ਵੱਡੀ ਖ਼ਬਰ : ਰਿਸ਼ਵਤ ਮਾਮਲੇ ’ਚ DIG ਹਰਚਰਨ ਸਿੰਘ ਭੁੱਲਰ ਸਸਪੈਂਡ

ਵੱਡੀ ਖ਼ਬਰ : ਰਿਸ਼ਵਤ ਮਾਮਲੇ ’ਚ DIG ਹਰਚਰਨ ਸਿੰਘ ਭੁੱਲਰ ਸਸਪੈਂਡ

ਚੰਡੀਗੜ੍ਹ - ਸਕ੍ਰੈਪ ਡੀਲਰ ਤੋਂ 5 ਲੱਖ ਰੁਪਏ ਰਿਸ਼ਵਤ ਮਾਮਲੇ ’ਚ ਫੜੇ ਗਏ ਪੰਜਾਬ ਦੇ ਰੋਪੜ ਰੇਂਜ ਦੇ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਨੂੰ ਪੰਜਾਬ ਸਰਕਾਰ ਨੇ ਸਸਪੈਂਡ ਕਰ ਦਿੱਤਾ ਹੈ। ਭੁੱਲਰ ਦੇ ਇਕ ਦਰਜਨ ਬੈਂਕ ਖਾਤੇ ਸੀ. ਬੀ. ਆਈ. ਨੇ ਫਰੀਜ਼ ਕਰਵਾ ਦਿੱਤੇ ਹਨ ਤਾਂ ਜੋ ਬੈਂਕ ਖਾਤਿਆਂ ਰਾਹੀਂ ਕੋਈ ਟ੍ਰਾਂਜੈਕਸਨ ਨਾ ਹੋ ਸਕੇ। ਸ਼ਨੀਵਾਰ ਨੂੰ ਸੀ. ਬੀ. ਆਈ. ਦੀਆਂ ਟੀਮਾਂ ਨੇ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਨਾਲ ਸਬੰਧਤ ਜਾਇਦਾਦ ਦੇ ਰਿਕਾਰਡ ਇਕੱਠੇ ਕਰਨ ਲਈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦਾ ਦੌਰਾ ਕੀਤਾ। 

ਪੜ੍ਹੋ ਇਹ ਵੀ : ਖੇਡ ਜਗਤ ਤੋਂ ਬੁਰੀ ਖ਼ਬਰ : 3 ਕ੍ਰਿਕਟਰਾਂ ਦੀ ਮੌਤ, ਸੀਰੀਜ਼ ਹੋਈ ਰੱਦ

ਛਾਪੇਮਾਰੀ ਦੌਰਾਨ ਸੀ. ਬੀ. ਆਈ. ਨੂੰ ਡੀ. ਆਈ. ਜੀ. ਭੁੱਲਰ ਨਾਲ ਸਬੰਧਤ ਕਈ ਬੇਨਾਮੀ ਜਾਇਦਾਦਾਂ ਮਿਲੀਆਂ ਹਨ। ਇਨ੍ਹਾਂ ਜਾਇਦਾਦਾਂ ਦਾ ਸੀ. ਬੀ. ਆਈ. ਨੇ ਰਿਕਾਰਡ ਹਾਸਲ ਕੀਤਾ ਹੈ। ਸੀ. ਬੀ. ਆਈ. ਨੇ ਬੈਂਕਾਂ ਨੂੰ ਪੱਤਰ ਲਿਖਕੇ ਲਾਕਰ ਵੀ ਸੀਲ ਕਰਵਾ ਦਿੱਤੇ ਤਾਂ ਜੋ ਕੋਈ ਵੀ ਲਾਕਰਾਂ ਅੰਦਰੋਂ ਸਾਮਾਨ ਬਾਹਰ ਨਾ ਕੱਢ ਸਕੇ। ਸੀ. ਬੀ. ਆਈ. ਜਲਦੀ ਹੀ ਇਸ ਮਾਮਲੇ ਵਿਚ ਪੁੱਛਗਿੱਛ ਲਈ ਗੰਨਮੈਨ ਅਤੇ ਮੌਜੂਦ ਸਾਰੇ ਸਟਾਫ ਨੂੰ ਿਸ ਜਾਰੀ ਕਰੇਗੀ। ਭੁੱਲਰ ਨੇ ਕਰੋੜਾਂ ਰੁਪਏ ਦਾ ਕੈਸ਼ ਕ੍ਰੋਕਰੀ ਦੀ ਅਲਮਾਰੀ, ਸਟੋਰ ’ਚ ਅਤੇ ਬਿਸਤਰੇ ਦੇ ਅੰਦਰ ਸੂਟਕੇਸ ਵਿਚ ਰੱਖਿਆ ਹੋਇਆ ਸੀ। 

ਪੜ੍ਹੋ ਇਹ ਵੀ : ਨਹੀਂ ਮਿਲੇਗੀ ਦਾਰੂ! ਹੁਣ ਸ਼ਰਾਬ ਖਰੀਦਣ ਤੋਂ ਪਹਿਲਾਂ ਕਰਨਾ ਪਵੇਗਾ ਇਹ ਕੰਮ

ਇਸ ਤੋਂ ਇਲਾਵਾ ਸੋਨੇ ਦੇ ਗਹਿਣੇ ਰੱਖਣ ਲਈ ਇਕ ਵਿਸ਼ੇਸ਼ ਜਗ੍ਹਾ ਬਣਾਈ ਗਈ ਸੀ। 7.5 ਕਰੋੜ ਰੁਪਏ 5 ਥਾਵਾਂ ’ਤੇ ਲੁਕਾਏ ਗਏ ਸਨ। ਕਰੋੜਾਂ ਰੁਪਏ ਨਾਲ ਭਰੇ ਬੈਗ ਦੇ ਅੰਦਰ ਉੱਪਰ ਕੱਪੜੇ ਸਨ ਅਤੇ ਹੇਠਾਂ 500-500 ਰੁਪਏ ਦੇ ਾਂ ਦੇ ਬੰਡਲ ਸਨ। ਸੀ. ਬੀ. ਆਈ. ਜਾਂਚ ਤੋਂ ਪਤਾ ਲੱਗਾ ਹੈ ਕਿ ਭੁੱਲਰ ਨੂੰ ਹਰ ਮਹੀਨੇ ਕਈ ਲੱਖ ਰੁਪਏ ਮਿਲਦੇ ਸਨ। ਐੱਸ. ਐੱਸ. ਪੀ. ਨੂੰ ਨਜ਼ਰਅੰਦਾਜ਼ ਕਰ ਕੇ ਭੁੱਲਰ ਖੁਦ ਹੀ ਆਪਣੇ ਵਿਚੋਲਿਆਂ ਰਾਹੀਂ ਹਰ ਮਹੀਨੇ ਭੁਗਤਾਨ ਲੈਂਦੇ ਸਨ।

ਪੜ੍ਹੋ ਇਹ ਵੀ : ਪੰਜਾਬ ਸਣੇ ਕਈ ਸੂਬਿਆਂ ਦੇ ਸਕੂਲਾਂ 'ਚ ਛੁੱਟੀਆਂ ਦਾ ਐਲਾਨ, ਜਾਣੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ

 

Credit : www.jagbani.com

  • TODAY TOP NEWS