ਸਿੱਧਵਾਂ ਬੇਟ- ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਜਗਰਾਓਂ ਦੇ ਗਿੱਦੜਵਿੰਡੀ ਪਿੰਡ ਵਿਖੇ ਕਬੱਡੀ ਖਿਡਾਰੀ ਤੇਜਪਾਲ ਸਿੰਘ ਦੇ ਘਰ ਪਹੁੰਚੇ। ਕਬੱਡੀ ਖਿਡਾਰੀ ਤੇਜਪਾਲ ਦਾ ਬੀਤੇ ਦਿਨੀਂ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਰਵਨੀਤ ਬਿੱਟੂ ਵੱਲੋਂ ਪਰਿਵਾਰ ਨਾਲ ਦੁੱਖ਼ ਸਾਂਝਾ ਕੀਤਾ ਗਿਆ। ਉਨ੍ਹਾਂ ਨੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬੇਕਾਬੂ ਹੁੰਦੇ ਕਤਲ, ਲੁੱਟ ਅਤੇ ਜਬਰੀ ਵਸੂਲੀ ਦੀਆਂ ਘਟਨਾਵਾਂ ਸੂਬਾ ਸਰਕਾਰ ਦੀ ਨਾਕਾਮ ਕਾਨੂੰਨ ਵਿਵਸਥਾ ਦਾ ਸਾਫ਼ ਸਬੂਤ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਥੇ ਹੀ ਕਬੱਡੀ ਖਿਡਾਰੀ ਤੇਜਪਾਲ ਸਿੰਘ ਦੇ ਕਤਲ ਮਾਮਲੇ ਵਿੱਚ ਪਰਿਵਾਰ ਪੁਲਸ ਦੀ ਥਿਊਰੀ ਨਾਲ ਸਹਿਮਤ ਨਹੀਂ ਹੈ। ਜਗਰਾਓਂ ਦੇ ਐੱਸ. ਐੱਸ. ਪੀ. ਅੰਕੁਰ ਗੁਪਤਾ ਨੇ ਵਾਰ-ਵਾਰ ਕਿਹਾ ਹੈ ਕਿ ਤੇਜਪਾਲ ਦਾ ਕਤਲ ਪੁਰਾਣੀ ਰੰਜਿਸ਼ ਕਾਰਨ ਹੋਇਆ ਸੀ। ਕਤਲ ਤੋਂ ਪਹਿਲਾਂ ਵੀ ਦੋਵੇਂ ਧਿਰਾਂ ਦੀ ਦੋ ਜਾਂ ਤਿੰਨ ਵਾਰ ਝੜਪਾਂ ਹੋਈਆਂ ਸਨ। ਹਾਲਾਂਕਿ ਕਿਸੇ ਨੇ ਕਦੇ ਵੀ ਪੁਲਸ ਸ਼ਿਕਾਇਤ ਦਰਜ ਨਹੀਂ ਕਰਵਾਈ। ਪਰਿਵਾਰ ਦਾ ਦਾਅਵਾ ਹੈ ਕਿ ਤੇਜਪਾਲ ਮੁਲਜ਼ਮ ਨੂੰ ਜਾਣਦਾ ਵੀ ਨਹੀਂ ਸੀ। ਤਾਂ ਫਿਰ ਦੁਸ਼ਮਣੀ ਦੀ ਅਫ਼ਵਾਹ ਕਿੱਥੋਂ ਆਈ? ਤੇਜਪਾਲ ਦੀ 31 ਅਕਤੂਬਰ ਨੂੰ ਜਗਰਾਓਂ ਵਿੱਚ ਐੱਸ. ਐੱਸ. ਪੀ. ਦਫ਼ਤਰ ਤੋਂ 250 ਮੀਟਰ ਦੀ ਦੂਰੀ ‘ਤੇ ਗੋਲ਼ੀ ਮਾਰ ਕੇ ਕਤਲ ਕੀਤਾ ਗਿਆ ਹੈ।
- ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
Credit : www.jagbani.com