'CM ਬਣਨਾ ਛੋਟੀ ਗੱਲ, ਮੈਂ ਤਾਂ ਹੋਰ ਵੀ ਵੱਡਾ ਸੋਚਦਾ', ਰਾਜਾ ਵੜਿੰਗ ਦਾ ਵੱਖਰਾ ਇੰਟਰਵਿਊ (ਵੀਡੀਓ)

'CM ਬਣਨਾ ਛੋਟੀ ਗੱਲ, ਮੈਂ ਤਾਂ ਹੋਰ ਵੀ ਵੱਡਾ ਸੋਚਦਾ', ਰਾਜਾ ਵੜਿੰਗ ਦਾ ਵੱਖਰਾ ਇੰਟਰਵਿਊ (ਵੀਡੀਓ)

ਜਲੰਧਰ/ਤਰਨਤਾਰਨ- ਤਰਨਤਾਰਨ ਜ਼ਿਮਨੀ ਚੋਣ ਨੂੰ ਕੁਝ ਹੀ ਦਿਨ ਬਾਕੀ ਬਚੇ ਹਨ। ਜ਼ਿਮਨੀ ਚੋਣ ਨੂੰ ਲੈ ਕੇ ਇਸ ਵੇਲੇ ਪੰਜਾਬ ਵਿਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਅਤੇ ਸਿਆਸੀ ਪਾਰਟੀਆਂ ਦੇ ਆਗੂ ਆਪੋ-ਆਪਣੇ ਉਮੀਦਵਾਰਾਂ ਲਈ ਵੋਟਾਂ ਮੰਗਣ ਲਈ ਹਲਕੇ ਅੰਦਰ ਵਿਚਰ ਰਹੇ ਹਨ। ਇਸੇ ਤਹਿਤ 'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਰਾਜਾ ਵੜਿੰਗ ਨਾਲ ਤਰਨਤਾਰਨ ਜ਼ਿਮਨੀ ਚੋਣ ਦੇ ਨਾਲ-ਨਾਲ ਹੋਰ ਕਈ ਅਹਿਮ ਮੁੱਦਿਆਂ 'ਤੇ ਖੁੱਲ੍ਹ ਕੇ ਗੱਲਬਾਤ ਕੀਤੀ ਗਈ। ਇੰਟਰਵਿਊ ਦੌਰਾਨ ਰਮਨਦੀਪ ਸਿੰਘ ਸੋਢੀ ਵੱਲੋਂ ਮੁੱਖ ਮੰਤਰੀ ਬਣਨ ਦੇ ਪੁੱਛੇ ਗਏ ਸਵਾਲ ਦਾ ਰਾਜਾ ਵੜਿੰਗ ਨੇ ਜਵਾਬ ਦਿੰਦੇ ਕਿਹਾ ਕਿ ਮੁੱਖ ਮੰਤਰੀ ਬਣਨਾ ਤਾਂ ਬਹੁਤ ਹੀ ਛੋਟੀ ਗੱਲ ਹੈ, ਮੈਂ ਤਾਂ ਇਸ ਤੋਂ ਵੀ ਵੱਡਾ ਸੋਚਦਾ ਹਾਂ। 

