ਖੇਡ-ਖੇਡ 'ਚ ਵਾਪਰਿਆ ਵੱਡਾ ਹਾਦਸਾ! ਬੋਲੈਰੋ ਪਿੱਛੇ ਲਟਕਣ ਦੀ ਕੋਸ਼ਿਸ਼ ਕਰ ਰਿਹਾ ਸੀ ਜਵਾਕ, ਹੋਇਆ...

ਖੇਡ-ਖੇਡ 'ਚ ਵਾਪਰਿਆ ਵੱਡਾ ਹਾਦਸਾ! ਬੋਲੈਰੋ ਪਿੱਛੇ ਲਟਕਣ ਦੀ ਕੋਸ਼ਿਸ਼ ਕਰ ਰਿਹਾ ਸੀ ਜਵਾਕ, ਹੋਇਆ...

ਜਲੰਧਰ–ਜਲੰਧਰ ਵਿਖੇ ਅਰਬਨ ਅਸਟੇਟ ਨਾਲ ਸਥਿਤ ਸੁਦਾਮਾ ਵਿਹਾਰ ਵਿਚ ਮੋਡੀਫਾਈ ਕੀਤੀ ਬੋਲੈਰੋ ਗੱਡੀ ਦੇ ਪਿੱਛੇ ਲਟਕਣ ਦੇ ਚੱਕਰ ਵਿਚ 10 ਸਾਲ ਦੇ ਬੱਚੇ ਦੀ ਡਿੱਗਣ ਨਾਲ ਮੌਤ ਹੋ ਗਈ। ਜਿਉਂ ਹੀ ਬੱਚੇ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਹ ਤੁਰੰਤ ਮੌਕੇ ’ਤੇ ਪਹੁੰਚ ਗਏ, ਜਿਨ੍ਹਾਂ ਨੇ ਦੋਸ਼ ਲਾਇਆ ਕਿ ਗੱਡੀ ਚਾਲਕ ਨੇ ਉਨ੍ਹਾਂ ਦੇ ਬੇਟੇ ਨੂੰ ਟੱਕਰ ਮਾਰੀ ਹੈ। ਉਨ੍ਹਾਂ ਨੇ ਹਿੱਟ ਐਂਡ ਰਨ ਦੇ ਦੋਸ਼ ਲਾਏ, ਜਿਸ ਦੇ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ। ਉਥੇ ਹੀ ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਥਾਣਾ ਨੰਬਰ 7 ਵਿਚ ਵੀ ਹੰਗਾਮਾ ਕੀਤਾ।

ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਜਦੋਂ ਉਹ ਇਸ ਹਾਦਸੇ ਦੀ ਸ਼ਿਕਾਇਤ ਦੇਣ ਥਾਣਾ ਨੰਬਰ 7 ਵਿਚ ਪਹੁੰਚੇ ਤਾਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਅਤੇ ਇਕ ਪੁਲਸ ਕਰਮਚਾਰੀ ਨੇ ਥਾਣੇ ਵਿਚੋਂ ਬਾਹਰ ਜਾਣ ਨੂੰ ਕਿਹਾ। ਦੋਸ਼ ਹੈ ਕਿ ਥਾਣਾ ਪੁਲਸ ਨੇ ਉਨ੍ਹਾਂ ਨਾਲ ਕੋਈ ਹਮਦਰਦੀ ਨਹੀਂ ਵਿਖਾਈ। ਥਾਣਾ ਨੰਬਰ 7 ਦੇ ਇੰਚਾਰਜ ਬਲਜਿੰਦਰ ਸਿੰਘ ਨੇ ਦੱਸਿਆ ਕਿ ਸੁਦਾਮਾ ਮਾਰਕੀਟ ਵਿਚ ਅਕਸਰ ਬੱਚੇ ਰੇਤਾ-ਬੱਜਰੀ ਕਾਰੋਬਾਰੀ ਦੇ ਕੋਲ ਖੇਡਣ ਆਉਂਦੇ ਹਨ। ਰੇਤਾ-ਬੱਜਰੀ ਵਾਲੇ ਦਾ ਕਹਿਣਾ ਹੈ ਕਿ ਬੱਚੇ ਅਕਸਰ ਗੱਡੀਆਂ ਦੇ ਪਿੱਛੇ ਲਟਕ ਕੇ ਖੇਡਦੇ ਹਨ। ਉਨ੍ਹਾਂ ਦੇ ਮਾਤਾ-ਪਿਤਾ ਕੰਮ ’ਤੇ ਹੁੰਦੇ ਹਨ ਤਾਂ ਉਹ ਉਨ੍ਹਾਂ ਨੂੰ ਖਾਣਾ ਵੀ ਖੁਆ ਦਿੰਦੇ ਹਨ ਪਰ ਮੰਗਲਵਾਰ ਦੇਰ ਸ਼ਾਮ ਜਦੋਂ ਕੁਝ ਬੱਚੇ ਬੋਲੈਰੋ ਗੱਡੀ ਦੇ ਪਿੱਛੇ ਲਟਕ ਰਹੇ ਸਨ ਤਾਂ ਗਣੇਸ਼ (10) ਦਾ ਗੱਡੀ ਫੜਦੇ ਹੋਏ ਹੱਥ ਤਿਲਕ ਗਿਆ ਅਤੇ ਉਹ ਸੜਕ ’ਤੇ ਡਿੱਗ ਗਿਆ। ਇਹ ਵੇਖ ਕੇ ਉਹ ਤੁਰੰਤ ਗਣੇਸ਼ ਨੂੰ ਨਿੱਜੀ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਜਵਾਬ ਦੇ ਦਿੱਤਾ ਤਾਂ ਉਹ ਬੱਚੇ ਨੂੰ ਪਿਮਸ ਹਸਪਤਾਲ ਲੈ ਗਏ।

- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

Credit : www.jagbani.com

  • TODAY TOP NEWS