ਤਿਉਹਾਰ ਵਾਲੇ ਦਿਨ ਪੰਜਾਬ 'ਚ ਗੋਲੀਆਂ ਦੀ ਤਾੜ-ਤਾੜ! ਪਟਾਕੇ ਵੇਚਦੇ ਨੌਜਵਾਨ 'ਤੇ...

ਤਿਉਹਾਰ ਵਾਲੇ ਦਿਨ ਪੰਜਾਬ 'ਚ ਗੋਲੀਆਂ ਦੀ ਤਾੜ-ਤਾੜ! ਪਟਾਕੇ ਵੇਚਦੇ ਨੌਜਵਾਨ 'ਤੇ...

ਫ਼ਰੀਦਕੋਟ : ਜਿੱਥੇ ਲੋਕ ਦੀਵਾਲੀ ਦਾ ਤਿਉਹਾਰ ਮਨਾ ਰਹੇ ਸਨ, ਉੱਥੇ ਹੀ ਕੋਟਕਪੂਰਾ 'ਚ ਦੇਰ ਸ਼ਾਮ ਪਟਾਕਿਆਂ ਦਾ ਸਟਾਲ ਲਾ ਕੇ ਬੈਠੇ ਨੌਜਵਾਨ 'ਤੇ ਕੁੱਝ ਨੌਜਵਾਨਾਂ ਵਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ। ਇਸ ਘਟਨਾ ਦੌਰਾਨ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਨੂੰ ਫ਼ਰੀਦਕੋਟ ਦੇ ਮੈਡੀਕਲ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਇੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜਾਣਕਾਰੀ ਮੁਤਾਬਕ ਜ਼ਖਮੀ ਨੌਜਵਾਨ ਦੇ ਭਰਾ ਲਲਿਤ ਨੇ ਦੱਸਿਆ ਕਿ ਉਨ੍ਹਾਂ ਨੇ ਕੁੱਝ ਦਿਨ ਪਹਿਲਾਂ ਪਟਾਕਿਆਂ ਦਾ ਸਟਾਲ ਲਾਇਆ ਹੋਇਆ ਸੀ, ਜਿੱਥੇ ਕੁੱਝ ਮੁੰਡੇ ਆਏ ਅਤੇ ਉਨ੍ਹਾਂ ਨਾਲ ਕੁੱਟਮਾਰ ਕਰਨ ਲੱਗੇ।

ਉਸ ਸਮੇਂ ਲੋਕਾਂ ਨੇ ਵਿੱਚ-ਬਚਾਅ ਕਰਦੇ ਹੋਏ ਲੜਾਈ ਰੁਕਵਾ ਦਿੱਤੀ ਪਰ ਹਮਲਾਵਰ ਉਨ੍ਹਾਂ ਦੇ ਗੱਲੇ 'ਚੋਂ 10 ਹਜ਼ਾਰ ਦੇ ਕਰੀਬ ਨਕਦੀ ਚੋਰੀ ਕਰਕੇ ਲੈ ਗਏ। ਇਸ ਸਬੰਧੀ ਉਨ੍ਹਾਂ ਨੇ ਥਾਣਾ ਸਿਟੀ ਕੋਟਕਪੂਰਾ ਵਿਖੇ ਸ਼ਿਕਾਇਤ ਵੀ ਦਰਜ ਕਰਵਾਈ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ ਉਹ ਪਟਾਕੇ ਵੇਚ ਰਹੇ ਸਨ। ਇਸੇ ਦੌਰਾਨ ਹਮਲਾਵਰ ਆਏ ਅਤੇ ਸਿੱਧਾ ਉਨ੍ਹਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਨੇ 3 ਫਾਇਰ ਕੀਤੇ, ਜਿਸ ਕਾਰਨ ਉਸ ਦੇ ਚਚੇਰੇ ਭਰਾ ਦੇ ਢਿੱਡ 'ਚ ਗੋਲੀ ਵੱਜੀ।

ਇਸ ਤੋਂ ਬਾਅਦ ਹਮਲਾਵਰ ਫ਼ਰਾਰ ਹੋ ਗਏ ਅਤੇ ਉਹ ਆਪਣੇ ਚਚੇਰੇ ਭਰਾ ਨੂੰ ਫਰੀਦਕੋਟ ਦੇ ਮੈਡੀਕਲ ਹਸਪਤਾਲ ਲੈ ਗਏ। ਇੱਥੇ ਉਸ ਦੀ ਹਾਲਤ ਬੇਹੱਦ ਗੰਭੀਰ ਬਣੀ ਹੋਈ ਹੈ। ਉਨ੍ਹਾਂ ਨੇ ਪੁਲਸ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਜੇਕਰ ਕੁੱਝ ਸਮਾਂ ਪਹਿਲਾਂ ਉਕਤ ਹਮਲਾਵਰਾਂ 'ਤੇ ਪੁਲਸ ਨੇ ਕਾਰਵਾਈ ਕੀਤੀ ਹੁੰਦੀ ਤਾਂ ਇਹ ਘਟਨਾ ਨਾ ਵਾਪਰਦੀ। ਉਨ੍ਹਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਇਨਸਾਫ਼ ਦੀ ਮੰਗ ਕਰਦਿਆਂ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 

Credit : www.jagbani.com

  • TODAY TOP NEWS