ਰਮਨਦੀਪ ਸਿੰਘ ਸੋਢੀ ਵੱਲੋਂ ਪੁੱਛੇ ਗਏ ਸਵਾਲ ਕੀ 27 ਦੀ ਕਮਾਨ ਸੰਭਾਲਣ ਲਈ ਹਾਈਕਮਾਂਡ ਤੋਂ ਤੁਹਾਨੂੰ ਕੋਈ ਸਿਗਨਲ ਮਿਲਿਆ, ਦਾ ਜਵਾਬ ਦਿੰਦੇ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਦੀ ਪਾਰਟੀ ਇਹ ਸਿਗਨਲ ਕਿਸੇ ਨੂੰ ਨਹੀਂ ਦਿੰਦੀ। 2027 ਵਿਚ ਦਾ ਫਤਵਾਂ ਰਾਹੁਲ ਗਾਂਧੀ, ਸੋਨੀਆ ਗਾਂਧੀ ਅਤੇ ਮਲਿਕਾਰਜੁਨ ਖੜ੍ਹਗੇ ਸਾਬ੍ਹ ਕੋਲ ਹੈ, ਇਨ੍ਹਾਂ ਤਿੰਨਾਂ ਤੋਂ ਬਿਨਾਂ ਫਤਵਾਂ ਕਿਸੇ ਕੋਲ ਨਹੀਂ ਹੈ ਕਿ ਕੌਣ 2027 ਵਿਚ ਮੁੱਖ ਮੰਤਰੀ ਬਣੇਗਾ। ਉਥੇ ਹੀ ਰਮਨਦੀਪ ਸੋਢੀ ਵੱਲੋਂ ਰਾਜਾ ਵੜਿੰਗ ਨੂੰ ਪੁੱਛੇ ਗਏ ਸਵਾਲ ਕੀ ਮੁੱਖ ਮੰਤਰੀ ਬਣਨ ਦੇ ਸੁਫ਼ਨੇ ਆਉਂਦੇ ਹਨ। ਦਲਜੀਤ ਦੋਸਾਂਝ ਵੀ ਕਹਿੰਦੇ ਹਨ ਕਿ ਮੈਨੀਫੈਸਟੇਸ਼ਨ ਬੜੀ ਵੱਡੀ ਚੀਜ਼ ਹੈ ਕੀ ਤੁਸੀਂ ਮੈਨੀਫੈਸਟ ਕਰ ਰਹੇ ਹੋ। ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਵੱਡਾ ਸੋਚਗੇ ਤਾਂ ਵੱਡਾ ਹੀ ਕਰੋਗੇ। ਮੈਂ ਵੱਡਾ ਸੋਚਦਾ ਹਾਂ। ਮੁੱਖ ਮੰਤਰੀ ਬਣਨ ਵਾਲੀ ਚੀਜ਼ ਤਾਂ ਬਹੁਤ ਛੋਟੀ ਹੈ, ਮੈਂ ਇਸ ਤੋਂ ਵੀ ਵੱਡਾ ਸੋਚਦਾ ਹਾਂ। 

