ਗੈਜੇਟ ਡੈਸਕ- ਨਵਾਂ ਫੋਨ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਕੋਲ ਹੁਣ ਹਜ਼ਾਰਾਂ ਰੁਪਏ ਬਚਾਉਣ ਦਾ ਸ਼ਾਨਦਾਰ ਮੌਕਾ ਹੈ। ਫਲਿਪਕਾਰਟ 'ਤੇ ਚੱਲ ਰਹੀ ਸੇਲ 'ਚ ਫਲੈਗਸ਼ਿਪ ਫੀਚਰਜ਼ ਦੇ ਨਾਲ ਆਉਣ ਵਾਲਾ Google Pixel 9 Pro XL ਭਾਰੀ ਛੋਟ ਦੇ ਨਾਲ ਵੇਚਿਆ ਜਾ ਰਿਹਾ ਹੈ, ਜਿਸ ਨਾਲ ਸੇਲ ਦੌਰਾਨ ਇਹ ਫੋਨ ਹੋਰ ਵੀ ਜ਼ਿਆਦਾ ਕਿਫਾਇਤੀ ਹੋ ਗਿਆ ਹੈ। ਇਸ ਫੋਨ ਦੀ ਖਾਸ ਗੱਲ ਇਹ ਹੈ ਕਿ ਪਿਛਲੇ ਸਾਲ ਜਦੋਂ ਇਸ ਫੋਨ ਨੂੰ ਲਾਂਚ ਕੀਤਾ ਗਿਆ ਸੀ ਉਦੋਂ ਇਸ ਗੱਲ ਦਾ ਦਾਅਵਾ ਕੀਤਾ ਗਿਆ ਸੀ ਕਿ ਇਹ ਫੋਨ 7 ਸਾਲਾਂ ਦੇ ਆਪਰੇਟਿੰਗ ਸਿਸਟਮ ਅਤੇ ਸਕਿਓਰਿਟੀ ਅਪਡੇਟਸ ਆਫਰ ਕਰੇਗਾ।
Google Pixel 9 Pro XL ਦੀ ਭਾਰਤ 'ਚ ਕੀਮਤ
ਇਸ ਫਲੈਗਸ਼ਿਪ ਫੋਨ ਨੂੰ ਭਾਰਤ 'ਚ 1,24.999 ਰੁਪਏ ਦੀ ਸ਼ੁਰੂਆਤੀ ਕੀਮਤ 'ਚ ਲਾਂਚ ਕੀਤਾ ਗਿਆ ਸੀ ਪਰ ਫਲਿਪਕਾਰਟ 'ਤੇ ਇਹ ਫੋਨ ਫਿਲਹਾਲ 89,999 ਰੁਪਏ 'ਚ ਉਪਲੱਬਧ ਹੈ। ਇਸਦਾ ਮਤਲਬ ਹੈ ਕਿ Pixel 9 Pro XL ਨੂੰ ਫਲਿਪਕਾਰਟ ਸੇਲ 'ਚ 35,000 ਰੁਪਏ ਦੇ ਫਲੈਟ ਡਿਸਕਾਊਂਟ ਦੇ ਨਾਲ ਵੇਚਿਆ ਜਾ ਰਿਹਾ ਹੈ। 35 ਹਜ਼ਾਰ ਰੁਪਏ ਦੀ ਬੰਪਰ ਛੋਟ ਤੋਂ ਇਲਾਵਾ ਜੇਕਰ ਤੁਸੀਂ ਵਾਧੂ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪੁਰਾਣਾ ਫੋਨ ਦੇ ਕੇ 61,900 ਰੁਪਏ ਤਕ ਦਾ ਐਕਸਚੇਂਜ ਡਿਸਕਾਊਂਟ ਦਾ ਵੀ ਫਾਇਦਾ ਚੁੱਕ ਸਕਦੇ ਹੋ।
Google Pixel 9 Pro XL ਦੇ ਫੀਚਰਜ਼
ਡਿਸਪਲੇਅ- ਇਸ ਪਿਕਸਲ ਸਮਾਰਟਫੋਨ 'ਚ 6.7 ਇੰਚ ਦੀ LTPO OLED ਡਿਸਪਲੇਅ ਹੈ ਜੋ 120Hz ਰਿਫ੍ਰੈਸ਼ ਰੇਟ, HDR ਅਤੇ 3000 ਨਿਟਸ ਪੀਕ ਬ੍ਰਾਈਟਨੈੱਸ ਸਪੋਰਟ ਕਰਦੀ ਹੈ। ਇਸ ਤੋਂ ਇਲਾਵਾ ਸਕਰੀਨ ਪ੍ਰੋਟੈਕਸ਼ਨ ਲਈ ਗੋਰਿਲਾ ਗਲਾਸ ਵਿਕਟਸ 2 ਦਾ ਇਸਤੇਮਾਲ ਹੋਇਆ ਹੈ।
ਕੈਮਰਾ- ਇਸ ਫਲੈਗਸ਼ਿਪ ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ, ਜਿਸ ਵਿਚ OIS ਦੇ ਨਾਲ 50MP ਪ੍ਰਾਈਮਰੀ ਕੈਮਰਾ, 48MP ਅਲਟਰਾ ਵਾਈਡ ਲੈਂਜ਼ ਅਤੇ 5x ਆਪਟਿਕਲ ਜ਼ੂਮ ਦੇ ਨਾਲ 48MP ਟੈਲੀਫੋਟੋ ਕੈਮਰਾ ਦਿੱਤਾ ਗਿਆ ਹੈ। ਫਰੰਟ 'ਚ ਸੈਲਫੀ ਅਤੇ ਵੀਡੀਓ ਕਾਲ ਲਈ 42MP ਦਾ ਕੈਮਰਾ ਸੈਂਸਰ ਹੈ।
ਚਿੱਪਸੈੱਟ- ਇਸ ਹੈਂਡਸੈੱਟ 'ਚ ਸਪੀਡ ਅਤੇ ਮਲਟੀਟਾਸਕਿੰਗ ਲਈ Tensor G4 ਪ੍ਰੋਸੈਸਰ ਦਾ ਇਸਤੇਮਾਲ ਹੋਇਆ ਹੈ।
ਬੈਟਰੀ- ਫੋਨ 'ਚ 45W ਫਾਸਟ ਚਾਰਜਿੰਗ ਸਪੋਰਟ ਦੇ ਨਾਲ 5060mAh ਦੀ ਦਮਦਾਰ ਬੈਟਰੀ ਦਿੱਤੀ ਗਈ ਹੈ।
Credit : www.jagbani.com