ਬਿਹਾਰ ਚੋਣਾਂ 'ਚ ਸੀਟਾਂ ਦੀ ਵੰਡ ਨੂੰ ਲੈ ਕੇ ਮਤਭੇਦ, ‘ਇੰਡੀਆ’ ਗੱਠਜੋੜ ਦੇ ਭਾਈਵਾਲ 11 ਸੀਟਾਂ ’ਤੇ ਆਹਮੋ-ਸਾਹਮਣੇ

ਬਿਹਾਰ ਚੋਣਾਂ 'ਚ ਸੀਟਾਂ ਦੀ ਵੰਡ ਨੂੰ ਲੈ ਕੇ ਮਤਭੇਦ, ‘ਇੰਡੀਆ’ ਗੱਠਜੋੜ ਦੇ ਭਾਈਵਾਲ 11 ਸੀਟਾਂ ’ਤੇ ਆਹਮੋ-ਸਾਹਮਣੇ

ਪਟਨਾ - ਬਿਹਾਰ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਭੱਖਿਆ ਹੋਇਆ ਹੈ। ਇਸ ਦੌਰਾਨ ਸੀਟਾਂ ਦੀ ਵੰਡ ਨੂੰ ਲੈ ਕੇ ਕਾਂਗਰਸ, ਰਾਜਦ ਅਤੇ ਖੱਬੇ ਪੱਖੀ ਪਾਰਟੀਆਂ ਦਰਮਿਆਨ ਚੱਲ ਰਹੇ ਅੰਦਰੂਨੀ ਮਤਭੇਦਾਂ ਕਾਰਨ ‘'ਇੰਡੀਆ’' ਗੱਠਜੋੜ ਦੇ ਭਾਈਵਾਲ ਸੂਬੇ ਦੀਆਂ ਘੱਟੋ-ਘੱਟ 11 ਵਿਧਾਨ ਸਭਾ ਸੀਟਾਂ ’ਤੇ ਇਕ-ਦੂਜੇ ਵਿਰੁੱਧ ਚੋਣ ਲੜ ਰਹੇ ਹਨ। 

ਪੜ੍ਹੋ ਇਹ ਵੀ : ਅਗਲੇ 48 ਤੋਂ 72 ਘੰਟੇ ਖ਼ਤਰਨਾਕ! ਇਨ੍ਹਾਂ ਥਾਵਾਂ 'ਤੇ ਪਵੇਗਾ ਭਾਰੀ ਮੀਂਹ, IMD ਵਲੋਂ ਅਲਰਟ ਜਾਰੀ

ਦੱਸ ਦੇਈਏ ਕਿ ਰਾਸ਼ਟਰੀ ਜਨਤਾ ਦਲ (ਰਾਜਦ) ਤੇ ਕਾਂਗਰਸ ਦੇ ਨੇਤਾਵਾਂ ਅਨੁਸਾਰ ਜਿਨ੍ਹਾਂ ਵਿਧਾਨ ਸਭਾ ਹਲਕਿਆਂ ’ਚ ‘ਇੰਡੀਆ’ ਗੱਠਜੋੜ ਦੇ ਭਾਈਵਾਲ ਇਕ-ਦੂਜੇ ਵਿਰੁੱਧ ਚੋਣ ਲੜ ਰਹੇ ਹਨ, ਉਨ੍ਹਾਂ ’ਚ ਨਰਕਟੀਆ ਗੰਜ, ਵੈਸ਼ਾਲੀ, ਰਾਜਪਾਕਰ, ਰੋਜ਼ੇਰਾ, ਬੱਛਵਾੜਾ, ਕਾਹਲਗਾਓਂ, ਬਿਹਾਰਸ਼ਰੀਫ, ਕਾਰਗਾਹਰ, ਗੌਰਾਬਰਾਮ, ਚੈਨਪੁਰ ਤੇ ਸਿਕੰਦਰਾ ਸ਼ਾਮਲ ਹਨ। ਕਾਂਗਰਸ ਪਾਰਟੀ ਇਸ ਵਾਰ 61 ਸੀਟਾਂ ’ਤੇ ਚੋਣ ਲੜ ਰਹੀ ਹੈ, ਜੋ ਪਿਛਲੀਆਂ ਵਿਧਾਨ ਸਭਾ ਚੋਣਾਂ ਨਾਲੋਂ 9 ਘੱਟ ਹਨ, ਜਦੋਂ ਕਿ ਰਾਜਦ ਨੇ 143 ਉਮੀਦਵਾਰ ਖੜ੍ਹੇ ਕੀਤੇ ਹਨ। 

ਪੜ੍ਹੋ ਇਹ ਵੀ : ਇਨ੍ਹਾਂ ਔਰਤਾਂ ਨੂੰ ਮਿਲੇਗੀ ਪੱਕੀ ਨੌਕਰੀ, ਹੋਵੇਗੀ 30000 ਰੁਪਏ ਤਨਖਾਹ! ਹੋ ਗਿਆ ਵੱਡਾ ਐਲਾਨ