ਉਥੇ ਹੀ ਤਰਨਤਾਰਨ ਜ਼ਿਮਨੀ ਚੋਣ ਨੂੰ ਲੈ ਕੇ ਬੋਲਦੇ ਹੋਏ ਰਾਜਾ ਵੜਿੰਗ ਨੇ ਕਿਹਾ ਕਿ ਜਨਤਾ ਬੇਹੱਦ ਉਲਝੀ ਹੋਈ ਹੈ ਕਿ ਅਸੀਂ ਕਿੱਥੇ ਵੋਟ ਪਾਉਣੀ ਹੈ। ਉਨ੍ਹਾਂ ਕਿਹਾ ਕਿ ਮੈਂ ਕੁਝ ਦਿਨਾਂ ਤੋਂ ਵੇਖ ਰਿਹਾ ਹਾਂ ਕਿ ਹੁਣ ਚੋਣ ਥੋੜ੍ਹਾ ਜਾਗਰੂਕ ਹੋਏ ਹਨ ਕਿ ਜਿਵੇਂ ਕਿਹੜੀ ਪਾਰਟੀ ਦਾ ਉਮੀਦਵਾਰ ਖੜ੍ਹਾ ਹੈ। ਜਨਤਾ ਨੇ ਚਾਰ ਸਾਲਾਂ ਵਿਚ ਆਮ ਆਦਮੀ ਪਾਰਟੀ ਨੂੰ ਵੇਖ ਲਿਆ ਹੈ ਕਿ ਸੂਬਾ ਸਰਕਾਰ ਦੀ ਹੁਣ ਤੱਕ ਕਿਹੋ-ਜਿਹੀ ਕਾਰਗੁਜ਼ਾਰੀ ਰਹੀ ਹੈ। ਲੋਕਾਂ ਦੇ ਬਹੁਤ ਸਾਰੇ ਸਵਾਲ ਸਰਕਾਰ ਦੇ ਵੱਲ ਹਨ। ਹੁਣ ਆਮ ਆਦਮੀ ਪਾਰਟੀ ਖ਼ਾਸ ਲੋਕਾਂ ਦੀ ਪਾਰਟੀ ਬਣਦੀ ਜਾ ਰਹੀ ਹੈ। ਇਸੇ ਤਰ੍ਹਾਂ ਅਕਾਲੀ ਦਲ ਦੀ ਵੀ ਅਜਿਹੀ ਹੀ ਸਥਿਤੀ ਹੈ। ਸੁਖਬੀਰ ਬਾਦਲ ਦੀ ਗੱਲ 'ਤੇ ਲੋਕਾਂ ਨੂੰ ਭਰੋਸਾ ਨਹੀਂ ਹੋ ਰਿਹਾ ਕਿਉਂਕਿ ਸੁਖਬੀਰ ਵੱਲੋਂ ਧਰਮੀ ਫ਼ੌਜੀ ਦੀ ਗੱਲ ਕੀਤੀ ਗਈ ਹੈ ਅਤੇ ਇਸ਼ਤਿਹਾਰ ਵਿਚ ਵੀ ਧਰਮੀ ਫ਼ੌਜੀ ਦਾ ਜ਼ਿਕਰ ਕੀਤਾ ਗਿਆ ਹੈ। ਲੋਕਾਂ ਪੁੱਛਦੇ ਹਨ ਕਿ ਉਹ ਧਰਮੀ ਫ਼ੌਜੀ ਸਾਬ੍ਹ ਕਿੱਥੇ ਹਨ, ਜਿਨ੍ਹਾਂ ਦਾ ਨਾਂ ਸੁਖਬੀਰ ਬਾਦਲ ਲੈ ਰਹੇ ਹਨ। ਕੀ ਉਹ ਸਟੇਜ਼ 'ਤੇ ਬੁਲਾ ਕੇ ਆਪਣੀ ਇਕ ਵੀ ਪ੍ਰਾਪਤੀ ਨੂੰ ਦੱਸਣਗੇ। ਮਜੀਠਾ ਤੋਂ ਲਿਆ ਕੇ ਉਮੀਦਵਾਰ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਵੱਡਾ ਸਵਾਲ ਇਹ ਹੈ ਕਿ ਉਹ ਗੈਂਗਸਟਰ ਦੇ ਸੱਸ ਹਨ। ਜਿਹੜਾ ਬਾਠ ਗੈਂਗਸਟਰ ਹੈ, ਉਸ ਨੇ ਆਪਣੇ ਕਈ ਕੌਂਸਲਰ ਖੜ੍ਹੇ ਕੀਤੇ ਹਨ, ਜੋਕਿ ਉਨ੍ਹਾਂ ਦੀ ਮਦਦ ਵੀ ਕਰ ਰਹੇ ਹਨ। ਸੁਖਬੀਰ ਬਾਦਲ ਦੱਸਣ ਕਿ ਇਨ੍ਹਾਂ ਦਾ ਬਾਠ ਨਾਲ ਕੋਈ ਸੰਬੰਧ ਨਹੀਂ ਹੈ। 

