''ਹਰ ਰੋਜ਼ ਮਿਲ ਰਹੀ ਐ ਸਜ਼ਾ !'', ਅਹਿਮਦਾਬਾਦ ਪਲੇਨ ਕ੍ਰੈਸ਼ 'ਚ ਬਚੇ ਇਕਲੌਤੇ ਵਿਅਕਤੀ ਦਾ ਝਲਕਿਆ ਦਰਦ

''ਹਰ ਰੋਜ਼ ਮਿਲ ਰਹੀ ਐ ਸਜ਼ਾ !'', ਅਹਿਮਦਾਬਾਦ ਪਲੇਨ ਕ੍ਰੈਸ਼ 'ਚ ਬਚੇ ਇਕਲੌਤੇ ਵਿਅਕਤੀ ਦਾ ਝਲਕਿਆ ਦਰਦ

ਨੈਸ਼ਨਲ ਡੈਸਕ- ਅਹਿਮਦਾਬਾਦ ਹਵਾਈ ਹਾਦਸੇ ਨੂੰ 6 ਮਹੀਨੇ ਬੀਤ ਚੁੱਕੇ ਹਨ, ਪਰ ਇਸ ਭਿਆਨਕ ਤ੍ਰਾਸਦੀ ’ਚੋਂ ਇਕੱਲੇ ਜ਼ਿੰਦਾ ਬਚੇ ਵਿਸ਼ਵਾਸ ਕੁਮਾਰ ਭਾਲੀਆ ਅਜੇ ਵੀ ਉਸ ਸਦਮੇ ਤੋਂ ਉਭਰ ਨਹੀਂ ਸਕੇ। ਉਨ੍ਹਾਂ ਲਈ ਬਚ ਜਾਣਾ ਹੁਣ ਇਕ ਚਮਤਕਾਰ ਵੀ ਹੈ ਅਤੇ ਇਕ ਸਜ਼ਾ ਵੀ। ਵਿਸ਼ਵਾਸ ਹੁਣ ਬ੍ਰਿਟੇਨ ਦੇ ਲੀਸੈਸਟਰ ਸ਼ਹਿਰ ਵਾਪਸ ਪਹੁੰਚ ਗਏ ਹਨ ਪਰ ਉਹ ਮਨੋਵਿਗਿਆਨਕ ਤੌਰ ’ਤੇ ਬਹੁਤ ਪਰੇਸ਼ਾਨ ਹਨ। ਡਾਕਟਰਾਂ ਦੇ ਮੁਤਾਬਕ, ਉਹ ਪੋਸਟ-ਟ੍ਰਾਮੈਟਿਕ ਸਟ੍ਰੈੱਸ ਡਿਸਆਰਡਰ (PTSD) ਨਾਲ ਪੀੜਤ ਹਨ। ਉਨ੍ਹਾਂ ਨੂੰ ਤੁਰਨ-ਫਿਰਨ 'ਚ ਮੁਸ਼ਕਲ ਆਉਂਦੀ ਹੈ ਅਤੇ ਉਨ੍ਹਾਂ ਦੀ ਪਤਨੀ ਹਰ ਵੇਲੇ ਸਹਾਇਤਾ ਕਰਦੀ ਹੈ।

ਪਰਿਵਾਰ ਦਾ ਕਹਿਣਾ ਹੈ ਕਿ ਵਿਸ਼ਵਾਸ ਰਾਤਾਂ ਨੂੰ ਡਰ ਕੇ ਜਾਗ ਜਾਂਦੇ ਹਨ ਅਤੇ ਉਨ੍ਹਾਂ ਦਾ ਲਗਾਤਾਰ ਮਾਨਸਿਕ ਇਲਾਜ ਚੱਲ ਰਿਹਾ ਹੈ। ਹਾਦਸੇ ਤੋਂ ਬਾਅਦ ਉਨ੍ਹਾਂ ਦੇ ਦੀਵ (ਗੁਜਰਾਤ) 'ਚ ਚੱਲ ਰਹੇ ਮੱਛੀ ਪਾਲਣ ਦੇ ਕਾਰੋਬਾਰ ਨੂੰ ਵੀ ਬੰਦ ਕਰਨਾ ਪਿਆ। ਵਿਸ਼ਵਾਸ ਦੇ ਵਕੀਲ ਰੈੱਡ ਸੀਗਰ ਨੇ ਏਅਰ ਇੰਡੀਆ ਦੇ ਸੀਈਓ ਕੈਂਪਬੈਲ ਵਿਲਸਨ ਨਾਲ ਮਿਲ ਕੇ ਪਰਿਵਾਰ ਲਈ ਵਿਸ਼ੇਸ਼ ਆਰਥਿਕ ਸਹਾਇਤਾ ਪੈਕੇਜ ਦੀ ਮੰਗ ਕੀਤੀ ਹੈ।

12 ਜੂਨ ਦਾ ਹਾਦਸਾ:

