ਸਰਕਾਰੀ ਅਧਿਕਾਰੀਆਂ ਲਈ BMW ਕਾਰਾਂ! ਲੋਕਪਾਲ ਵੱਲੋਂ ਟੈਂਡਰ ਜਾਰੀ

ਸਰਕਾਰੀ ਅਧਿਕਾਰੀਆਂ ਲਈ BMW ਕਾਰਾਂ! ਲੋਕਪਾਲ ਵੱਲੋਂ ਟੈਂਡਰ ਜਾਰੀ

ਵੈੱਬ ਡੈਸਕ- ਭ੍ਰਿਸ਼ਟਾਚਾਰ ਵਿਰੋਧੀ ਸੰਸਥਾ ਲੋਕਪਾਲ ਨੇ 7 ਲਗਜ਼ਰੀ BMW ਕਾਰਾਂ ਦੀ ਖਰੀਦ ਲਈ ਇਕ ਟੈਂਡਰ ਜਾਰੀ ਕੀਤਾ ਹੈ, ਜਿਨ੍ਹਾਂ ਦੀ ਕੁੱਲ ਕੀਮਤ ਲਗਭਗ 5 ਕਰੋੜ ਰੁਪਏ ਹੈ। ਲੋਕਪਾਲ 'ਚ ਮੌਜੂਦਾ ਸਮੇਂ ਇਕ ਚੇਅਰਪਰਸਨ ਅਤੇ 6 ਮੈਂਬਰਾਂ ਸਣੇ 7 ਮੈਂਬਰ ਹਨ, ਜਦੋਂ ਕਿ ਮਨਜ਼ੂਰ ਮੈਂਬਰਾਂ ਦੀ ਗਿਣਤੀ 8 ਹੈ। ਇਸ ਟੈਂਡਰ ਜੇ ਅਧੀਨ ਹਰੇਕ ਮੈਂਬਰ, ਜਿਸ 'ਚ ਚੇਅਰਪਰਸਨ ਸਾਬਕਾ ਸੁਪਰੀਮ ਕੋਰਟ ਜੱਜ ਅਜੇ ਮਾਣੀਕਰਾਵ ਖਾਨਵਿਲਕਰ ਵੀ ਸ਼ਾਮਲ ਹਨ, ਨੂੰ ਇਕ-ਇਕ ਬੀਐੱਮਡਬਲਿਊ ਕਾਰ ਦਿੱਤੀ ਜਾਵੇਗੀ। ਟੈਂਡਰ 'ਚ ਲਿਖਿਆ ਹੈ,''ਭਾਰਤ ਦੇ ਲੋਕਪਾਲ 7 ਬੀਐੱਮਡਬਲਿਊ 3 ਸੀਰੀਜ਼ 33-ਐੱਲਆਈ ਕਾਰਾਂ ਦੀ ਸਪਲਾਈ ਲਈ ਨਾਮਵਰ ਏਜੰਸੀਆਂ ਤੋਂ ਖੁੱਲ੍ਹੇ ਟੈਂਡਰ ਮੰਗਦਾ ਹੈ।'' ਇਸ 'ਚ 'ਲੰਬੇ ਵ੍ਹੀਲਬੇਸ' ਅਤੇ ਸਫੈਦ ਰੰਗ ਦੇ 'ਐੱਮ ਸਪੋਰਟ' ਮਾਡਲ ਦੀ ਖਰੀਦ ਦਾ ਜ਼ਿਕਰ ਹੈ। ਬੀਐੱਮਡਬਲਿਊ ਵੈੱਬਸਾਈਟ ਅਨੁਸਾਰ, 3 ਸੀਰੀਜ਼ ਦੀ ਲੰਬੀ ਵ੍ਹੀਲਬੇਸ ਕਾਰ ਇਸ ਸੇਗਮੈਂਟ 'ਚ ਸਭ ਤੋਂ ਲੰਬੀ ਹੈ ਅਤੇ ਇਸ ਨੂੰ ਬੇਹੱਦ ਸ਼ਾਨਦਾਰ ਕੈਬਿਨ 'ਚ ਬਿਹਤਰੀਨ ਆਰਾਮ ਲਈ ਡਿਜ਼ਾਈਨ ਕੀਤਾ ਗਿਆ ਹੈ। 

ਉਕਤ ਕਾਰ ਦੀ ਨਵੀਂ ਦਿੱਲੀ 'ਚ ਆਨ-ਰੋਡ ਕੀਮਤ ਲਗਭਗ 69.5 ਲੱਖ ਰੁਪਏ ਹੈ। ਟੈਂਡਰ ਦਸਤਾਵੇਜ਼ ਦੇ 'ਸਿਖਲਾਈ ਜ਼ਿੰਮੇਵਾਰੀ' ਭਾਗ 'ਚ ਕਿਹਾ ਗਿਆ ਹੈ ਕਿ ਚੁਣੇ ਹੋਏ ਵਿਕਰੇਤਾ/ਫਰਮ ਨੂੰ ਸਪਲਾਈ ਕੀਤੀਆਂ ਜਾਣ ਵਾਲੀਆਂ ਬੀਐੱਮਡਬਲਿਊ ਕਾਰਾਂ ਦੇ ਕੁਸ਼ਲ, ਸੁਰੱਖਿਅਤ ਅਤੇ ਅਨੁਕੂਲ ਸੰਚਾਲਨ ਨੂੰ ਯਕੀਨੀ ਕਰਨ ਲਈ ਭਾਰਤ ਦੇ ਲੋਕਪਾਲ ਦੇ ਡਰਾਈਵਰਾਂ ਅਤੇ ਹੋਰ ਮਨੋਨੀਤ ਸਟਾਫ਼ ਮੈਂਬਰਾਂ ਲਈ ਇਕ ਵਿਆਪਕ ਵਿਹਾਰਕ ਅਤੇ ਸਿਧਾਂਤਕ ਸਿਖਲਾਈ ਪ੍ਰੋਗਰਾਮ ਆਯੋਜਿਤ ਕਰਨਾ ਹੋਵੇਗਾ। ਸਿਖਲਾਈ ਭਾਰਤ ਦੇ ਲੋਕਪਾਲ ਦੇ ਕੰਪਲੈਕਸ ਜਾਂ ਆਪਸੀ ਸਹਿਮਤੀ ਨਾਲ ਕਿਸੇ ਹੋਰ ਉਪਯੁਕਤ ਸਥਾਨ 'ਤੇ ਆਯੋਜਿਤ ਕੀਤੀ ਜਾਵੇਗੀ। ਲੋਕ ਸਭਾ ਦਾ ਦਫ਼ਤਰ ਦਿੱਲੀ ਦੇ ਵਸੰਤ ਕੁੰਜ ਸੰਸਥਾਗਤ ਖੇਤਰ 'ਚ ਸਥਿਤ ਹੈ। ਟੈਂਡਰ ਦੇ ਿਸ ਅਨੁਸਾਰ, ਆਫ਼ਰ ਟੈਂਡਰ ਖੁੱਲ੍ਹਣ ਦੀ ਤਰੀਕ ਤੋਂ 90 ਦਿਨਾਂ ਤੱਕ ਮਨਜ਼ੂਰ ਹੋਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Credit : www.jagbani.com

  • TODAY TOP NEWS