ਇਸ ਦੇ ਨਾਲ ਹੀ ਭਾਰਤੀ ਕਮਿਊਨਿਸਟ ਪਾਰਟੀ 9 ਸੀਟਾਂ ਤੇ, ਸੀ. ਪੀ. ਆਈ. (ਐੱਮ. ਐੱਲ.) 20 ਤੇ ਸੀ. ਪੀ. ਆਈ. (ਮਾਰਕਸਵਾਦੀ) 4 ਸੀਟਾਂ ’ਤੇ ਚੋਣ ਲੜ ਰਹੀ ਹੈ। ਸੀ. ਪੀ. ਆਈ. (ਐੱਮ. ਐੱਲ.) ਲਿਬਰੇਸ਼ਨ ਨੇ 2020 ਦੀਆਂ ਚੋਣਾਂ ਦੌਰਾਨ ‘ਮਹਾ ਗੱਠਜੋੜ’ ਦੇ ਅੰਦਰ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਤੇ 19 ’ਚੋਂ 12 ਸੀਟਾਂ ਜਿੱਤੀਆਂ। ਨਰਕਟੀਆ ਗੰਜ ਸੀਟ ’ਤੇ ਕਾਂਗਰਸ ਦੇ ਸ਼ਾਸ਼ਵਤ ਕੇਦਾਰ ਪਾਂਡੇ ਦਾ ਮੁਕਾਬਲਾ ਰਾਜਦ ਦੇ ਦੀਪਕ ਯਾਦਵ ਨਾਲ ਹੋਵੇਗਾ, ਜਦੋਂ ਕਿ ਵੈਸ਼ਾਲੀ ’ਚ ਕਾਂਗਰਸ ਦੇ ਸੰਜੀਵ ਸਿੰਘ ਤੇ ਰਾਜਦ ਦੇ ਅਜੇ ਕੁਮਾਰ ਕੁਸ਼ਵਾਹਾ ਆਹਮੋ-ਸਾਹਮਣੇ ਹਨ।

ਪੜ੍ਹੋ ਇਹ ਵੀ : ਹੱਦੋ ਪਾਰ ਹੋਏ ਸੋਨੇ-ਚਾਂਦੀ ਦੇ ਰੇਟ, 1.31 ਲੱਖ ਰੁਪਏ ਹੋਈ ਅੱਜ ਦੀ ਕੀਮਤ, ਜਾਣੋ ਚਾਂਦੀ ਦਾ ਭਾਅ

ਇਸ ਤੋਂ ਇਲਾਵਾ ਇਹਨਾਂ ਚੋਣਾਂ ਵਿਚ ਰਾਜਪਾਕਰ ’ਚ ਕਾਂਗਰਸ ਦੀ ਪ੍ਰਤਿਮਾ ਕੁਮਾਰੀ ਦਾਸ ਦਾ ਸਾਹਮਣਾ ਸੀ.ਪੀ.ਆਈ. ਦੇ ਮੋਹਿਤ ਪਾਸਵਾਨ ਨਾਲ ਹੋਵੇਗਾ, ਜਦੋਂ ਕਿ ਬਚਵਾੜਾ ’ਚ ਕਾਂਗਰਸ ਦੇ ਸ਼ਿਵ ਪ੍ਰਕਾਸ਼ ਗਰੀਬ ਦਾਸ ਤੇ ਸੀ. ਪੀ. ਆਈ. ਦੇ ਅਭਦੇਸ਼ ਕੁਮਾਰ ਰਾਏ ਵਿਚਾਲੇ ਸਿੱਧਾ ਮੁਕਾਬਲਾ ਹੈ। ਬਿਹਾਰਸ਼ਰੀਫ ਸੀਟ ਕਾਂਗਰਸ ਦੇ ਉਮੇਰ ਖਾਨ ਅਤੇ ਸੀ. ਪੀ. ਆਈ. ਦੇ ਸ਼ਿਵ ਕੁਮਾਰ ਯਾਦਵ ਵਿਚਕਾਰ ਲੜੀ ਜਾਵੇਗੀ, ਜਦੋਂ ਕਿ ਗੌਰਾਬਰਮ ਸੀਟ ਰਾਜਦ ਦੇ ਅਫਜ਼ਲ ਅਲੀ ਖਾਨ ਤੇ ਵਿਕਾਸਸ਼ੀਲ ਇਨਸਾਨ ਪਾਰਟੀ ਦੇ ਸੰਤੋਸ਼ ਮਾਂਝੀ ਵਿਚਕਾਰ ਲੜੀ ਜਾਵੇਗੀ। ਬਾਬੂਬਾੜੀ ਵਿਚ ਵੀ. ਆਈ. ਪੀ. ਦੇ ਬਿੰਦੂ ਗੁਲਾਬ ਯਾਦਵ ਅਤੇ ਆਰ.ਜੇ.ਡੀ. ਦੇ ਅਰੁਣ ਕੁਸ਼ਵਾਹਾ, ਚੈਨਪੁਰ ਵਿਚ ਰਾਜਦ ਦੇ ਬ੍ਰਿਜ ਕਿਸ਼ੋਰ ਬਿੰਦ ਅਤੇ ਵੀ. ਆਈ. .ਪੀ ਦੇ ਬਾਲ ਗੋਵਿੰਦ ਬਿੰਦ ਤੇ ਕਾਰਗਾਹਰ ’ਚ ਸੀ.ਪੀ.ਆਈ. ਦੇ ਮਹਿੰਦਰ ਗੁਪਤਾ ਤੇ ਕਾਂਗਰਸ ਦੇ ਸੰਤੋਸ਼ ਮਿਸ਼ਰਾ ਚੋਣ ਲੜ ਰਹੇ ਹਨ।

ਪੜ੍ਹੋ ਇਹ ਵੀ : ਵਾਲ-ਵਾਲ ਬਚੇ ਰਾਸ਼ਟਰਪਤੀ ਮੁਰਮੂ! ਲੈਂਡ ਹੁੰਦਿਆਂ ਹੀ ਹੈਲੀਪੈਡ 'ਚ ਧਸ ਗਿਆ ਹੈਲੀਕਾਪਟਰ

Credit : www.jagbani.com

  • TODAY TOP NEWS