ਮੁੰਬਈ - ਅੱਜ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੈਕਸ ਅਤੇ ਨਿਫਟੀ ਵਿੱਚ ਵਾਧਾ ਦੇਖਣ ਨੂੰ ਮਿਲਿਆ। ਬਾਅਦ ਵਿਚ ਤੇਜ਼ ਉਤਰਾਅ-ਚੜ੍ਹਾਅ ਦਾ ਸਾਹਮਣਾ ਕਰਨਾ ਪਿਆ। ਇੰਡੀਆ VIX 1.5% ਉੱਪਰ ਸੀ। ਇਸ ਦੇ ਨਾਲ ਹੀ ਸੈਂਸੈਕਸ ਅਤੇ ਨਿਫਟੀ ਆਪਣੇ ਇੰਟਰਾਡੇ ਉੱਚ ਪੱਧਰ ਤੋਂ ਹੇਠਾਂ ਆ ਗਏ। ਕਾਰੋਬਾਰ ਦੇ ਅੰਤ ਤੱਕ ਬਾਜ਼ਾਰ ਸੁਸਤ ਸੁਰ ਵਿੱਚ ਵਾਪਸ ਆਇਆ, ਲਾਲ ਨਿਸ਼ਾਨ ਵਿੱਚ ਬੰਦ ਹੋਇਆ। ਬਾਜ਼ਾਰ ਉਤਰਾਅ-ਚੜ੍ਹਾਅ ਦੇ ਨਾਲ ਇੱਕ ਸੀਮਾ ਵਿੱਚ ਵਪਾਰ ਕਰਦਾ ਰਿਹਾ, ਪ੍ਰਮੁੱਖ ਬੈਂਚਮਾਰਕ ਸੂਚਕਾਂਕ, ਨਿਫਟੀ ਅਤੇ ਸੈਂਸੈਕਸ, ਆਪਣੇ ਦਿਨ ਦੇ ਹੇਠਲੇ ਪੱਧਰ ਦੇ ਨੇੜੇ ਬੰਦ ਹੋਏ। ਬੀਐਸਈ ਸੈਂਸੈਕਸ 153.09 ਅੰਕ ਭਾਵ 0.19% ਡਿੱਗ ਕੇ 81,773.66 ਦੇਪੱਧਰ 'ਤੇ ਬੰਦ ਹੋਇਆ ਹੈ। ਸੈਂਸੈਕਸ ਦੇ ਸਿਰਫ਼ 9 ਸਟਾਕ ਵਾਧੇ ਨਾਲ ਅਤੇ 21 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ।
ਟਾਪ ਗੇਨਰਸ
ਸੈਂਸੈਕਸ ਦੀਆਂ 30 ਕੰਪਨੀਆਂ ਵਿੱਚੋਂ, ਟਾਈਟਨ, ਇਨਫੋਸਿਸ, ਟਾਟਾ ਕੰਸਲਟੈਂਸੀ ਸਰਵਿਸਿਜ਼, ਐਚਸੀਐਲ ਟੈਕ , ਟੈਕ ਮਹਿੰਦਰਾ ਅਤੇ ਇਟਰਨਲ ਸਭ ਤੋਂ ਵੱਧ ਲਾਭ ਪ੍ਰਾਪਤ ਕਰਨ ਵਾਲੇ ਸਨ।
ਟਾਪ ਲੂਜ਼ਰਸ
ਟਾਟਾ ਮੋਟਰਸ, ਮਹਿੰਦਰਾ ਐਂਡ ਮਹਿੰਦਰਾ bel, ਅਲਟਰਾਟੈਕ ਸੀਮੈਂਟ ਅਤੇ Trent ਘਾਟੇ ਵਿੱਚ ਸਨ।
ਦੂਜੇ ਪਾਸੇ ਐਨਐਸਈ ਨਿਫਟੀ 62.15 ਅੰਕ ਭਾਵ 0.25% ਡਿੱਗ 25,046.15 ਦੇ ਪੱਧਰ 'ਤੇ ਬੰਦ ਹੋਇਆ ਹੈ। ਬੈਂਕ ਨਿਫਟੀ ਆਪਣੇ ਦਿਨ ਦੇ ਉੱਚ ਪੱਧਰ ਤੋਂ 200 ਅੰਕ ਹੇਠਾਂ ਡਿੱਗ ਗਿਆ।
Credit : www.jagbani.com