ਇੰਡਸਟਰੀ 'ਚ ਇਕ ਵਾਰ ਫ਼ਿਰ ਪਸਰਿਆ ਮਾਤਮ! ਜਨਮਦਿਨ ਵਾਲੇ ਦਿਨ ਹੀ ਜਹਾਨੋਂ ਤੁਰ ਗਿਆ ਮਸ਼ਹੂਰ ਅਮਰੀਕੀ ਗਾਇਕ

ਇੰਡਸਟਰੀ 'ਚ ਇਕ ਵਾਰ ਫ਼ਿਰ ਪਸਰਿਆ ਮਾਤਮ! ਜਨਮਦਿਨ ਵਾਲੇ ਦਿਨ ਹੀ ਜਹਾਨੋਂ ਤੁਰ ਗਿਆ ਮਸ਼ਹੂਰ ਅਮਰੀਕੀ ਗਾਇਕ

ਐਂਟਰਟੇਨਮੈਂਟ ਡੈਸਕ - ਅਮਰੀਕੀ ਗਾਇਕ-ਗੀਤਕਾਰ ਸਕਾਟ ਸੌਰੀ ਦਾ 47 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ। ਇਹ ਦੁਖਦ ਖ਼ਬਰ ਉਨ੍ਹਾਂ ਦੇ ਪਰਿਵਾਰ ਨੇ ਸੋਸ਼ਲ ਮੀਡੀਆ 'ਤੇ ਇੱਕ ਬਿਆਨ ਜਾਰੀ ਕਰਕੇ ਦਿੱਤੀ। ਸਕਾਟ ਸੌਰੀ ਕਈ ਨਾਮਵਰ ਬੈਂਡਾਂ ਨਾਲ ਕੰਮ ਕਰਨ ਲਈ ਵੀ ਜਾਣੇ ਜਾਂਦੇ ਸਨ। ਗਾਇਕ ਅਤੇ ਬੈਸਿਸਟ ਦੀ ਮੌਤ ਬ੍ਰੇਨ ਕੈਂਸਰ ਕਾਰਨ ਹੋਈ।

ਲੰਬੀ ਬਹਾਦਰੀ ਭਰੀ ਲੜਾਈ

ਸੌਰੀ (ਅਸਲੀ ਨਾਮ ਜੇਰਾਰਡ ਐਂਗਲਟਰ) 30 ਅਕਤੂਬਰ 2025 ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਉਸੇ ਦਿਨ ਉਨ੍ਹਾਂ ਦਾ 47ਵਾਂ ਜਨਮਦਿਨ ਵੀ ਸੀ। ਉਨ੍ਹਾਂ ਨੂੰ ਸਾਲ 2018 ਵਿੱਚ ਗਲਿਓਬਲਾਸਟੋਮਾ (Glioblastoma) ਨਾਮਕ ਦਿਮਾਗ ਦੇ ਕੈਂਸਰ ਦਾ ਪਤਾ ਲੱਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਬਹੁਤ ਬਹਾਦਰੀ ਨਾਲ ਇਸ ਬਿਮਾਰੀ ਨਾਲ ਲੜਾਈ ਲੜੀ। ਪਰਿਵਾਰ ਨੇ ਵੀਰਵਾਰ ਨੂੰ ਮਰਹੂਮ ਸੰਗੀਤਕਾਰ ਦੀ ਵੈੱਬਸਾਈਟ ਰਾਹੀਂ ਉਨ੍ਹਾਂ ਦੀ ਮੌਤ ਦਾ ਐਲਾਨ ਕੀਤਾ। ਪਰਿਵਾਰ ਦੇ ਬਿਆਨ ਅਨੁਸਾਰ: "ਸਕਾਟ ਸੌਰੀ ਦਿਮਾਗ ਦੇ ਕੈਂਸਰ ਨਾਲ ਲੰਬੀ ਅਤੇ ਅਵਿਸ਼ਵਾਸਯੋਗ ਬਹਾਦਰੀ ਭਰੀ ਲੜਾਈ ਤੋਂ ਬਾਅਦ ਸਾਨੂੰ ਛੱਡ ਗਏ ਹਨ"। ਬਿਆਨ ਵਿੱਚ ਇਹ ਵੀ ਕਿਹਾ ਗਿਆ ਕਿ ਸਕਾਟ ਨੇ ਇਸ ਬਿਮਾਰੀ ਨੂੰ ਆਪਣੇ 'ਤੇ ਹਾਵੀ ਨਹੀਂ ਹੋਣ ਦਿੱਤਾ ਅਤੇ ਉਨ੍ਹਾਂ ਨੇ ਡਾਕਟਰਾਂ ਦੀਆਂ ਉਮੀਦਾਂ ਤੋਂ ਵੱਧ ਜ਼ਿੰਦਗੀ ਬਿਤਾਈ ਅਤੇ ਮਹੀਨਿਆਂ ਨੂੰ ਸਾਲਾਂ ਵਿੱਚ ਬਦਲ ਦਿੱਤਾ।

2022 ਦਾ ਯੂਕੇ ਟੂਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Credit : www.jagbani.com

  • TODAY TOP NEWS