ਪੰਜਾਬ ਦੇ ਹੜ੍ਹ ਪੀੜਤ ਕਿਸਾਨਾਂ ਲਈ CM ਯੋਗੀ ਦਾ ਵੱਡਾ ਕਦਮ

ਪੰਜਾਬ ਦੇ ਹੜ੍ਹ ਪੀੜਤ ਕਿਸਾਨਾਂ ਲਈ CM ਯੋਗੀ ਦਾ ਵੱਡਾ ਕਦਮ

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਮੰਗਲਵਾਰ ਆਪਣੀ ਸਰਕਾਰੀ ਰਿਹਾਇਸ਼ ਤੋਂ ਪੰਜਾਬ ਦੇ ਹੜ੍ਹ ਪੀੜਤ ਕਿਸਾਨਾਂ ਦੀ ਮਦਦ ਲਈ ਕਣਕ ਦੇ ਬੀਜਾਂ ਨਾਲ ਭਰੇ ਟਰੱਕਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਦੀਵਾਲੀ ਦਾ ਤਿਉਹਾਰ ਤਾਂ ਹੀ ਸਾਰਥਕ ਹੁੰਦਾ ਹੈ ਜੇ ਅਸੀਂ ਪੀੜਤਾਂ ਦੀ ਮਦਦ ਲਈ ਅੱਗੇ ਆਈਏ। ਉੱਤਰ ਪ੍ਰਦੇਸ਼ ਸਰਕਾਰ ਇਸ ਮੁਸ਼ਕਲ ਸਮੇਂ ਦੌਰਾਨ ਪੰਜਾਬ ਦੇ ਕਿਸਾਨਾਂ ਨਾਲ ਖੜ੍ਹੀ ਹੈ। ਇਸ ਸਾਲ ਪੰਜਾਬ ’ਚ ਪਏ ਭਾਰੀ ਮੀਂਹ ਨੇ ਜੀਵਨ ਤੇ ਖੇਤੀਬਾੜੀ ਦੋਵਾਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। 

ਭਿਆਨਕ ਹੜ੍ਹਾਂ ਕਾਰਨ ਕਿਸਾਨਾਂ ਦੇ ਬੀਜ ਭੰਡਾਰ ਵੀ ਤਬਾਹ ਹੋ ਗਏ, ਜਿਸ ਨਾਲ ਭਵਿੱਖ ਦੀਆਂ ਫਸਲਾਂ ਲਈ ਖ਼ਤਰਾ ਪੈਦਾ ਹੋ ਗਿਆ ਹੈ। ਇਸ ਨੂੰ ਧਿਆਨ ’ਚ ਰੱਖਦਿਆਂ ਉੱਤਰ ਪ੍ਰਦੇਸ਼ ਸਰਕਾਰ ਨੇ ਖੇਤੀਬਾੜੀ ਵਿਭਾਗ ਤੇ ਬੀਜ ਵਿਕਾਸ ਨਿਗਮ ਰਾਹੀਂ 2,500 ਥੈਲੇ ਕਣਕ ਦੇ ਬੀਜ ਭੇਜੇ ਹਨ, ਜੋ ਕਿ ਲਗਭਗ 1,000 ਕੁਇੰਟਲ ਬਣਦਾ ਹੈ।

Credit : www.jagbani.com

  • TODAY TOP NEWS