ਯੂਰੇਨੀਅਮ ਖ਼ਰੀਦਣ ਦੇ ਦੋਸ਼ 'ਚ 3 ਚੀਨੀ ਨਾਗਰਿਕ ਗ੍ਰਿਫ਼ਤਾਰ, ਰੂਸ ਰਸਤੇ ਚੀਨ ਲਿਜਾਣ ਦੀ ਸੀ ਯੋਜਨਾ

ਯੂਰੇਨੀਅਮ ਖ਼ਰੀਦਣ ਦੇ ਦੋਸ਼ 'ਚ 3 ਚੀਨੀ ਨਾਗਰਿਕ ਗ੍ਰਿਫ਼ਤਾਰ, ਰੂਸ ਰਸਤੇ ਚੀਨ ਲਿਜਾਣ ਦੀ ਸੀ ਯੋਜਨਾ

ਇੰਟਰਨੈਸ਼ਨਲ ਡੈਸਕ : ਜਾਰਜੀਆ ਵਿੱਚ 3 ਚੀਨੀ ਨਾਗਰਿਕਾਂ ਨੂੰ ਗੈਰ-ਕਾਨੂੰਨੀ ਤੌਰ 'ਤੇ ਯੂਰੇਨੀਅਮ ਖਰੀਦਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਰਿਪੋਰਟਾਂ ਅਨੁਸਾਰ, ਇਹ ਵਿਅਕਤੀ ਜਾਰਜੀਆ ਦੀ ਰਾਜਧਾਨੀ ਤਬਿਲਿਸੀ ਵਿੱਚ 2 ਕਿਲੋਗ੍ਰਾਮ ਯੂਰੇਨੀਅਮ ਗੈਰ-ਕਾਨੂੰਨੀ ਤੌਰ 'ਤੇ ਖਰੀਦਣ ਦੀ ਕੋਸ਼ਿਸ਼ ਕਰ ਰਹੇ ਸਨ, ਜਿਸਦੀ ਕੀਮਤ ਲਗਭਗ 3.3 ਕਰੋੜ ਰੁਪਏ ਦੇ ਆਸਪਾਸ ਦੱਸੀ ਗਈ ਹੈ।

ਦੋਸ਼ ਹੈ ਕਿ ਇਹ ਵਿਅਕਤੀ ਗੈਰ-ਕਾਨੂੰਨੀ ਤੌਰ 'ਤੇ ਰੂਸ ਰਾਹੀਂ ਚੀਨ ਨੂੰ ਯੂਰੇਨੀਅਮ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਹਾਲਾਂਕਿ, ਉਨ੍ਹਾਂ ਨੂੰ ਜਾਰਜੀਆ ਦੀ ਰਾਜ ਸੁਰੱਖਿਆ ਸੇਵਾ ਦੁਆਰਾ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਤਿੰਨ ਚੀਨੀ ਨਾਗਰਿਕਾਂ 'ਤੇ ਜਾਰਜੀਆ ਦੇ ਪ੍ਰਮਾਣੂ ਸਮੱਗਰੀ ਕਾਨੂੰਨਾਂ ਦੀ ਉਲੰਘਣਾ ਕਰਨ ਦਾ ਦੋਸ਼ ਹੈ। ਉਨ੍ਹਾਂ ਨੂੰ 10 ਸਾਲ ਤੱਕ ਦੀ ਕੈਦ ਹੋ ਸਕਦੀ ਹੈ।

ਦੱਸਣਯੋਗ ਹੈ ਕਿ ਜਾਰਜੀਆ ਪ੍ਰਮਾਣੂ ਸਮੱਗਰੀ ਦੀ ਸੁਰੱਖਿਆ ਪ੍ਰਤੀ ਬਹੁਤ ਚੌਕਸ ਹੈ। ਇਸ ਤੋਂ ਪਹਿਲਾਂ ਜੁਲਾਈ 2025 ਵਿੱਚ ਜਾਰਜੀਆ ਅਤੇ ਤੁਰਕੀ ਦੇ ਕੁਝ ਨਾਗਰਿਕਾਂ ਨੂੰ ਰੇਡੀਓਐਕਟਿਵ ਸਮੱਗਰੀ ਦੀ ਤਸਕਰੀ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਅਸਲ ਵਿੱਚ ਯੂਰੇਨੀਅਮ ਦੀ ਵਰਤੋਂ ਪ੍ਰਮਾਣੂ ਬੰਬ ਬਣਾਉਣ ਲਈ ਕੀਤੀ ਜਾਂਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS