ਨੈਸ਼ਨਲ ਡੈਸਕ- ਰਾਜਧਾਨੀ ਦਿੱਲੀ 'ਚ 17 ਤੋਂ 19 ਸਤੰਬਰ ਤਕ ਮੀਂਹ ਪੈ ਸਕਦਾ ਹੈ। ਹਾਲਾਂਕਿ ਮੌਸਮ ਵਿਭਾਗ ਨੇ ਇਸ ਹਫਤੇ ਪੂਰੇ ਸਮੇਂ ਮੀਂਹ ਦੀ ਕੋਈ ਖਾਸ ਭਵਿੱਖਬਾਣੀ ਨਹੀਂ ਕੀਤੀ। ਉਥੇ ਹੀ ਤਾਪਮਾਨ 'ਚ ਹੌਲੀ-ਹੌਲੀ ਗਿਰਾਵਟ ਆਏਗੀ। ਆਈ.ਐੱਮ.ਡੀ. ਦੇ ਅਨੁਸਾਰ, ਮਾਨਸੂਨ ਇਸ ਵਾਰ ਆਮ ਸਮੇਂ ਤੋਂ ਲਗਭਗ ਤਿੰਨ ਦਿਨ ਪਹਿਲਾਂ ਯਾਨੀ 17 ਸਤੰਬਰ ਦੇ ਆਸਪਾਸ ਪੱਛਣੀ ਰਾਜਸਥਾਨ ਦੇ ਕੁਝ ਇਲਾਕਿਆਂ ਤੋਂ ਵਾਪਸ ਪਰਤਨਾ ਸ਼ੁਰੂ ਹੋ ਗਿਆ ਹੈ। ਦਿੱਲ਼ੀ 'ਚ ਮਾਨਸੂਨ ਦੀ ਵਾਪਸੀ 'ਚ ਲਗਭਗ ਇਕ ਹਫਤੇ ਦਾ ਹੋਰ ਸਮਾਂ ਲੱਗ ਸਕਦਾ ਹੈ ਪਰ ਅਜੇ ਤਕ ਇਸ ਲਈ ਕੋਈ ਤੈਅ ਤਰੀਕ ਨਹੀਂ ਦਿੱਤੀ ਗਈ। ਇਸ ਵਿਚਕਾਰ, ਇਸ ਹਫਤੇ ਦਿੱਲੀ 'ਚ ਅੰਸ਼ਿਕ ਬੱਦਲ ਛਾਏ ਰਹਿਣ ਦਾ ਅਨੁਮਾਨ ਹੈ।
ਸੋਮਵਾਰ ਨੂੰ ਦਿੱਲੀ ਦਾ ਮੌਸਮ ਸਾਫ ਰਿਹਾ ਹੈ ਅਤੇ ਧੁੱਪ ਵੀ ਨਿਕਲੀ। ਜ਼ਿਆਦਾ ਤੋਂ ਜ਼ਿਆਦਾ ਤਾਪਮਾਨ 36.1 ਡਿਗਰੀ ਸੈਲਸੀਅਸ ਦਰਜ ਹੋਇਆ, ਜੋ ਆਮ ਤੋਂ 2.7 ਡਿਗਰੀ ਜ਼ਿਆਦਾ ਸੀ। ਘੱਟੋ-ਘੱਟ ਤਾਪਮਾਨ 25.5 ਡਿਗਰੀ ਰਿਹਾ, ਜੋ ਆਮ ਤੋਂ ਥੋੜ੍ਹਾ ਜ਼ਿਆਦਾ ਸੀ। ਹਵਾ 'ਚ ਨਮੀ ਦਾ ਪੱਧਰ 89 ਫੀਸਦੀ ਤੋਂ ਘੱਟ ਕੇ 47 ਫੀਸਦੀ ਤਕ ਪਹੁੰਚਿਆ। ਮੰਗਲਵਾਰ ਨੂੰ ਵੀ ਆਸਮਾਨ 'ਚ ਅੰਸ਼ਿਕ ਰੂਪ ਨਾਲ ਬੱਦਲ ਛਾਏ ਰਹਿਣਗੇ। ਇਸ ਦਿਨ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ਲਗਭਗ 35 ਡਿਗਰੀ ਅਤੇ ਘੱਟੋ-ਘੱਟ 24 ਡਿਗਰੀ ਦੇ ਕਰੀਬ ਰਹਿਣ ਦੀ ਉਮੀਦ ਹੈ।
ਮੌਸਮ ਵਿਗਿਆਨੀਆਂ ਨੇ ਦੱਸਿਆ ਕਿ ਮਹਾਰਾਸ਼ਟਰ ਅਤੇ ਛੱਤੀਸਗੜ ਵਰਗੇ ਦੱਖਣ-ਪੱਛਮੀ ਸੂਬਿਾਂ 'ਚ ਬਣੇ ਘੱਟ ਦਬਾਅ ਵਾਲੇ ਖੇਤਰ ਅਤੇ ਪੱਛਣੀ ਗੜਬੜੀ ਦੇ ਮਿਲਣ ਨਾਲ ਉਥੇ ਭਾਰੀ ਮੀਂਹ ਪੈ ਸਕਦਾ ਹੈ। ਦਿੱਲੀ 'ਚ ਮਾਨਸੂਨ ਦੀ ਵਾਪਸੀ ਸਤੰਬਰ ਦੀ 22-23 ਤਰੀਕ ਤੋਂ ਬਾਅਦ ਹੋਣ ਦੀ ਸੰਭਾਵਨਾ ਹੈ।
Credit : www.jagbani.com