ਗੈਜੇਟ ਡੈਸਕ- ਜੇਕਰ ਤੁਸੀਂ ਵਾਰ-ਵਾਰ ਫੋਨ ਚਾਰਜ ਕਰਨ ਤੋਂ ਪਰੇਸ਼ਾਨ ਹੋ ਅਤੇ ਆਪਣੇ ਨਾਲ ਚਾਰਜਰ ਲੈ ਕੇ ਚੱਲਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਬਾਜ਼ਾਰ 'ਚ ਹੁਣ ਅਜਿਹੇ ਵੀ ਸਮਾਰਟਫੋਨ ਆ ਚੁੱਕੇ ਹਨ ਜੋ ਕਾਫੀ ਦਮਦਾਰ ਬੈਟਰੀ ਨਾਲ ਆਉਂਦੇ ਹਨ। ਇਨ੍ਹਾਂ ਸਮਾਰਟਫੋਨਾਂ ਨੂੰ ਇਕ ਵਾਰ ਚਾਰਜ ਕਰਨ 'ਤੇ ਕਈ ਦਿਨਾਂ ਤਕ ਚਲਾਇਆ ਜਾ ਸਕਦਾ ਹੈ। ਇਥੇ ਅਸੀਂ ਤੁਹਾਨੂੰ ਭਾਰਤ ਦਾ ਸਭ ਤੋਂ ਦਮਦਾਰ ਬੈਟਰੀ ਵਾਲਾ ਸਮਾਰਟਫੋਨ ਦੱਸ ਰਹੇ ਹਾਂ ਜੋ 7550mAH ਦੀ ਬੈਟਰੀ ਨਾਲ ਆਉਂਦਾ ਹੈ।
Poco F7 5G
Poco F7 5G ਫਿਲਹਾਲ ਭਾਰਤ ਦਾ ਸਭ ਤੋਂ ਵੱਡੀ ਬੈਟਰੀ ਵਾਲਾ ਸਮਾਰਟਫੋਨ ਹੈ। ਇਸ ਫੋਨ ਨੂੰ ਜੂਨ 2025 'ਚ ਲਾਂਚ ਕੀਤਾ ਗਿਆ ਹੈ। ਫੋਨ ਦੀ ਕੀਮਤ 30,999 ਰੁਪਏ ਹੈ। ਇਸ ਕੀਮਤ 'ਤੇ 12GB+256GB ਵਾਲਾ ਵੇਰੀਐਂਟ ਮਿਲਦਾ ਹੈ। ਫੋਨ 'ਚ 7550mAh ਦੀ ਦਮਦਾਰ ਬੈਟਰੀ ਮਿਲਦੀ ਹੈ ਜੋ ਕਈ ਦਿਨਾਂ ਤਕ ਬਿਨਾਂ ਚਾਰਜ ਦੇ ਚੱਲ ਸਕਦੀ ਹੈ। ਇਸ ਵਿਚ 90 ਵਾਟ ਫਾਸਟ ਚਾਰਜਿੰਗ ਦਾ ਵੀ ਸਪੋਰਟ ਹੈ, ਜੋ ਬਹੁਤ ਘੱਟ ਸਮੇਂ 'ਚ ਫੋਨ ਨੂੰ 0 ਤੋਂ 100 ਫੀਸਦੀ ਚਾਰਜ ਕਰ ਸਕਦਾ ਹੈ।
ਫੀਚਰਜ਼
ਫੋਨ 'ਚ 6.83 ਇੰਚ ਦੀ 1.5K AMOLED ਡਿਸਪਲੇਅ ਹੈ ਜੋ 120Hz ਰਿਫ੍ਰੈਸ਼ ਰੇਟ ਅਤੇ 3200 ਨਿਟਸ ਦੀ ਪੀਕ ਬ੍ਰਾਈਟਨੈੱਸ ਦੇ ਨਾਲ ਆਉਂਦੀ ਹੈ। ਇਹ ਡਿਸਪਲੇਅ Dolby Vision ਅਤੇ HDR10+ ਸਪੋਰਟ ਕਰਦੀ ਹੈ। ਸਕਰੀਨ 'ਤੇ Corning Gorilla Glass 7i ਦੀ ਪ੍ਰੋਟੈਕਸ਼ਨ ਦਿੱਤੀ ਗਈ ਹੈ।
ਫੋਨ 'ਚ Qualcomm Snapdragon 8s Gen 4 (4nm) ਪ੍ਰੋਸੈਸਰ ਅਤੇ Adreno 825 GPU ਦਿੱਤਾ ਗਿਆ ਹੈ ਜੋ ਗੇਮਿੰਗ ਅਤੇ ਮਲਟੀਟਾਸਕਿੰਗ ਦੋਵਾਂ 'ਚ ਸ਼ਾਨਦਾਰ ਪਰਫਾਰਮੈਂਸ ਦਿੰਦਾ ਹੈ। ਇਸ ਵਿਚ 12GB LPDDR5X ਰੈਮ ਅਤੇ 256GB ਜਾਂ 512GB UFS 4.1 ਸਟੋਰੇਜ ਮਿਲਦੀ ਹੈ।
ਫੋਨ 'ਚ ਡਿਊਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਸ ਵਿਚ 50MP Sony IMX882 ਸੈਂਸਰ ਦੇ ਨਾਲ OIS (Optical Image Stabilization) ਮੌਜੂਦ ਹੈ। ਇਸਦੇ ਨਾਲ 8MP ਅਲਟਰਾ-ਵਾਈਡ ਕੈਮਰਾ ਅਤੇ 20 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲਦਾ ਹੈ।
Credit : www.jagbani.com