ਲਖਨਊ - ਉੱਤਰ ਪ੍ਰਦੇਸ਼ ਪੁਲਸ ਵਿਭਾਗ ’ਚ ਵੱਡਾ ਘਪਲਾ ਉਜਾਗਰ ਹੋਇਆ ਹੈ। ਮੈਨਪੁਰੀ ਦੇ ਭੋਗਾਂਵ ਸਰਕਲ ’ਚ ਤਾਇਨਾਤ ਡੀ. ਐੱਸ. ਪੀ. ਰਿਸ਼ੀਕਾਂਤ ਸ਼ੁਕਲਾ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਮੁਅੱਤਲ ਕਰ ਦਿੱਤਾ ਗਿਆ ਹੈ। ਵਿਜੀਲੈਂਸ ਦੀ ਜਾਂਚ ’ਚ ਖੁਲਾਸਾ ਹੋਇਆ ਕਿ ਸ਼ੁਕਲਾ ਨੇ ਪੁਲਸ ਸੇਵਾ ਦੇ ਸਿਰਫ਼ 10 ਸਾਲਾਂ ’ਚ ਲੱਗਭਗ 100 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਬਣਾ ਲਈ ਸੀ।
ਪੜ੍ਹੋ ਇਹ ਵੀ : Good News! ਇਸ ਮਹੀਨੇ ਜਾਣੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ-ਕਾਲਜ
10 ਸਾਲਾਂ ’ਚ 100 ਕਰੋੜ ਦੀ ਜਾਇਦਾਦ ਦਾ ਖੁਲਾਸਾ
ਜਾਣਕਾਰੀ ਅਨੁਸਾਰ ਰਿਸ਼ੀਕਾਂਤ ਸ਼ੁਕਲਾ ਦੀ ਨਿਯੁਕਤੀ ਪਹਿਲਾਂ ਕਾਨਪੁਰ ’ਚ ਰਹੀ ਸੀ, ਜਿੱਥੇ ਉਨ੍ਹਾਂ ਨੇ ਲੱਗਭਗ 10 ਸਾਲ ਸੇਵਾਵਾਂ ਦਿੱਤੀਆਂ। ਇਸ ਮਿਆਦ ’ਚ ਉਨ੍ਹਾਂ ਦੇ ਨਾਂ ਅਤੇ ਉਨ੍ਹਾਂ ਦੇ ਕਰੀਬੀ ਲੋਕਾਂ ਦੇ ਨਾਂ ’ਤੇ ਕਰੋੜਾਂ ਦੀ ਜਾਇਦਾਦ ਦਰਜ ਹੋਈ। ਜਾਂਚ ਏਜੰਸੀਆਂ ਮੁਤਾਬਕ, ਸ਼ੁਕਲਾ ਨੇ 12 ਵਿਘੇ ਜ਼ਮੀਨ, 11 ਦੁਕਾਨਾਂ ਅਤੇ ਕਈ ਆਲੀਸ਼ਾਨ ਮਕਾਨ ਕਾਨਪੁਰ ਅਤੇ ਆਸਪਾਸ ਦੇ ਇਲਾਕਿਆਂ ’ਚ ਖਰੀਦੇ।
ਪੜ੍ਹੋ ਇਹ ਵੀ : ਤੇਜਸਵੀ ਨੇ ਕਰ 'ਤਾ ਵੱਡਾ ਐਲਾਨ, ਔਰਤਾਂ ਦੇ ਖਾਤਿਆਂ 'ਚ ਇਕੱਠੇ ਆਉਣਗੇ 30000 ਰੁਪਏ
ਗ੍ਰਹਿ ਵਿਭਾਗ ਦੀ ਕਾਰਵਾਈ
ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਗ੍ਰਹਿ ਵਿਭਾਗ ਨੇ ਸਖ਼ਤ ਕਦਮ ਚੁੱਕਿਆ ਹੈ। ਗ੍ਰਹਿ ਵਿਭਾਗ ਦੇ ਸਕੱਤਰ ਜਗਦੀਸ਼ ਨੇ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ ਮੁੱਢਲੀ ਜਾਂਚ ’ਚ ਡੀ. ਐੱਸ. ਪੀ. ਰਿਸ਼ੀਕਾਂਤ ਸ਼ੁਕਲਾ ਖਿਲਾਫ ਗੰਭੀਰ ਵਿੱਤੀ ਬੇਨਿਯਮੀਆਂ ਪਾਈਆਂ ਗਈਆਂ ਹਨ। ਉਨ੍ਹਾਂ ਨੂੰ ਤਰੰਤ ਪ੍ਰਭਾਵ ਨਾਲ ਮੁਅੱਤਲ ਕੀਤਾ ਜਾਂਦਾ ਹੈ ਅਤੇ ਮਾਮਲੇ ਦੀ ਵਿਸਥਾਰਤ ਜਾਂਚ ਵਿਜੀਲੈਂਸ ਵਿਭਾਗ ਨੂੰ ਸੌਂਪੀ ਜਾਂਦੀ ਹੈ। ਵਿਜੀਲੈਂਸ ਟੀਮ ਹੁਣ ਸ਼ੁਕਲਾ ਦੀਆਂ ਜਾਇਦਾਦਾਂ, ਬੈਂਕ ਖਾਤਿਆਂ ਅਤੇ ਨਿਵੇਸ਼ਾਂ ਦੀ ਡੂੰਘਾਈ ਨਾਲ ਜਾਂਚ ਕਰੇਗੀ।
ਪੜ੍ਹੋ ਇਹ ਵੀ : ਸਸਤਾ ਹੋਇਆ ਗੈਸ ਸਿਲੰਡਰ, ਜਾਣੋ ਕਿੰਨੇ ਰੁਪਏ ਦੀ ਮਿਲੀ ਰਾਹਤ
Credit : www.jagbani.com