ਕਿਸ਼ਨਗੜ੍ਹ- ਪਿੰਡ ਸੰਘਵਾਲ ਵਿਖੇ ਦੀਵਾਲੀ ਦੇ ਦਿਨ ਪਰਿਵਾਰ ਦੀਆਂ ਖ਼ੁਸ਼ੀਆਂ ਉਸ ਸਮੇਂ ਗਮੀ ਵਿਚ ਬਦਲ ਗਈਆਂ ਜਦੋਂ ਇਕ ਨੌਜਵਾਨ ਵੱਲੋਂ ਆਪਣੇ ਘਰ ’ਚ ਹੀ ਸਿਰ ’ਚ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਗਈ। ਮ੍ਰਿਤਕ ਦੀ ਪਛਾਣ ਰਣਜੀਤ ਸਿੰਘ ਚਾਹਲ ਪੁੱਤਰ ਸਵਰਗੀ ਚਰਨਜੀਤ ਸਿੰਘ ਚਾਹਲ ਨਿਵਾਸੀ ਪਿੰਡ ਸੰਘਵਾਲ ਦੇ ਰੂਪ ਵਿਚ ਹੋਈ ਹੈ। ਪੁਲਸ ਨੂੰ ਦਿੱਤੇ ਬਿਆਨਾਂ ਅਨੁਸਾਰ ਮ੍ਰਿਤਕ ਦੇ ਪਰਿਵਾਰਕ ਮੈਂਬਰ ਬੇਅੰਤ ਸਿੰਘ ਨੇ ਦੱਸਿਆ ਕਿ ਕਰੀਬ 12 ਕੁ ਵਜੇ ਉਸ ਨੂੰ ਰਣਜੀਤ ਸਿੰਘ ਦੇ ਬੇਟੇ ਪਰਮੀਤ ਸਿੰਘ ਨੇ ਫੋਨ ’ਤੇ ਦੱਸਿਆ ਕਿ ਡੈਡੀ ਨੂੰ ਕੋਈ ਗੱਲਬਾਤ ਹੋ ਗਈ ਹੈ। ਜਦ ਉਸ ਨੇ ਆ ਕੇ ਵੇਖਿਆ ਤਾਂ ਰਣਜੀਤ ਸਿੰਘ ਦੇ ਸਿਰ ਵਿਚੋਂ ਖ਼ੂਨ ਨਿਕਲ ਰਿਹਾ ਸੀ। ਉਸ ਨੇ ਇਸ ਘਟਨਾ ਨੂੰ ਵੇਖਦਿਆਂ ਰੌਲਾ ਪਾਇਆ ਤਾਂ ਆਂਢ-ਗੁਆਂਢ ਦੇ ਲੋਕ ਉਨ੍ਹਾਂ ਦੇ ਘਰ ਇਕੱਠੇ ਹੋ ਗਏ ਅਤੇ ਵੇਖਿਆ ਕਿ ਰਣਜੀਤ ਸਿੰਘ ਦੇ ਸਿਰ ਵਿਚੋਂ ਖ਼ੂਨ ਨਿਕਲ ਰਿਹਾ ਸੀ ਅਤੇ ਉਸ ਦੇ ਗੋਲ਼ੀ ਲੱਗਣ ਕਾਰਨ ਉਸ ਦੀ ਮੌਤ ਹੋ ਚੁੱਕੀ ਸੀ। ਰਣਜੀਤ ਸਿੰਘ ਆਪਣੇ ਬੈੱਡ ’ਤੇ ਮ੍ਰਿਤਕ ਹਾਲਤ ’ਚ ਪਿਆ ਸੀ।

ਸੂਚਨਾ ਮਿਲਣ ’ਤੇ ਥਾਣਾ ਕਰਤਾਰਪੁਰ ਦੇ ਐੱਸ. ਐੱਚ. ਓ. ਰਮਨਦੀਪ ਸਿੰਘ ਅਤੇ ਜਾਂਚ ਅਧਿਕਾਰੀ ਏ. ਐੱਸ. ਆਈ. ਨਰਿੰਦਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਤੇ ਉਨ੍ਹਾਂ ਨੇ ਮੁੱਢਲੀ ਜਾਂਚ ਉਪਰੰਤ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ 174 ਦੀ ਕਾਰਵਾਈ ਕਰਦੇ ਹੋਏ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
Credit : www.jagbani.com