ਰਾਜਾ ਵੜਿੰਗ ਵੱਲੋਂ 'ਖਾਲਿਸਤਾਨ ਨਹੀਂ ਹਿੰਦੋਸਤਾਨ ਚਾਹੀਦਾ ਹੈ, ਬਾਰੇ ਜਦੋਂ ਰਮਨਦੀਪ ਸਿੰਘ ਵੱਲੋਂ ਰਾਜਾ ਵੜਿੰਗ ਨੂੰ ਸਵਾਲ ਕੀਤਾ ਗਿਆ ਕਿ ਕਾਂਗਰਸ ਵਿਚ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਪਾਰਟੀ ਨੂੰ ਇਸ ਨਾਲ ਜ਼ਿਮਨੀ ਚੋਣ ਵਿਚ ਨੁਕਸਾਨ ਹੋ ਸਕਦਾ ਹੈ, ਕੀ ਤੁਸੀਂ ਆਪਣੇ ਬਿਆਨ 'ਤੇ ਅੱਜ ਵੀ ਖੜ੍ਹੇ ਹੋ। 
ਇਸ ਸਵਾਲ ਦੇ ਜਵਾਬ ਵਿਚ ਰਾਜਾ ਵੜਿੰਗ ਨੇ ਕਿਹਾ ਕਿ ਮੈਂ ਇਸ ਧਰਤੀ ਦਾ ਜੰਮਿਆ ਹੋਇਆ ਹਾਂ, ਮੈਨੂੰ ਇਸ ਧਰਤੀ ਨੇ ਸਭ ਕੁਝ ਦਿੱਤਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰ ਗਾਣ ਦਾ ਜ਼ਿਕਰ ਕਰਦੇ ਕਿਹਾ ਕਿ ਬਚਪਨ ਵਿਚ ਕਲਾਸ ਵਿਚ ਜਾਂਦੇ ਸਮੇਂ ਰਾਸ਼ਟਰ ਗਾਣ ਕਰਦੇ ਬੱਚਿਆਂ ਨੂੰ ਖੜ੍ਹਾ ਕਰਦੇ ਸਨ, ਜਿਹੜਾ ਰਾਸ਼ਟਰਗਾਣ ਹੈ, ਉਹ  ਮੇਰੇ ਅੰਦਰ ਬੇਹੱਦ ਭਰਿਆ ਹੋਇਆ ਹੈ। ਮੈਨੂੰ ਭਾਰਤ ਯਾਦ ਆਉਂਦਾ ਹੈ। ਜਿਹੜਾ ਦੇਸ਼ ਅਤੇ ਧਰਤੀ ਨੂੰ ਪਿਆਰ ਕਰਦਾ ਹਾਂ ਤਾਂ ਜਦੋਂ ਰਾਸ਼ਟਰ ਗਾਣ ਹੁੰਦਾ ਹੈ, ਉਸ ਸਮੇਂ ਲੂੰ-ਕੰਢੇ ਖੜ੍ਹੇ ਹੋ ਜਾਂਦੇ ਹਨ। ਦੇਸ਼ ਦੇ ਪ੍ਰਤੀ ਅਜਿਹੀ ਹੀ ਭਾਵਨਾ ਮੇਰੇ ਅੰਦਰ ਭਰੀ ਹੋਈ ਹੈ। ਪਹਿਲਾਂ ਮੈਂ ਕਾਂਗਰਸੀ ਨਹੀਂ, ਪਹਿਲਾਂ ਮੈਂ ਇਸ ਮਿੱਟੀ ਦਾ ਹਾਂ ਅਤੇ ਤਿਰੰਗੇ ਨੂੰ ਪਿਆਰ ਕਰਦਾ ਹਾਂ। ਮੇਰੇ ਅੰਦਰ ਨੈਸ਼ਨਲਿਜ਼ਮ ਭਾਜਾ ਕਰਕੇ ਨਹੀਂ ਆਈ। ਤੁਸੀਂ ਕਾਂਗਰਸ ਨੂੰ ਵੀ ਵੇਖ ਲਵੋ। ਰਾਹੁਲ ਗਾਂਧੀ ਵਿਚ ਵੀ ਦੇਸ਼ ਪ੍ਰਤੀ ਭਾਵਨਾ ਬੇਹੱਦ ਭਰੀ ਹੋਈ ਹੈ।  ਜੇਕਰ ਕੋਈ ਦੇਸ਼ ਨੂੰ ਤੋੜਨ ਦੀ ਗੱਲ ਕਰੇਗਾ ਜਾਂ ਦੇਸ਼ ਤੋਂ ਵੱਥ ਹੋਣ ਦੀ ਗੱਲ ਕਰੇਗਾ ਤਾਂ ਮੈਨੂੰ ਪੂਰਾ ਅਧਿਕਾਰ ਹੈ ਤਾਂ ਮੈਂ ਨਾ ਕਹਾਂਗੇ। ਬਾਕੀ ਦੀ ਇੰਟਰਵਿਊ ਤੁਸੀਂ ਵੀਡੀਓ ਵਿਚ ਸੁਣ ਸਕਦੇ ਹੋ।

 

- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

Credit : www.jagbani.com

  • TODAY TOP NEWS