CM ਭਗਵੰਤ ਮਾਨ ਦੀ ਫੇਕ ਵੀਡੀਓ ਮਾਮਲੇ 'ਚ ਵੱਡਾ ਐਕਸ਼ਨ! Facebook-Google ਨੂੰ ਨੋਟਿਸ ਜਾਰੀ

CM ਭਗਵੰਤ ਮਾਨ ਦੀ ਫੇਕ ਵੀਡੀਓ ਮਾਮਲੇ 'ਚ ਵੱਡਾ ਐਕਸ਼ਨ! Facebook-Google ਨੂੰ ਨੋਟਿਸ ਜਾਰੀ

ਮੋਹਾਲੀ : ਮੁੱਖ ਮੰਤਰੀ ਭਗਵੰਤ ਮਾਨ ਦੀ ਕਥਿਤ ਕੋਸ਼ਿਸ਼ ਕਰਨ 'ਤੇ ਫੇਕ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰਕੇ ਅਕਸ ਖ਼ਰਾਬ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਇਸ ਮਾਮਲੇ ਵਿਚ ਸਾਈਬਰ ਸੈਲ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਸਟੇਟ ਸਾਈਬਰ ਸੈਲ ਮੋਹਾਲੀ ਵਿਚ ਵੀਡੀਓ ਪਾਉਣ ਵਾਲੇ ਜਗਮਨ ਸਮਰਾ ਨਾਂ ਦੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਦਿੱਤਾ ਸੀ। ਹੁਣ ਇਸ ਮਾਮਲੇ ਦੇ ਸਬੰਧ ਵਿਚ ਇਕ ਹੋਰ ਵੱਡੀ ਕਾਰਵਾਈ ਕੀਤੀ ਗਈ ਹੈ। 

ਪੜ੍ਹੋ ਇਹ ਵੀ : ਇਨ੍ਹਾਂ ਔਰਤਾਂ ਨੂੰ ਮਿਲੇਗੀ ਪੱਕੀ ਨੌਕਰੀ, ਹੋਵੇਗੀ 30000 ਰੁਪਏ ਤਨਖਾਹ! ਹੋ ਗਿਆ ਵੱਡਾ ਐਲਾਨ

 

ਜਾਣਕਾਰੀ ਮੁਤਾਬਕ ਇਸ ਮਾਮਲੇ ਦੇ ਸਬੰਧ ਵਿਚ ਮੋਹਾਲੀ ਦੀ ਅਦਾਲਤ ਨੇ ਸਾਈਬਰ ਕ੍ਰਾਈਮ ਵਿਭਾਗ ਤੋਂ ਜਾਣਕਾਰੀ ਮਿਲਣ 'ਤੇ ਫੇਸਬੁੱਕ-ਗੂਗਲ ਨੂੰ ਿਸ ਕਰ ਦਿੱਤਾ ਹੈ ਅਤੇ 24 ਘੰਟਿਆਂ ਦੇ ਅੰਦਰ ਸਾਰੀਆਂ ਇਤਰਾਜ਼ਯੋਗ ਪੋਸਟਾਂ (ਅਪੱਤੀਜਨਕ) ਹਟਾਉਣ ਅਤੇ ਉਸ ਨਾਲ ਮੇਲ ਕਰਦੀਆਂ ਹੋਈਆਂ ਪੋਸਟਾਂ ਵੀ ਹਟਾਉਣ ਲਈ ਕਿਹਾ ਗਿਆ ਹੈ। ਜੇਕਰ ਗੂਗਲ ਅਤੇ ਫੇਸਬੁੱਕ ਵਲੋਂ ਇਹਨਾਂ ਵੀਡੀਓ ਨੂੰ ਬਲਾਕ ਜਾਂ ਡਿਲੀਟ ਨਹੀਂ ਕੀਤਾ ਜਾਂਦਾ ਤਾਂ ਇਹਨਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅਦਾਲਤ ਨੇ ਫੇਸਬੁੱਕ ਨੂੰ ਸਾਰਾ ਸਮਾਨ ਜਾਂ ਪੋਸਟਾਂ ਨੂੰ ਤੁਰੰਤ ਹਟਾਉਣ ਅਤੇ ਬਲਾਕ ਕਰਨ ਦਾ ਹੁਕਮ ਦਿੱਤਾ। ਗੂਗਲ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਉਹ ਯਕੀਨੀ ਬਣਾਵੇ ਕਿ ਅਜਿਹੀ ਸਮੱਗਰੀ ਸਰਚ ਨਤੀਜਿਆਂ ਵਿੱਚ ਨਾ ਦਿਖਾਈ ਦੇਵੇ। 

ਪੜ੍ਹੋ ਇਹ ਵੀ : ਅਗਲੇ 48 ਤੋਂ 72 ਘੰਟੇ ਖ਼ਤਰਨਾਕ! ਇਨ੍ਹਾਂ ਥਾਵਾਂ 'ਤੇ ਪਵੇਗਾ ਭਾਰੀ ਮੀਂਹ, IMD ਵਲੋਂ ਅਲਰਟ ਜਾਰੀ

Credit : www.jagbani.com

  • TODAY TOP NEWS