ਅਹਿਮਦਾਬਾਦ ਤੋਂ ਲੰਡਨ ਜਾ ਰਹੀ ਏਅਰ ਇੰਡੀਆ ਫਲਾਈਟ AI-171 ਟੇਕਆਫ਼ ਤੋਂ ਕੁਝ ਹੀ ਸਮੇਂ ਬਾਅਦ ਕਰੈਸ਼ ਹੋ ਗਈ ਸੀ। ਜਹਾਜ਼ ’ਚ 230 ਯਾਤਰੀ ਅਤੇ 12 ਕਰੂ ਮੈਂਬਰ ਸਵਾਰ ਸਨ। ਕੁੱਲ 241 ਲੋਕਾਂ ਦੀ ਮੌਤ ਹੋ ਗਈ ਸੀ, ਜਿਨ੍ਹਾਂ ’ਚ ਵਿਸ਼ਵਾਸ ਦੇ ਭਰਾ ਅਜੈ ਭਾਲੀਆ ਵੀ ਸ਼ਾਮਲ ਸਨ। ਵਿਸ਼ਵਾਸ ਨੇ ਦੱਸਿਆ ਕਿ ਉਹ ਸੀਟ 11A ’ਤੇ ਬੈਠੇ ਸਨ ਤੇ ਹਾਦਸੇ ਦੌਰਾਨ ਜਹਾਜ਼ 'ਚੋਂ ਬਾਹਰ ਨਿਕਲਣ ’ਚ ਕਾਮਯਾਬ ਰਹੇ। ਉਨ੍ਹਾਂ ਦੇ ਪੈਰ, ਮੋਢੇ, ਗੋਢੇ ਤੇ ਪਿੱਠ ’ਚ ਗੰਭੀਰ ਸੱਟਾਂ ਲੱਗੀਆਂ। ਹੁਣ ਉਹ ਨਾ ਕੰਮ ਕਰ ਸਕਦੇ ਹਨ ਤੇ ਨਾ ਹੀ ਗੱਡੀ ਚਲਾ ਸਕਦੇ ਹਨ। ਵਿਸ਼ਵਾਸ ਕਹਿੰਦੇ ਹਨ,“ਮੇਰਾ ਪਰਿਵਾਰ ਵੀ ਇਸ ਹਾਦਸੇ ਤੋਂ ਨਹੀਂ ਉਭਰ ਸਕਿਆ। ਮੈਂ ਹੁਣ ਅਕਸਰ ਆਪਣੇ ਕਮਰੇ ’ਚ ਇਕੱਲਾ ਬੈਠਾ ਰਹਿੰਦਾ ਹਾਂ। ਪਤਨੀ ਤੇ ਪੁੱਤਰ ਨਾਲ ਵੀ ਘੱਟ ਗੱਲ ਕਰਦਾ ਹਾਂ। ਮਾਂ ਹਰ ਰੋਜ਼ ਦਰਵਾਜ਼ੇ ’ਤੇ ਬੈਠੀ ਰਹਿੰਦੀ ਹੈ। ਸਾਡੇ ਲਈ ਹਰ ਦਿਨ ਦਰਦ ਨਾਲ ਭਰਿਆ ਹੈ।”

ਉਨ੍ਹਾਂ ਦੇ ਵਕੀਲ ਦਾ ਕਹਿਣਾ ਹੈ ਕਿ ਏਅਰ ਇੰਡੀਆ ਵੱਲੋਂ ਦਿੱਤਾ ਗਿਆ 21,500 ਪਾਉਂਡ (ਲਗਭਗ 22 ਲੱਖ ਰੁਪਏ) ਦਾ ਅੰਤਰਿਮ ਮੁਆਵਜ਼ਾ ਬਹੁਤ ਘੱਟ ਹੈ ਅਤੇ ਇਹ ਉਨ੍ਹਾਂ ਦੇ ਇਲਾਜ ਲਈ ਕਾਫ਼ੀ ਨਹੀਂ। ਬ੍ਰਿਟੇਨ ਦੀ ਨੈਸ਼ਨਲ ਹੈਲਥ ਸਰਵਿਸ (NHS) ਵੀ ਉਨ੍ਹਾਂ ਨੂੰ ਪੂਰੀ ਮਾਨਸਿਕ ਤੇ ਸਰੀਰਕ ਸਹਾਇਤਾ ਨਹੀਂ ਦੇ ਸਕ ਰਹੀ। ਦੂਜੇ ਪਾਸੇ, ਏਅਰ ਇੰਡੀਆ ਨੇ ਕਿਹਾ ਹੈ ਕਿ ਕੰਪਨੀ ਹਾਦਸੇ ਨਾਲ ਪ੍ਰਭਾਵਿਤ ਸਾਰੇ ਪਰਿਵਾਰਾਂ ਨਾਲ ਲਗਾਤਾਰ ਸੰਪਰਕ ’ਚ ਹੈ ਅਤੇ 95 ਫੀਸਦੀ ਪਰਿਵਾਰਾਂ ਨੂੰ ਸ਼ੁਰੂਆਤੀ ਮੁਆਵਜ਼ਾ ਦਿੱਤਾ ਜਾ ਚੁੱਕਾ ਹੈ। ਟਾਟਾ ਸਮੂਹ ਦੇ ਅਧਿਕਾਰੀ ਵਿਸ਼ਵਾਸ ਭਾਲੀਆ ਦੇ ਪਰਿਵਾਰ ਨਾਲ ਵੀ ਮਿਲਣ ਦੀ ਯੋਜਨਾ ਬਣਾ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Credit : www.jagbani.com

  • TODAY TOP NEWS