ਲੁਧਿਆਣਾ: ਲੁਧਿਆਣਾ ਤੋਂ ਸ਼ਰਮਨਾਕ ਵੀਡੀਓ ਸਾਹਮਣੇ ਆਈ ਹੈ, ਜਿਸ ਨਾਲ ਹਰ ਕੋਈ ਹੈਰਾਨ ਹੈ। ਇਸ ਵੀਡੀਓ ਵਿਚ ਮੁੰਡਾ-ਕੁੜੀ ਚਲਦੀ ਕਾਰ ਦੀ ਛੱਤ 'ਤੇ ਅਸ਼ਲੀਲ ਤੇ ਇਤਰਾਜ਼ਯੋਗ ਹਰਕਤਾਂ ਕਰਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਥਰੀਕੇ ਤੋਂ ਕੀਜ਼ ਹੋਟਲ ਦੇ ਪਿੱਛੇ ਵਾਲੀ ਸੜਕ ਦੀ ਦੱਸੀ ਜਾ ਰਹੀ ਹੈ ਤੇ ਮੁੰਡਾ-ਕੁੜੀ ਕਿਸੇ ਹੋਰ ਦੇਸ਼ ਨਾਲ ਸਬੰਧਤ ਲੱਗਦੇ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਦਾ ਐਕਸ਼ਨ! ਵੱਡੇ ਪੱਧਰ 'ਤੇ ਕਰ ਦਿੱਤੇ ਤਬਾਦਲੇ, ਪੜ੍ਹੋ ਪੂਰੀ LIST
ਸਥਾਨਕ ਲੋਕਾਂ ਤੇ ਰਾਹਗੀਰਾਂ ਨੇ ਦੱਸਿਆ ਕਿ ਮੁੰਡਾ-ਕੁੜੀ ਕਾਰ ਦੀ ਛੱਤ 'ਤੇ ਤਕਰੀਬਨ ਇਕ ਕਿੱਲੋਮੀਟਰ ਤਕ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਰਹੇ। ਇਸ ਦੌਰਾਨ ਉਨ੍ਹਾਂ ਦੀਆਂ ਹਰਕਤਾਂ ਨੂੰ ਪਿੱਛੇ ਚੱਲ ਰਹੀ ਕਾਰ ਵਿਚ ਬੈਠੇ ਹੋਰ ਲੋਕਾਂ ਨੇ ਮੋਬਾਈਲ ਵਿਚ ਕੈਦ ਕਰ ਲਿਆ। ਇਹ ਦੋਵੇਂ ਕੁੜੀ-ਮੁੰਡਾ ਅਫ਼ਰੀਕੀ ਮੂਲ ਦੇ ਜਾਪਦੇ ਹਨ। ਉਨ੍ਹਾਂ ਦੱਸਿਆ ਕਿ ਇਹ ਸੜਕ ਵਿਦੇਸ਼ੀ ਵਿਦਿਆਰਥੀਆਂ ਦੇ ਪੀ. ਜੀ. ਨੇੜੇ ਹੈ। ਇਹ ਵਿਦਿਆਰਥੀ ਫਿਰੋਜ਼ਪੁਰ ਰੋਡ ਸਥਿਤ ਵੱਖ-ਵੱਖ ਵਿਦਿਅਕ ਅਦਾਰਿਆਂ ਵਿਚ ਪੜ੍ਹਾਈ ਕਰਦੇ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਪਹੁੰਚੇ ਅਰਵਿੰਦ ਕੇਜਰੀਵਾਲ ਦਾ ਵੱਡਾ ਐਲਾਨ, ਹੋਣ ਜਾ ਰਿਹੈ ਵੱਡਾ ਬਦਲਾਅ
ਜਲੰਧਰ ਦੀ ਹੈ ਗੱਡੀ
ਇਸ ਮਾਮਲੇ ਵਿਚ ਇਹ ਵੀ ਖ਼ੁਲਾਸਾ ਹੋਇਆ ਹੈ ਕਿ ਜਿਸ ਕਾਰ ਵਿਚ ਇਹ ਘਟਨਾ ਵਾਪਰੀ, ਉਹ ਜਲੰਧਰ ਦੇ ਆਰ. ਟੀ. ਓ. ਵਿਚ ਰਜਿਸਟਰਡ ਹੈ ਤੇ ਇਹ ਪਿਛਲੇ ਸਾਲ ਹੀ ਖਰੀਦੀ ਗਈ ਸੀ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਵਿਦੇਸ਼ੀ ਵਿਦਿਆਰਥੀ ਜਲੰਧਰ ਤੋਂ ਲੁਧਿਆਣਾ ਆਏ ਸਨ। ਕੁਝ ਲੋਕਾਂ ਦਾ ਕਹਿਣਾ ਹੈ ਕਿ ਜਲੰਧਰ ਵਿਚ ਵੀ ਵੱਡੀ ਗਿਣਤੀ ਵਿਚ ਵਿਦੇਸ਼ੀ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ ਤੇ ਉਹ ਅਕਸਰ ਆਪਣੇ ਦੋਸਤਾਂ ਨੂੰ ਮਿਲਣ ਲਈ ਇੱਥੇ ਆਉਂਦੇ ਰਹਿੰਦੇ ਹਨ।
- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
Credit : www.jagbani.com