ਜਲੰਧਰ-ਪੰਜਾਬ ਦੇ ਮੌਸਮ ਵਿਚ ਤਬਦੀਲੀ ਆਉਣੀ ਸ਼ੁਰੂ ਹੋ ਗਈ ਹੈ। ਸਰਦੀਆਂ ਨੇ ਹੌਲੀ-ਹੌਲੀ ਆਪਣੀ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਲਈ ਮੌਸਮ ਦੀ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਹੈ। ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਆਉਣ ਵਾਲੇ 5 ਦਿਨਾਂ ਤੱਕ ਪੰਜਾਬ ਤੇ ਚੰਡੀਗੜ੍ਹ ਵਿੱਚ ਮੌਸਮ ਪੂਰੀ ਤਰ੍ਹਾਂ ਸਾਫ਼ ਅਤੇ ਖੁਸ਼ਕ ਰਹੇਗਾ। ਪੰਜਾਬ ਵਿਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਮੌਮਮ ਵਿਭਾਗ ਨੇ ਅੱਜ ਤੋਂ 26 ਤਾਰੀਖ਼ ਤੱਕ ਦੀ ਜਾਣਕਾਰੀ ਸਾਂਝੀ ਕੀਤੀ ਹੈ, ਜਿਸ ਵਿਚ ਪੂਰਾ ਹਫ਼ਤਾ ਮੌਸਮ ਸਾਫ਼ ਰਹਿਣ ਦੇ ਆਸਾਰ ਦੱਸੇ ਗਏ ਹਨ।

ਮੌਸਮ ਵਿਭਾਗ ਦੇ ਅਨੁਸਾਰ ਇਸ ਹਫ਼ਤੇ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ 'ਚ ਕੋਈ ਮਹੱਤਵਪੂਰਨ ਬਦਲਾਅ ਨਹੀਂ ਹੋਵੇਗਾ। ਹਾਲਾਂਕਿ ਇਸ ਤੋਂ ਬਾਅਦ ਠੰਡ ਵਧਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਪੱਛਮੀ ਗੜਬੜੀ ਦੇ ਸਰਗਰਮ ਹੋਣ ਨਾਲ ਆਉਣ ਵਾਲੇ ਦਿਨਾਂ ਵਿੱਚ ਮੌਸਮ 'ਚ ਬਦਲਾਅ ਆ ਸਕਦਾ ਹੈ।
ਉਥੇ ਹੀ ਜੇਕਰ ਪਿਛਲੇ 24 ਘੰਟਿਆਂ 'ਚ ਪੰਜਾਬ ਵਿਚ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਤਾਪਮਾਨ ਵਿਚ ਲਗਭਗ 0.4 ਡਿਗਰੀ ਦੀ ਗਿਰਾਵਟ ਆਈ ਹੈ, ਜਿਸ ਨਾਲ ਮੌਸਮ ਆਮ ਹੋ ਗਿਆ ਹੈ। ਬਠਿੰਡਾ 'ਚ ਸਭ ਤੋਂ ਵੱਧ ਤਾਪਮਾਨ 34.9 ਡਿਗਰੀ ਦਰਜ ਕੀਤਾ ਗਿਆ। ਹਾਲਾਂਕਿ ਬੰਦੀ ਛੋੜ ਦਿਵਸ ਅਤੇ ਦੀਵਾਲੀ ‘ਤੇ ਪਟਾਕੇ ਚਲਾਉਣ ਕਾਰਨ ਪੰਜਾਬ ਦੀ ਹਵਾ ਜ਼ਹਿਰੀਲੀ ਬਣੀ ਹੋਈ ਹੈ। ਜ਼ਿਆਦਾਤਰ ਸ਼ਹਿਰਾਂ 'ਚ ਏਅਰ ਕੁਆਲਿਟੀ ਇੰਡੈਕਸ 200 ਤੋਂ ਉੱਪਰ ਦਰਜ ਕੀਤਾ ਗਿਆ ਸੀ।
ਜਾਣਕਾਰੀ ਅਨੁਸਾਰ, ਬੁੱਧਵਾਰ ਨੂੰ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ 'ਚ ਹਵਾ ਦੀ ਗੁਣਵੱਤਾ ਪ੍ਰਦੂਸ਼ਿਤ ਰਹੀ। ਮੰਡੀ ਗੋਬਿੰਦਗੜ੍ਹ 'ਚ 291, ਅੰਮ੍ਰਿਤਸਰ ਵਿੱਚ 249, ਜਲੰਧਰ 'ਚ 250, ਖੰਨਾ 'ਚ 217, ਲੁਧਿਆਣਾ 'ਚ 228 ਅਤੇ ਪਟਿਆਲਾ 'ਚ 200 ਦਾ ਏਅਰ ਕੁਆਲਿਟੀ ਇੰਡਕੈਸ ਦਰਜ ਕੀਤਾ ਗਿਆ। ਇਸ ਦੌਰਾਨ ਚੰਡੀਗੜ੍ਹ 'ਚ ਹਵਾ ਦੀ ਗੁਣਵੱਤਾ ਦਰਮਿਆਨੀ ਰਹੀ। ਜਦਕਿ ਪਹਿਲਾਂ 21 ਅਕਤੂਬਰ ਨੂੰ ਰਾਤ 11 ਵਜੇ ਅੰਮ੍ਰਿਤਸਰ ਦਾ ਏਅਰ ਕੁਆਲਿਟੀ ਇੰਡਕੈਸ 255, ਬਠਿੰਡਾ ਦਾ ਏਅਰ ਕੁਆਲਿਟੀ ਇੰਡਕੈਸ 135, ਜਲੰਧਰ ਦਾ ਏਅਰ ਕੁਆਲਿਟੀ ਇੰਡਕੈਸ 262, ਖੰਨਾ ਦਾ ਏਅਰ ਕੁਆਲਿਟੀ ਇੰਡਕੈਸ 160, ਲੁਧਿਆਣਾ ਦਾ ਏਅਰ ਕੁਆਲਿਟੀ ਇੰਡਕੈਸ 251, ਪਟਿਆਲਾ ਦਾ ਏਅਰ ਕੁਆਲਿਟੀ ਇੰਡਕੈਸ 232 ਅਤੇ ਰੂਪਨਗਰ ਦਾ ਏਅਰ ਕੁਆਲਿਟੀ ਇੰਡਕੈਸ 97 ਸੀ।
- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
Credit : www.jagbani.com