ਦੀਵਾਲੀ ਮੌਕੇ ਹਿੰਸਾ ਦਾ ਨੰਗਾ ਨਾਚ! 5 ਵਿਅਕਤੀਆਂ ਦਾ ਡੰਡਿਆਂ, ਰਾਡਾਂ ਤੇ ਇੱਟਾਂ ਨਾਲ ਕੁੱਟ-ਕੁੱਟ ਕੇ ਕਤਲ

ਦੀਵਾਲੀ ਮੌਕੇ ਹਿੰਸਾ ਦਾ ਨੰਗਾ ਨਾਚ! 5 ਵਿਅਕਤੀਆਂ ਦਾ ਡੰਡਿਆਂ, ਰਾਡਾਂ ਤੇ ਇੱਟਾਂ ਨਾਲ ਕੁੱਟ-ਕੁੱਟ ਕੇ ਕਤਲ

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ’ਚ ਦੀਵਾਲੀ ਵਾਲੇ ਦਿਨ ਹਿੰਸਾ ਦਾ ਨੰਗਾ ਨਾਚ ਹੋਇਆ ਜਿਸ ਦੌਰਾਨ 5 ਵਿਅਕਤੀ ਮਾਰੇ ਗਏ।

ਮੁੰਡੇਰਾ (ਪ੍ਰਯਾਗਰਾਜ) ਦੇ ਰਵਿੰਦਰ ਕੁਮਾਰ ਉਰਫ਼ ਮੁੰਨੂ (40) ਨੂੰ ਪੈਟਰੋਲ ਪੰਪ ਨੇੜੇ ਇੱਟਾਂ ਤੇ ਪੱਥਰਾਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਸਥਾਨਕ ਵਾਸੀਆਂ ਨੇ ਸੜਕ ਜਾਮ ਕੀਤੀ ਤੇ ਭੰਨਤੋੜ ਕੀਤੀ। ਪੁਲਸ ਨੇ ਧੂਮਨਗੰਜ ਸਮੇਤ ਕਈ ਪੁਲਸ ਥਾਣਿਆਂ ਤੋਂ ਫੋਰਸ ਮੰਗਵਾ ਕੇ ਸਥਿਤੀ ਨੂੰ ਕਾਬੂ ਹੇਠ ਲਿਆਂਦਾ। ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਵਾਇਰਲ ਹੋ ਰਹੀ ਹੈ।

ਕਟੀਹਾਰੀ ਪਿੰਡ (ਮਊ) ’ਚ ਪਟਾਕੇ ਚਲਾਉਣ ਨੂੰ ਲੈ ਕੇ ਹੋਇਆ ਝਗੜਾ ਖੂਨੀ ਝੜਪ ’ਚ ਬਦਲ ਗਿਆ। 21 ਸਾਲਾ ਅਜੇ ਚੌਹਾਨ ਨੂੰ ਡੰਡਿਆਂ, ਰਾਡਾਂ ਤੇ ਇੱਟਾਂ ਨਾਲ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਪੁਲਸ ਨੇ ਮੁੱਖ ਮੁਲਜ਼ਮ ਆਸ਼ੀਸ਼ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ । 7 ਨਾਮਜ਼ਦ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸੂਰਜਪੁਰ ਮਖੇਨਾ (ਬੁਲੰਦਸ਼ਹਿਰ) ’ਚ 30 ਸਾਲਾ ਬਬਲੂ ਨੂੰ ਉਸ ਦੇ ਚਚੇਰੇ ਭਰਾ ਸੁਨੀਲ ਨੇ 200 ਰੁਪਏ ਦੇ ਝਗੜੇ ਨੂੰ ਲੈ ਕੇ ਕੁੱਟ-ਕੁੱਟ ਕੇ ਮਾਰ ਦਿੱਤਾ। ਮੁਲਜ਼ਮ ਫਰਾਰ ਹੈ ਤੇ ਪੁਲਸ ਉਸ ਦੀ ਭਾਲ ਕਰ ਰਹੀ ਹੈ।

ਕੋਡਵਾ ਪਿੰਡ (ਆਜ਼ਮਗੜ੍ਹ) ’ਚ 18 ਸਾਲਾ ਵਿਵੇਕ ਯਾਦਵ ਦੀ ਪਰਿਵਾਰਕ ਤੇ ਜ਼ਮੀਨੀ ਝਗੜੇ ਕਾਰਨ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਪੁਲਸ ਨੇ 6 ਨਾਮਜ਼ਦ ਵਿਅਕਤੀਆਂ ਤੇ ਕਈ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਜਵਾਹਰ ਚੱਕ ਪਿੰਡ (ਗੋਰਖਪੁਰ) ’ਚ ਇਕ ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਲਾਸ਼ ਨੂੰ ਸੜਕ 'ਤੇ ਰੱਖ ਕੇ ਸੜਕ ਜਾਮ ਕਰ ਦਿੱਤੀ।

ਇਸ ਦੌਰਾਨ ਪਰਿਵਾਰਕ ਮੈਂਬਰਾਂ ਤੇ ਭੀੜ ਨੇ ਪੁਲਸ ਵੈਨ ’ਤੇ ਇੱਟਾਂ ਤੇ ਪੱਥਰਾਂ ਨਾਲ ਹਮਲਾ ਕੀਤਾ, ਜਿਸ ਨਾਲ ਇਕ ਮਹਿਲਾ ਕਾਂਸਟੇਬਲ ਜ਼ਖਮੀ ਹੋ ਗਈ। ਪੁਲਸ ਨੇ ਸਥਿਤੀ ਨੂੰ ਕਾਬੂ ਕਰਨ ਲਈ ਕਈ ਥਾਣਿਆਂ ਤੋਂ ਹੋਰ ਫੋਰਸ ਮੰਗਵਾਈ।

ਭੀੜ ਕਾਰਨ ਗੋਰਖਪੁਰ-ਲਖਨਊ ਤੇ ਗੋਰਖਪੁਰ-ਵਾਰਾਣਸੀ ਰੂਟਾਂ 'ਤੇ ਆਵਾਜਾਈ ’ਚ ਵਿਘਨ ਪਿਆ। ਉੱਤਰ ਪ੍ਰਦੇਸ਼ ਪੁਲਸ ਨੇ ਸਾਰੇ ਜ਼ਿਲਿਆਂ ’ਚ ਸੁਰੱਖਿਆ ਵਧਾ ਦਿੱਤੀ ਹੈ। ਅਪਰਾਧੀਆਂ ਦੀ ਪਛਾਣ ਕਰ ਕੇ ਉਨ੍ਹਾਂ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Credit : www.jagbani.com

  • TODAY TOP NEWS