Womens World Cup 2025: ਖ਼ਿਤਾਬ ਜਿੱਤਦਿਆਂ ਹੀ ਮਾਲਾਮਾਲ ਹੋਈ ਭਾਰਤੀ ਟੀਮ, ਵਰ੍ਹੇਗਾ ਪੈਸਿਆਂ ਦਾ ਮੀਂਹ

Womens World Cup 2025: ਖ਼ਿਤਾਬ ਜਿੱਤਦਿਆਂ ਹੀ ਮਾਲਾਮਾਲ ਹੋਈ ਭਾਰਤੀ ਟੀਮ, ਵਰ੍ਹੇਗਾ ਪੈਸਿਆਂ ਦਾ ਮੀਂਹ

ਸਪੋਰਟਸ ਡੈਸਕ : ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਭਾਰਤੀ ਧੀਆਂ ਨੇ ਆਈਸੀਸੀ ਮਹਿਲਾ ਵਨਡੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ ਹਰਾ ਕੇ ਪਹਿਲੀ ਵਾਰ ਇਹ ਖਿਤਾਬ ਜਿੱਤਿਆ ਹੈ। ਵਿਸ਼ਵ ਕੱਪ ਦੇ 52 ਸਾਲਾਂ ਦੇ ਇਤਿਹਾਸ ਵਿੱਚ ਤੀਜੀ ਵਾਰ ਭਾਰਤੀ ਮਹਿਲਾ ਟੀਮ ਨੇ ਵਿਸ਼ਵ ਕੱਪ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਸੀ ਅਤੇ ਆਖਰਕਾਰ ਇਸ ਵਾਰ ਹਰਮਨ ਬ੍ਰਿਗੇਡ ਨੇ ਟਰਾਫੀ ਜਿੱਤੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਮਹਿਲਾ ਟੀਮ ਨੇ ਦੱਖਣੀ ਅਫਰੀਕਾ ਨੂੰ 299 ਦੌੜਾਂ ਦਾ ਟੀਚਾ ਦਿੱਤਾ ਸੀ। ਸ਼ੈਫਾਲੀ ਅਤੇ ਦੀਪਤੀ ਨੇ ਫਿਫਟੀ ਕੀਤੀ ਸੀ, ਪਰ ਜਵਾਬ 'ਚ ਦੱਖਣੀ ਅਫਰੀਕਾ ਦੀ ਟੀਮ 246 ਦੌੜਾਂ 'ਤੇ ਆਲਆਊਟ ਹੋ ਗਈ। ਭਾਰਤ ਨੇ ਇਹ ਮੈਚ 52 ਦੌੜਾਂ ਨਾਲ ਜਿੱਤ ਲਿਆ। ਇਸ ਜਿੱਤ ਦੇ ਨਾਲ ਹੀ ਭਾਰਤੀ ਮਹਿਲਾ ਟੀਮ 'ਤੇ ਪੈਸਿਆਂ ਦੀ ਬਾਰਿਸ਼ ਹੋਵੇਗੀ।

ਹੁਣ ਤੱਕ ਦੀ ਸਭ ਤੋਂ ਵੱਡੀ ਇਨਾਮੀ ਰਾਸ਼ੀ

ਇਸ ਵਾਰ ਆਈਸੀਸੀ ਨੇ ਮਹਿਲਾ ਵਿਸ਼ਵ ਕੱਪ ਦੀ ਇਨਾਮੀ ਰਾਸ਼ੀ ਲਗਭਗ ਤਿੰਨ ਗੁਣਾ ਵਧਾ ਕੇ 13.88 ਮਿਲੀਅਨ ਡਾਲਰ (ਕਰੀਬ 122.5 ਕਰੋੜ ਰੁਪਏ) ਕਰ ਦਿੱਤੀ ਹੈ। ਜੇਤੂ ਟੀਮ ਨੂੰ ਮਿਲਣ ਵਾਲੀ ਰਾਸ਼ੀ ਵਿੱਚ ਪਹਿਲਾਂ ਨਾਲੋਂ ਲਗਭਗ ਚਾਰ ਗੁਣਾ ਵਾਧਾ ਕੀਤਾ ਗਿਆ ਹੈ।

