ਜਲੰਧਰ- ਦਿਨ-ਦਿਹਾੜੇ ਜਲੰਧਰ ਦੇ ਭਾਰਗਵ ਕੈਂਪ ਵਿਚ ਸੁਨਿਆਰੇ ਦੀ ਦੁਕਾਨ ਨੂੰ ਲੁੱਟਣ ਵਾਲੇ ਮਾਮਲੇ ਵਿਚ ਵੱਡੀ ਅਪਡੇਟ ਸਾਹਮਣੇ ਆਈ ਹੈ। ਦਰਅਸਲ ਇਸ ਵਾਰਦਾਤ ਦੀ ਇਕ ਸੀ. ਸੀ. ਟੀ. ਵੀ. ਸਾਹਮਣੇ ਆਈ ਹੈ, ਜਿਸ ਵਿਚ ਲੁਟੇਰੇ ਕੱਪੜੇ ਬਦਲਣ ਮਗਰੋਂ ਜਾਂਦੇ ਹੋਏ ਵਿਖਾਈ ਦਿੱਤੇ ਹਨ। ਸਾਹਮਣੇ ਆਈ ਸੀ. ਸੀ. ਟੀ. ਵੀ. ਨੇ ਲੁਟੇਰਿਆਂ ਦੇ ਵੱਡੇ ਰਾਜ਼ ਖੋਲ੍ਹੇ ਹਨ। ਮਿਲੀ ਜਾਣਕਾਰੀ ਮੁਤਾਬਕ ਵਿਜੈ ਜਿਊਲਰਜ਼ ਦੀ ਸ਼ਾਪ 'ਤੇ ਜਿਸ ਲੁਟੇਰੇ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ, ਉਸ ਲੁਟੇਰੇ ਦਾ ਇਕ ਹੱਥ ਖ਼ਰਾਬ ਹੈ, ਜਿਸ ਕਰਕੇ ਉਸ ਦੀ ਪਛਾਣ ਹੋ ਸਕੀ ਹੈ। ਪੁਲਸ ਵੱਲੋਂ ਹੁਣ ਤੱਕ ਦੋ ਲੁਟੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ ਜਦਕਿ ਇਕ ਫਰਾਰ ਚੱਲ ਰਿਹਾ ਹੈ।

ਜ਼ਿਕਰਯੋਗ ਹੈ ਕਿ ਬੰਦੂਕ ਦੀ ਨੋਕ 'ਤੇ ਉਕਤ ਵਾਰਰਾਦਤ ਨੂੰ ਅੰਜਾਮ ਦਿੱਤਾ ਗਿਆ ਸੀ। ਮਿਲੀ ਜਾਣਕਾਰੀ ਮੁਤਾਬਕ ਲੁਟੇਰਿਆਂ ਨੇ ਭਾਰਗਵ ਕੈਂਪ ਥਾਣਾ ਖੇਤਰ ਵਿੱਚ ਸਥਿਤ ਵਿਜੈ ਜਿਊਲਰਜ਼ ਦੀ ਦੁਕਾਨ ਨੂੰ ਲੁੱਟਿਆ ਅਤੇ ਲੱਖਾਂ ਰੁਪਏ ਲੁੱਟਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ ਸਨ। ਦਿਨ-ਦਿਹਾੜੇ ਹੋਈ ਇਸ ਘਟਨਾ ਨੇ ਕਾਨੂੰਨ ਵਿਵਸਥਾ ਨੂੰ ਵਿਗਾੜ ਦਿੱਤਾ ਹੈ। ਲੁਟੇਰਿਆਂ ਨੇ ਜਿਵੇਂ ਹੀ ਭੀੜ-ਭੜੱਕੇ ਵਾਲੇ ਭਾਰਗਵ ਕੈਂਪ ਮੇਨ ਮਾਰਕੀਟ ਵਿੱਚ ਇਕ ਜਿਊਲਰ ਦੀ ਦੁਕਾਨ ਨੂੰ ਖੁੱਲ੍ਹੀ ਤਾਂ ਲੁੱਟ ਲਿਆ। ਇਸ ਘਟਨਾ ਨੇ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲਾ ਦਿੱਤੀ ਹੈ। ਲੁਟੇਰੇ ਲੱਖਾਂ ਦੀ ਨਕਦੀ ਅਤੇ ਗਹਿਣੇ ਲੈ ਕੇ ਭੱਜ ਗਏ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਨਿਆਰੇ ਦੀ ਦੁਕਾਨ ਦੇ ਮਾਲਕ ਅਜੈ ਨੇ ਦੱਸਿਆ ਕਿ ਉਹ ਸਵੇਰੇ ਆਪਣੇ ਪੁੱਤਰ ਨਾਲ ਦੁਕਾਨ 'ਤੇ ਆਏ ਸਨ। ਸਵੇਰੇ 11 ਵਜੇ ਦੇ ਕਰੀਬ ਪੰਜ ਲੁਟੇਰੇ ਆਏ, ਜਿਨ੍ਹਾਂ ਵਿੱਚੋਂ ਤਿੰਨ ਹਥਿਆਰਬੰਦ ਸਨ ਅਤੇ ਦੁਕਾਨ ਵਿੱਚ ਦਾਖ਼ਲ ਹੋਏ ਅਤੇ ਉਨ੍ਹਾਂ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਬੰਦੂਕ ਦੀ ਨੋਕ 'ਤੇ ਅਤੇ ਤੇਜ਼ਧਾਰ ਹਥਿਆਰਾਂ ਨਾਲ ਲੁਟੇਰੇ 2 ਲੱਖ ਰੁਪਏ ਨਕਦੀ ਅਤੇ ਲੱਖਾਂ ਦੇ ਗਹਿਣੇ ਲੈ ਕੇ ਮੌਕੇ ਤੋਂ ਭੱਜ ਗਏ। ਚਸ਼ਮਦੀਦਾਂ ਅਨੁਸਾਰ ਲੁਟੇਰਿਆਂ ਨੇ ਜਿਊਲਰੀ ਦੀ ਦੁਕਾਨ ਦਾ ਸ਼ੀਸ਼ਾ ਤੋੜਿਆ ਅਤੇ ਫਿਰ ਬੰਦੂਕ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਇਸ ਦੌਰਾਨ ਸੁਨਿਆਰਾ ਭਾਈਚਾਰੇ ਨੇ ਦੋਸ਼ ਲਗਾਇਆ ਹੈ ਕਿ ਇਸ ਸਮੇਂ ਕੋਈ ਵੀ ਜਿਊਲਰ ਸੁਰੱਖਿਅਤ ਨਹੀਂ ਹੈ ਅਤੇ ਇਹ ਘਟਨਾ ਜਾਂਚ ਤੋਂ ਬਾਅਦ ਅੰਜਾਮ ਦਿੱਤੀ ਗਈ ਹੈ।
- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
Credit : www.jagbani.com