ਲੱਗੀਆਂ ਮੌਜਾਂ, ਪੰਜਾਬ ਸਰਕਾਰ ਨੇ ਭਲਕੇ ਐਲਾਨੀ ਛੁੱਟੀ

ਲੱਗੀਆਂ ਮੌਜਾਂ, ਪੰਜਾਬ ਸਰਕਾਰ ਨੇ ਭਲਕੇ ਐਲਾਨੀ ਛੁੱਟੀ

ਚੰਡੀਗੜ੍ਹ : ਪੰਜਾਬ ਵਿਚ ਭਲਕੇ 16 ਅਕਤੂਬਰ ਵੀਰਵਾਰ ਨੂੰ ਰਾਖਵੀਂ ਛੁੱਟੀ ਐਲਾਨੀ ਗਈ ਹੈ। ਦਰਅਸਲ 16 ਅਕਤੂਬਰ ਨੂੰ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਜਨਮ ਦਿਹਾੜਾ ਹੈ। ਪੰਜਾਬ ਵਿਚ ਇਹ ਛੁੱਟੀ ਫਿਲਹਾਲ ਸਿਰਫ ਮੁਲਾਜ਼ਮਾਂ ਲਈ ਹੈ ਕਿਉਂਕਿ ਇਹ ਰਾਖਵੀਂ ਛੁੱਟੀ ਹੈ।

PunjabKesari

ਇਥੇ ਇਹ ਵੀ ਦੱਸਣਯੋਗ ਹੈ ਕਿ ਅਕਤੂਬਰ ਮਹੀਨਾ ਤਿਉਹਾਰੀ ਹੋਣ ਕਰਕੇ ਛੁੱਟੀਆਂ ਨਾਲ ਭਰਿਆ ਪਿਆ ਹੈ। ਜਿਸ ਦੇ ਚੱਲਦੇ ਅਗਲੇ ਦਿਨਾਂ ਦੌਰਾਨ ਦੀਵਾਲੀ ਅਤੇ ਵਿਸ਼ਕਰਮਾ ਡੇਅ ਉਤੇ ਤਾਂ ਜਨਤਕ ਛੁੱਟੀਆਂ ਰਹਿਣਗੀਆਂ। 20 ਅਕਤੂਬਰ ਨੂੰ ਦੀਵਾਲੀ ਅਤੇ 22 ਅਕਤੂਬਰ ਨੂੰ ਵਿਸ਼ਵਕਰਮਾ ਦਿਵਸ/ਗੋਵਰਧਨ ਪੂਜਾ ਹੈ ਇਸ ਤੋਂ ਇਲਾਵਾ 23 ਅਕਤੂਬਰ ਨੂੰ ਗੁਰਗੱਦੀ ਦਿਵਸ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮੌਕੇ ਵੀ ਮੁਲਾਜ਼ਮਾਂ ਨੂੰ ਸਰਕਾਰੀ ਛੁੱਟੀ ਰਹਿਣ ਵਾਲੀ ਹੈ।

Credit : www.jagbani.com

  • TODAY TOP NEWS