਿਮਾਨ ਸ਼ਰਾਬ ਪੀਂਦੇ ਹਨ। ਇਸ ਦਾ ਪ੍ਰਮਾਣ ਹੈ ਕਿ 10 ਪੇਟੀਆਂ ਸ਼ਰਾਬ ਦੀ ਖਪਤਾ ਵਾਲੇ ਫੰਕਸ਼ਨਾਂ ਵਿਚ ਮੇਜ਼ਬਾਨਾਂ ਦੀ ਕੁਲ ਗਿਣਤੀ 1800 ਦੇ ਲੱਗਭਗ ਹੈ। ਜੇਕਰ ਕੰਬਾਈਂਡ ਖੁਰਾਕ ਆਈਟਮਾਂ ਵਿਚ ਸਰਵਿਸ ਹੈ ਤਾਂ 18 ਫੀਸਦੀ ਟੈਕਸ ਲੱਗਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਫੰਕਸ਼ਨ ਅਰੇਂਜਮੈਂਟ ਵਿਚ ਕੈਟਰਿੰਗ ’ਤੇ ਫੋਕਸ ਕੀਤਾ ਜਾਵੇ ਤਾਂ ਸਰਕਾਰ ਨੂੰ ਸ਼ਰਾਬ ਤੋਂ ਵੀ ਵੱਧ ਰੈਵੇਨਿਊ ਪ੍ਰਤੀ ਸਾਲ ਮਿਲੇਗਾ।
ਟੈਕਸ ਚੋਰੀ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ : ਡਾ. ਨਵਰੀਤ ਸੇਖੋਂ
ਅਸਿਸਟੈਂਟ ਕਮਿਸ਼ਨਰ ਜੀ. ਐੱਸ. ਟੀ. ਅੰਮ੍ਰਿਤਸਰ ਡਾ. ਨਵਰੀਤ ਕੌਰ ਸੇਖੋਂ ਨੇ ਕਿਹਾ ਹੈ ਕਿ ਕਿਸੇ ਵੀ ਤਰ੍ਹਾਂ ਨਾਲ ਹੋ ਰਹੀ ਟੈਕਸ ਚੋਰੀ ਨੂੰ ਰੋਕਿਆ ਜਾਵੇਗਾ ਅਤੇ ਇਸ ਤਰ੍ਹਾਂ ਦੇ ਲੋਕਾਂ ’ਤੇ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਗੰਭੀਰ ਵਿਸ਼ਾ ਹੈ ਕਿ ਇਕ ਹੀ ਫੰਕਸ਼ਨ ’ਚ ਲੱਖਾਂ ਰੁਪਏ ਦੀ ਟੈਕਸ ਚੋਰੀ ਹੋ ਰਹੀ ਹੈ, ਇਸ ਲਈ ਵਿਸ਼ੇਸ਼ ਟੀਮਾਂ ਗਠਿਤ ਕੀਤੀਆਂ ਜਾਣਗੀਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com