ਰਾਜਾ ਫੈਜ਼ਲ ਮੁਮਤਾਜ਼ ਰਾਠੌਰ ਬਣੇ POK ਦੇ ਨਵੇਂ ਪ੍ਰਧਾਨ ਮੰਤਰੀ

ਰਾਜਾ ਫੈਜ਼ਲ ਮੁਮਤਾਜ਼ ਰਾਠੌਰ ਬਣੇ POK ਦੇ ਨਵੇਂ ਪ੍ਰਧਾਨ ਮੰਤਰੀ

ਇਸਲਾਮਾਬਾਦ (ਭਾਸ਼ਾ) – ਪਾਕਿਸਤਾਨ  ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਦੀ ਖੇਤਰੀ ਅਸੈਂਬਲੀ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਦੇ ਨੇਤਾ ਚੌਧਰੀ ਅਨਵਾਰੁਲ ਹੱਕ ਵਿਰੁੱਧ ਬੇਭਰੋਸਗੀ ਮਤਾ ਸੋਮਵਾਰ ਨੂੰ ਪਾਸ ਕਰ ਦਿੱਤਾ, ਜਿਸ ਤੋਂ ਬਾਅਦ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੇ ਮੈਂਬਰ ਰਾਜਾ ਫੈਜ਼ਲ ਮੁਮਤਾਜ਼ ਰਾਠੌਰ ਨੂੰ  ਪੀ. ਓ. ਕੇ.  ਦਾ  ਨਵਾਂ ਪ੍ਰਧਾਨ ਮੰਤਰੀ ਚੁਣ ਲਿਆ ਗਿਆ।  

 2021 ਵਿਚ ਮੌਜੂਦਾ ਅਸੈਂਬਲੀ ਦੇ ਗਠਨ ਤੋਂ ਬਾਅਦ ਰਾਠੌਰ ਇਸ ਖੇਤਰ ਦੇ ਚੌਥੇ ਪ੍ਰਧਾਨ ਮੰਤਰੀ ਹਨ। ਉਨ੍ਹਾਂ ਨੂੰ ਕੁੱਲ 36 ਮੈਂਬਰਾਂ ਦਾ ਸਮਰਥਨ ਪ੍ਰਾਪਤ ਹੋਇਆ, ਜਿਨ੍ਹਾਂ ਵਿਚ ਪੀ. ਪੀ. ਪੀ. ਦੇ 27 ਅਤੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ.-ਐੱਨ.) ਦੇ 9 ਮੈਂਬਰ ਸ਼ਾਮਲ ਹਨ। 

ਪੀ. ਓ. ਕੇ. ਖੇਤਰੀ ਅਸੈਂਬਲੀ ਵਿਚ ਕੁੱਲ 52 ਮੈਂਬਰ ਹਨ ਅਤੇ ਇਕ ਨਵਾਂ ਨੇਤਾ ਚੁਣਨ ਲਈ 27 ਮੈਂਬਰਾਂ ਦੀ ਲੋੜ ਸੀ। ਹੱਕ ਵਿਰੁੱਧ ਬੇਭਰੋਸਗੀ ਮਤਾ ਪੀ. ਪੀ. ਪੀ. ਮੈਂਬਰ ਕਾਸਿਮ ਮਜੀਦ ਦੁਆਰਾ ਪੇਸ਼ ਕੀਤਾ ਗਿਆ ਸੀ।
 

Credit : www.jagbani.com

  • TODAY TOP NEWS