COMEX 'ਤੇ ਸੋਨਾ 6 ਤੇ ਚਾਂਦੀ 8 ਫੀਸਦੀ ਡਿੱਗੀ

COMEX 'ਤੇ ਸੋਨਾ 6 ਤੇ ਚਾਂਦੀ 8 ਫੀਸਦੀ ਡਿੱਗੀ

ਬਿਜ਼ਨੈੱਸ ਡੈਸਕ- ਨਿਊਯਾਰਕ ਕਮੋਡਿਟੀ ਐਕਸਚੇਂਜ (COMEX) 'ਤੇ ਮੰਗਲਵਨਾਰ ਸ਼ਾਮ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਚਾਂਦੀ ਦੀਆਂ ਕੀਮਤਾਂ, ਕੋਮੈਕਸ 'ਤੇ 8 ਫੀਸਦੀ ਡਿੱਗ ਕੇ 47.29 ਡਾਲਰ ਪ੍ਰਤੀ ਔਂਸ 'ਤੇ ਆ ਗਈਆਂ ਜਦਕਿ ਸੋਨਾ ਵੀ ਕਰੀਬ 6 ਫੀਸਦੀ ਟੁੱਟ ਕੇ 4133 ਡਾਲਰ 'ਤੇ ਪਹੁੰਚ ਗਿਆ। 

ਸੋਮਵਾਰ ਸ਼ਾਮ ਨੂੰ ਕੋਮੈਕਸ 'ਤੇ ਸੋਨੇ ਦੀਆਂ ਕੀਮਤਾਂ ਨੇ 4398 ਡਾਲਰ ਦਾ ਆਲਟਾਈਮ ਹਾਈ ਲੈਵਲ ਦੇਖਿਆ ਸੀ ਅਤੇ ਆਪਣੇ ਉੱਪਰਲੇ ਲੈਵਲ ਤੋਂ ਸੋਨਾ ਇਕ ਦਿਨ ਵਿਚ ਹੀ 6 ਫੀਸਦੀ ਤੋਂ ਜ਼ਿਆਦਾ ਟੁੱਟ ਗਿਆ। ਚਾਂਦੀ ਵੀ ਸੋਮਵਾਰ ਸ਼ਾਮ ਨੂੰ ਕੋਮੈਕਸ 'ਤੇ 51.38 ਡਾਲਰ 'ਤੇ ਬੰਦ ਹੋਈ ਸੀ ਅਤੇ ਇਸ ਵਿਚ 8 ਫੀਸਦੀ ਦੀ ਗਿਰਾਵਟ ਦੇਖੀ ਗਈ। ਭਾਰਤ ਵਿਚ ਕਮੋਡਿਟੀ ਬਾਜ਼ਾਰ ਦੀਵਾਲੀ ਦੀ ਛੁੱਟੀ ਕਾਰਨ ਬੰਦ ਹਨ ਅਤੇ ਇਸ ਦਾ ਅਸਰ ਭਾਰਤੀ ਬਾਜ਼ਾਰਾਂ ਵਿਚ ਬੁੱਧਵਾਰ ਦੁਪਹਿਰ ਨੂੰ ਦੇਖਣ ਨੂੰ ਮਿਲ ਸਕਦਾ ਹੈ। 

Credit : www.jagbani.com

  • TODAY TOP NEWS