ਸਪੋਰਟਸ ਡੈਸਕ- ਆਈਸੀਸੀ ਮਹਿਲਾ ਵਨਡੇ ਕ੍ਰਿਕਟ ਟੀਮ 2025 ਦਾ ਖਿਤਾਬ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਜਿੱਤਿਆ, ਜਿਸ ਵਿੱਚ ਕਪਤਾਨ ਹਰਮਨਪ੍ਰੀਤ ਕੌਰ ਦੀ ਵੱਡੀ ਭੂਮਿਕਾ ਰਹੀ। ਕ੍ਰਿਕਟਰ ਦੀ ਕੁੱਲ ਸੰਪਤੀ (ਨੈੱਟ ਵਰਥ) FY2024-25 ਤੱਕ 25 ਕਰੋੜ ਰੁਪਏ ਹੈ। ਇਹ ਸੰਪਤੀ ਕ੍ਰਿਕਟ ਦੇ ਵੱਖ-ਵੱਖ ਫਾਰਮੈਟਾਂ ਵਿੱਚ ਖੇਡਣ, ਬ੍ਰਾਂਡ ਐਂਡੋਸਮੈਂਟਾਂ ਅਤੇ ਲੀਗ ਕ੍ਰਿਕਟ ਤੋਂ ਕਮਾਈ ਰਾਹੀਂ ਬਣੀ ਹੈ।
ਹਰਮਨਪ੍ਰੀਤ ਡਬਲਯੂ.ਪੀ.ਐਲ. (WPL) ਵਿੱਚ ਮੁੰਬਈ ਇੰਡੀਅਨਜ਼ ਟੀਮ ਦੀ ਕਪਤਾਨ ਹੈ, ਜਿੱਥੇ ਉਹ 1.80 ਕਰੋੜ ਰੁਪਏ ਦੀ ਤਨਖਾਹ ਕਮਾਉਂਦੀ ਹੈ। ਉਹ ਭਾਰਤੀ ਕਪਤਾਨ ਹੋਣ ਦੇ ਨਾਲ-ਨਾਲ ਪੰਜਾਬ ਪੁਲਸ ਵਿੱਚ ਪੁਲਿਸ ਉਪ ਅਧਿਕਾਰੀ (DSP) ਦੇ ਅਹੁਦੇ 'ਤੇ ਵੀ ਤਾਇਨਾਤ ਹੈ।
ਹਰਮਨਪ੍ਰੀਤ ਕੌਰ ਬ੍ਰਾਂਡ ਐਂਡੋਸਮੈਂਟਾਂ ਤੋਂ ਸਾਲਾਨਾ ਲਗਭਗ 40 ਤੋਂ 50 ਲੱਖ ਰੁਪਏ ਦੀ ਕਮਾਈ ਕਰਦੀ ਹੈ ਅਤੇ ਇੱਕ ਵਪਾਰਕ ਸ਼ੂਟ ਲਈ ਲਗਭਗ 10-12 ਲੱਖ ਰੁਪਏ ਲੈਂਦੀ ਹੈ। ਉਹ HDFC Life, CEAT, PUMA, TATA Safari, ਅਤੇ ITC ਸਮੇਤ ਕਈ ਵੱਡੇ ਬ੍ਰਾਂਡਾਂ ਦੀ ਐਂਡੋਰਸਮੈਂਟ ਕਰਦੀ ਹੈ। ਕਪਤਾਨ ਹਰਮਨ ਦੇ ਕੋਲ ਮੁੰਬਈ ਤੋਂ ਲੈ ਕੇ ਪਟਿਆਲਾ ਤੱਕ ਪ੍ਰਾਪਰਟੀ ਹੈ। ਉਨ੍ਹਾਂ ਦੀ ਫੈਮਿਲੀ ਇਸ ਸਮੇਂ ਪਟਿਆਲਾ ਦੇ ਆਲੀਸ਼ਾਨ ਬੰਗਲੇ ਵਿੱਚ ਰਹਿੰਦੀ ਹੈ। ਹਰਮਨ ਨੂੰ ਕਾਰ-ਬਾਈਕ ਦਾ ਵੀ ਬਹੁਤ ਸ਼ੌਕ ਹੈ, ਜਿਸ ਵਿੱਚ ਵਿੰਟੇਜ ਜੀਪ ਅਤੇ ਮਹਿੰਗੀ Harley-Davidson ਬਾਈਕ ਸ਼ਾਮਲ ਹੈ।
Credit : www.jagbani.com