US: 1 ਕਰੋੜ ਸੈਲਰੀ 'ਤੇ ਵੀ ਕੰਮ ਨਹੀਂ ਕਰਨਾ ਚਾਹੁੰਦੈ ਲੋਕ; ਹੁਣ ਢਿੱਲੇ ਪੈਣ ਲੱਗੇ ਟਰੰਪ ਦੇ ਤੇਵਰ!

US: 1 ਕਰੋੜ ਸੈਲਰੀ 'ਤੇ ਵੀ ਕੰਮ ਨਹੀਂ ਕਰਨਾ ਚਾਹੁੰਦੈ ਲੋਕ; ਹੁਣ ਢਿੱਲੇ ਪੈਣ ਲੱਗੇ ਟਰੰਪ ਦੇ ਤੇਵਰ!

ਵਾਸ਼ਿੰਗਟਨ – ਰਾਸ਼ਟਰਪਤੀ ਡੋਨਾਲਡ ਟਰੰਪ, ਜੋ ਅਮਰੀਕਾ ਵਿਚ ਇਮੀਗ੍ਰੇਸ਼ਨ ’ਤੇ ਸਖ਼ਤੀ ਵਰਤ ਰਹੇ ਸਨ, ਦੇ ਤੇਵਰ ਹੁਣ ਢਿੱਲੇ ਪੈਣ ਲੱਗੇ ਹਨ। ਦਰਅਸਲ ਪ੍ਰਵਾਸੀ ਪੇਸ਼ੇਵਰਾਂ ’ਤੇ ਬਹੁਤ ਜ਼ਿਆਦਾ ਨਿਰਭਰ ਕਰਨ ਵਾਲਾ ਅਮਰੀਕਾ ਹੁਣ ਹੁਨਰਮੰਦ ਕਾਮਿਆਂ ਦੀ ਭਾਰੀ ਘਾਟ ਦਾ ਸਾਹਮਣਾ ਕਰ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਆਟੋ ਉਦਯੋਗ ਮਕੈਨਿਕ ਦੇ ਅਹੁਦੇ ਲਈ 1 ਕਰੋੜ ਰੁਪਏ ਤੱਕ ਦੀ ਸਾਲਾਨਾ ਤਨਖਾਹ ਦੀ ਪੇਸ਼ਕਸ਼ ਕਰ ਰਿਹਾ ਹੈ, ਫਿਰ ਵੀ ਲੋਕ ਇਨ੍ਹਾਂ ਅਹੁਦਿਆਂ ਨੂੰ ਜੁਆਇਨ ਕਰਨ ਲਈ ਅੱਗੇ ਨਹੀਂ ਆ ਰਹੇ। ਆਪਣੀ ਤਕਨਾਲੋਜੀ ਅਤੇ ਆਟੋ ਉਦਯੋਗ ਲਈ ਦੁਨੀਆ ਭਰ ਵਿਚ ਮਸ਼ਹੂਰ ਅਮਰੀਕਾ ਹੁਣ ਇਸ ਸੰਕਟ ਨਾਲ ਜੂਝ ਰਿਹਾ ਹੈ। ਦੇਸ਼ ਭਰ ਵਿਚ 10 ਲੱਖ ਤੋਂ ਵੱਧ ਮਹੱਤਵਪੂਰਨ ਨੌਕਰੀਆਂ ਖਾਲੀ ਹਨ, ਜਿਨ੍ਹਾਂ ਵਿਚ ਪਲੰਬਰ, ਇਲੈਕਟ੍ਰੀਸ਼ੀਅਨ, ਫੈਕਟਰੀ ਵਰਕਰ ਅਤੇ ਟਰੱਕ ਡਰਾਈਵਰ ਆਦਿ ਸ਼ਾਮਲ ਹਨ।

ਮੈਨੂਅਲ ਸਕਿੱਲਜ਼ ’ਚ ਪਿਛੜ ਰਿਹੈ ਅਮਰੀਕਾ
ਫੋਰਡ ਮੋਟਰ ਕੰਪਨੀ ਦੇ ਸੀ. ਈ. ਓ. ਜਿਮ ਫਾਰਲੇ ਨੇ ਇਕ ਪੌਡਕਾਸਟ ਵਿਚ ਕਿਹਾ ਕਿ ਇਹ ਇਕ ਵੇਕਅੱਪ ਕਾਲ ਹੈ। ਉਨ੍ਹਾਂ ਕਿਹਾ ਕਿ ਅਸਲ ਸਮੱਸਿਆ ਸਿਸਟਮ ਵਿਚ ਹੈ। ਉਨ੍ਹਾਂ ਦੱਸਿਆ ਕਿ ਫੋਰਡ ਸੁਪਰ ਡਿਊਟੀ ਟਰੱਕ ’ਚੋਂ ਡੀਜ਼ਲ ਇੰਜਣ ਨੂੰ ਕਿਵੇਂ ਕੱਢਣਾ ਹੈ, ਇਸ ਬਾਰੇ ਸਿੱਖਣ ਵਿਚ ਲੱਗਭਗ ਪੰਜ ਸਾਲ ਲੱਗਦੇ ਹਨ ਪਰ ਅੱਜ ਦੇ ਨੌਜਵਾਨਾਂ ਵਿਚ ਉਸ ਤਕਨੀਕੀ ਐਕਸਪੋਜ਼ਰ ਦੀ ਘਾਟ ਹੈ।

ਉਨ੍ਹਾਂ ਕਿਹਾ ਕਿ ਅੱਜ ਜਦੋਂ ਅਮਰੀਕਾ ਉੱਚ-ਤਕਨੀਕੀ ਉਤਪਾਦਾਂ ਅਤੇ ਏ. ਆਈ. ਵਿਚ ਦੁਨੀਆ ਦੀ ਅਗਵਾਈ ਕਰ ਰਿਹਾ ਹੈ, ਅਸੀਂ ਮੈਨੂਅਲ ਸਕਿੱਲਜ਼ ਦੇ ਖੇਤਰ ਵਿਚ ਬੁਰੀ ਤਰ੍ਹਾਂ ਪਿਛੜ ਰਹੇ ਹਾਂ। ਵੱਡੀਆਂ ਫੈਕਟਰੀਆਂ, ਸੇਵਾ ਕੇਂਦਰ ਅਤੇ ਟਰੱਕਿੰਗ ਨੈੱਟਵਰਕ ਲੋਕਾਂ ਨੂੰ ਲੱਭਣ ਲਈ ਸੰਘਰਸ਼ ਕਰ ਰਹੇ ਹਨ, ਜਿਸ ਨਾਲ ਉਤਪਾਦਨ ਅਤੇ ਸੇਵਾ ਪ੍ਰਦਾਨ ਕਰਨ ’ਤੇ ਅਸਰ ਪੈ ਰਿਹਾ ਹੈ।
 

Credit : www.jagbani.com

  • TODAY TOP NEWS