ਅਮਰੀਕਾ 'ਚ ਨੌਜਵਾਨ ਪੰਜਾਬੀ ਡਾਕਟਰ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

ਅਮਰੀਕਾ 'ਚ ਨੌਜਵਾਨ ਪੰਜਾਬੀ ਡਾਕਟਰ ਦੀ ਦਿਲ ਦਾ ਦੌਰਾ ਪੈਣ ਨਾਲ ਹੋਈ ਮੌਤ

ਮਜੀਠਾ- ਮਜੀਠਾ ਕਸਬੇ ਨਾਲ ਸਬੰਧਤ ਇਕ ਹੋਣਹਾਰ ਨੌਜਵਾਨ ਡਾਕਟਰ, ਡਾ. ਚਰਨਜੋਤ ਸਿੰਘ ਪੁੱਤਰ ਡਾ. ਰੁਪਿੰਦਰ ਸਿੰਘ, ਦੀ ਅਮਰੀਕਾ ਵਿਚ ਦਿਲ ਦਾ ਦੌਰਾ ਪੈਣ ਕਾਰਨ ਬੇਵਕਤੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਹ ਖ਼ਬਰ ਸੁਣ ਕੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। 

ਇਹ ਖ਼ਬਰ ਵੀ ਪੜ੍ਹੋ - ਟੁੱਟ ਗਿਆ ਬੰਨ੍ਹ! ਇਨ੍ਹਾਂ ਇਲਾਕਿਆਂ 'ਚ ਵੜਿਆ ਪਾਣੀ; ਪੰਜਾਬ 'ਚ ਬਾਰਿਸ਼ ਨੇ ਫ਼ਿਰ ਵਧਾਈਆਂ ਮੁਸ਼ਕਲਾਂ

ਜਾਣਕਾਰੀ ਅਨੁਸਾਰ, ਡਾ. ਚਰਨਜੋਤ ਸਿੰਘ ਨੇ ਭਾਰਤ ਵਿੱਚ ਆਪਣੀ ਐੱਮ. ਬੀ. ਬੀ. ਐੱਸ. ਦੀ ਪੜ੍ਹਾਈ ਸਫ਼ਲਤਾਪੂਰਵਕ ਪੂਰੀ ਕੀਤੀ ਸੀ। ਉੱਚ ਡਾਕਟਰੀ ਸਿੱਖਿਆ ਪ੍ਰਾਪਤ ਕਰਨ ਲਈ ਉਹ ਅਮਰੀਕਾ ਚਲੇ ਗਏ ਸਨ। ਉਹ ਆਪਣੇ ਡਾਕਟਰੀ ਕਰੀਅਰ ਵਿਚ ਹੋਰ ਉੱਚ ਮੁਕਾਮ ਹਾਸਲ ਕਰਨ ਦੀ ਤਿਆਰੀ ਕਰ ਰਹੇ ਸਨ। ਦੁਖਦਾਈ ਘਟਨਾ ਵਿਦੇਸ਼ ਵਿਚ ਹੀ ਵਾਪਰੀ, ਜਿੱਥੇ ਉਨ੍ਹਾਂ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਸ ਖ਼ਬਰ ਨਾਲ ਮਜੀਠਾ ਕਸਬੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। 

- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

Credit : www.jagbani.com

  • TODAY TOP NEWS