ਚੰਡੀਗੜ੍ਹ : ਰਾਜ ਸਭਾ ਚੋਣ 'ਚ ਧੋਖਾਧੜੀ ਦੇ ਮੁਲਜ਼ਮ ਨਵਨੀਤ ਚਤੁਰਵੇਦੀ ਨੂੰ ਲੈ ਕੇ ਬੀਤੇ ਦਿਨ ਚੰਡੀਗੜ੍ਹ ਪੁਲਸ ਅਤੇ ਪੰਜਾਬ ਪੁਲਸ ਆਹਮੋ-ਸਾਹਮਣੇ ਹੋ ਗਈ ਸੀ। ਇਸ ਦੌਰਾਨ ਪੰਜਾਬ ਪੁਲਸ ਨੇ ਹੁਣ ਨਵਨੀਤ ਦੀ ਹਿਰਾਸਤ ਲਈ ਚੰਡੀਗੜ੍ਹ ਪੁਲਸ ਖ਼ਿਲਾਫ਼ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਨਵਨੀਤ ਇਸ ਵੇਲੇ ਚੰਡੀਗੜ੍ਹ ਪੁਲਸ ਦੀ ਹਿਰਾਸਤ 'ਚ ਹੈ, ਜਦੋਂ ਕਿ ਪੰਜਾਬ ਪੁਲਸ ਨੇ ਚੰਡੀਗੜ੍ਹ ਦੇ ਸੈਕਟਰ-3 ਪੁਲਸ ਥਾਣੇ ਬਾਹਰ ਡੇਰਾ ਲਾਇਆ ਹੋਇਆ ਹੈ। ਪੰਜਾਬ ਪੁਲਸ ਨੇ ਹਾਈਕੋਰਟ 'ਚ ਤਰਕ ਦਿੱਤਾ ਹੈ ਕਿ ਨਵਨੀਤ ਦੇ ਖ਼ਿਲਾਫ਼ ਰੋਪੜ 'ਚ ਵਿਧਾਇਕਾਂ ਦੇ ਫਰਜ਼ੀ ਸਾਈਨ ਦਾ ਕੇਸ ਦਰਜ ਹੈ। ਉੱਥੇ ਹੀ ਨਵਨੀਤ ਨੇ ਵੀ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਉਸ ਨੇ ਮੰਗ ਕੀਤੀ ਹੈ ਕਿ ਜੇਕਰ ਪੰਜਾਬ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰਨਾ ਹੈ ਤਾਂ 10 ਦਿਨਾਂ ਦਾ ਿਸ ਦਿੱਤਾ ਜਾਵੇ। ਨਵਨੀਤ ਨੇ ਆਪਣੀ ਪਟੀਸ਼ਨ 'ਚ ਇਹ ਵੀ ਪੁੱਛਿਆ ਹੈ ਕਿ ਉਸ ਦੇ ਖ਼ਿਲਾਫ਼ ਪੰਜਾਬ 'ਚ ਕਿੰਨੀਆਂ ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ। ਉਸ ਨੇ ਪੰਜਾਬ ਪੁਲਸ ਤੋਂ ਆਪਣੀ ਜਾਨ-ਮਾਲ ਦੀ ਸੁਰੱਖਿਆ ਮੰਗੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com