ਇਨਾਮੀ ਰਾਸ਼ੀ ਦੇ ਪੂਰੇ ਵੇਰਵੇ ਹੇਠ ਲਿਖੇ ਅਨੁਸਾਰ ਹਨ:

ਜੇਤੂ ਟੀਮ (ਚੈਂਪੀਅਨ) - $4.48 ਮਿਲੀਅਨ (ਲਗਭਗ ₹39.55 ਕਰੋੜ)।

ਉਪ-ਜੇਤੂ - $2.24 ਮਿਲੀਅਨ (ਲਗਭਗ ₹19.77 ਕਰੋੜ)।

ਸੈਮੀਫਾਈਨਲ 'ਚ ਹਾਰਨ ਵਾਲੀਆਂ ਟੀਮਾਂ - $1.12 ਮਿਲੀਅਨ (ਲਗਭਗ ₹9.89 ਕਰੋੜ) ਪ੍ਰਤੀ ਟੀਮ।

ਗਰੁੱਪ ਮੈਚ ਜਿੱਤਣ 'ਤੇ - $34,314 (ਲਗਭਗ ₹30.3 ਲੱਖ) ਪ੍ਰਤੀ ਜਿੱਤ।

5ਵੇਂ-6ਵੇਂ ਸਥਾਨ ਦੀਆਂ ਟੀਮਾਂ - $700,000 (ਲਗਭਗ ₹6.2 ਕਰੋੜ)।

7ਵੇਂ-8ਵੇਂ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ - $280,000 (ਲਗਭਗ ₹2.47 ਕਰੋੜ)।

ਹਰੇਕ ਟੀਮ ਲਈ ਭਾਗੀਦਾਰੀ ਫੀਸ - $250,000 (ਲਗਭਗ 2.2 ਕਰੋੜ ਰੁਪਏ)।

BCCI ਵੀ ਦੇਵੇਗਾ ਵੱਖਰਾ ਇਨਾਮ

ਰਿਪੋਰਟਾਂ ਮੁਤਾਬਕ ਬੀਸੀਸੀਆਈ ਵੀ ਪੁਰਸ਼ ਟੀਮ ਵਾਂਗ ਮਹਿਲਾ ਖਿਡਾਰੀਆਂ ਨੂੰ ਬਰਾਬਰ ਸਨਮਾਨ ਦੇਣ ਦੀ ਤਿਆਰੀ ਕਰ ਰਿਹਾ ਹੈ। ਜੇਕਰ ਭਾਰਤ ਇਹ ਵਿਸ਼ਵ ਕੱਪ ਜਿੱਤਦਾ ਹੈ, ਤਾਂ ਖਿਡਾਰੀਆਂ ਨੂੰ ਟੀ-20 ਵਿਸ਼ਵ ਕੱਪ 2024 ਤੋਂ ਬਾਅਦ ਪੁਰਸ਼ ਟੀਮ ਨੂੰ ਦਿੱਤੇ ਗਏ 125 ਕਰੋੜ ਰੁਪਏ ਵਰਗੇ ਵੱਡੇ ਬੋਨਸ ਦਿੱਤੇ ਜਾਣ ਦੀ ਸੰਭਾਵਨਾ ਹੈ। ਬੀਸੀਸੀਆਈ ਦੇ ਸੂਤਰਾਂ ਮੁਤਾਬਕ ਮਹਿਲਾ ਟੀਮ ਨੂੰ ਵੀ ‘ਬਰਾਬਰ ਤਨਖਾਹ ਨੀਤੀ’ ਤਹਿਤ ਜਿੱਤ ਦਾ ਬਰਾਬਰ ਇਨਾਮ ਮਿਲੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS