ਫਰੀਦਕੋਟ : ਪੰਜਾਬ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਅਸ਼ਵਨੀ ਸ਼ਰਮਾ ਨੇ ਪੰਜਾਬ ਸਰਕਾਰ ਨੂੰ ਘੇਰਿਆ ਹੈ। ਸ਼ਰਮਾ ਨੇ ਕਿਹਾ ਕਿ ਕਿਸੇ ਵੀ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਇਹ ਹੁੰਦੀ ਹੈ ਕਿ ਉਥੋਂ ਦੇ ਬਾਸ਼ਿੰਦੇ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਨ ਪਰ ਅੱਜ ਪੰਜਾਬ ਵਿਚ ਡਰ ਦਾ ਮਹੌਲ ਬਣਿਆ ਹੋਇਆ। ਬਿਨਾਂ ਸਰਕਾਰ ਦੀ ਮਿਲੀ ਭੁਗਤ ਦੇ ਕੀ ਫਿਰੌਤੀਆਂ ਮੰਗੀਆ ਜਾ ਸਕਦੀਆਂ? ਧੀਆਂ ਭੈਣਾਂ ਸੁਰੱਖਿਅਤ ਨਹੀਂ ਹਨ। ਸਰਕਾਰ ਸਿਰਫ ਗੱਲਾਂ ਦੇ ਕੜਾਹ ਬਣਾ ਰਹੀ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅੱਜ ਪੰਜਾਬ ਪੱਟੜੀ ਤੋਂ ਉਤਰਿਆ ਹੋਇਆ ਹੈ। ਭਾਵੇਂ ਵਪਾਰੀ ਹੋਣ ਜਾਂ ਬਾਸ਼ਿੰਦਾ ਕੋਈ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦਾ।
ਉਨ੍ਹਾਂ ਕਿਹਾ ਕਿ ਸਰਕਾਰ ਦੇ ਵਿਧਾਇਕ ਖੁਦ ਲੜਾਈ ਝਗੜਿਆਂ ਵਿਚ ਸ਼ਾਮਲ ਹਨ। ਲਿਹਾਜ਼ਾ ਪੰਜਾਬ ਸਰਕਾਰ ਕਾਨੂੰਨ ਸਥਾਪਤ ਕਰਨ ਵਿਚ ਪੂਰੀ ਤਰਾਂ ਫੇਲ੍ਹ ਹੋਈ ਹੈ। ਉਨ੍ਹਾਂ ਕਿਹਾ ਕਿ ਲੰਬੇ-ਲੰਬੇ ਭਾਸ਼ਣ ਦੇਣ ਨਾਲ ਢਿੱਡ ਨਹੀਂ ਭਰਦਾ, ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਹਾਲਾਤ ਇਹ ਹਨ ਕਿ ਅੱਜ ਚੋਣਾ ਹੋ ਜਾਣ ਤਾਂ ਲੋਕ ਇਨ੍ਹਾਂ ਨੂੰ ਰੁਖਸਤ ਕਰ ਦੇਣ।
ਛਠ ਪੂਜਾ ਬਾਰੇ ਰਾਹੁਲ ਗਾਂਧੀ ਦੇ ਬਿਆਨ 'ਤੇ ਬੋਲਦਿਆਂ ਅਸ਼ਵਨੀ ਕੁਮਾਰ ਨੇ ਕਿਹਾ ਕਿ ਲੋਕਾਂ ਨੇ ਉਸ ਦਾ ਸਹੀ ਨਾਮ ਰੱਖਿਆ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਸੁਲਝਿਆ ਹੋਇਆ ਵਿਅਕਤੀ ਜਾਂ ਆਗੂ ਅਜਿਹੇ ਬਿਆਨ ਦੇਣ ਤੋਂ ਗੁਰੇਜ ਕਰਦਾ ਹੈ। ਉਨ੍ਹਾਂ ਕਿਹਾ ਕਿ ਛਠ ਪੂਜਾ ਇਕ ਧਾਰਮਿਕ ਮਸਲਾ ਹੈ ਇਸ 'ਤੇ ਪ੍ਰਧਾਨ ਬਾਰੇ ਅਪੱਤੀਜਨਕ ਟਿੱਪਣੀ ਕੀਤੀ ਹੈ, ਉਸ ਦੀ ਪੂਰੇ ਦੇਸ਼ ਅੰਦਰ ਨਖੇਧੀ ਹੋ ਰਹੀ ਹੈ। ਤਰਨਤਾਰਨ ਜ਼ਿਮਨੀ ਚੋਣ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਬੀਬੀਆਂ ਪੰਜਾਬ ਸਰਕਾਰ ਤੋਂ 1000 ਰੁਪਏ ਮਹੀਨਾਂ ਮੰਗ ਰਹੀਆਂ ਹਨ।
Credit : www.jagbani.com