ਡਲਹੌਜ਼ੀ 'ਚ ਵਾਪਰੀ ਘਟਨਾ, ਪਹਾੜੀ ਤੋਂ ਫਿਸਲੀ ਸੈਲਾਨੀਆਂ ਨਾਲ ਭਰੀ ਗੱਡੀ, ਮਾਰੀਆਂ ਛਾਲਾਂ, ਫਿਰ... (ਵੀਡੀਓ)

ਡਲਹੌਜ਼ੀ 'ਚ ਵਾਪਰੀ ਘਟਨਾ, ਪਹਾੜੀ ਤੋਂ ਫਿਸਲੀ ਸੈਲਾਨੀਆਂ ਨਾਲ ਭਰੀ ਗੱਡੀ, ਮਾਰੀਆਂ ਛਾਲਾਂ, ਫਿਰ... (ਵੀਡੀਓ)

ਹਿਮਾਚਲ : ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਸੈਰ-ਸਪਾਟਾ ਸਥਾਨ ਡਲਹੌਜ਼ੀ ਵਿਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਪੰਜਪੁਲਾ ਵਿੱਚ ਸੈਲਾਨੀਆਂ ਨਾਲ ਭਰੀ ਇੱਕ ਗੱਡੀ ਅਚਾਨਕ ਕੰਟਰੋਲ ਤੋਂ ਬਾਹਰ ਹੋ ਕੇ ਢਲਾਣ ਤੋਂ ਹੇਠਾਂ ਵੱਲ ਨੂੰ ਫਿਸਲਨ ਲੱਗ ਪਈ। ਇਸ ਦੌਰਾਨ ਸੈਲਾਨੀਆਂ ਦੀ ਸਮਝਦਾਰੀ ਅਤੇ ਗੱਡੀ ਵਿਚੋਂ ਛਾਲ ਮਾਰ ਦੇਣ ਨਾਲ ਇਕ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਇਹ ਸਿਰਫ਼ ਇੱਕ ਸੜਕ ਹਾਦਸਾ ਨਹੀਂ ਸੀ, ਸਗੋਂ ਕਿਸਮਤ ਅਤੇ ਬਹਾਦਰੀ ਦੀ ਕੁਝ ਸਕਿੰਟਾਂ ਦੀ ਉਹ ਘਟਨਾ ਸੀ, ਜਿਸ ਨੇ ਸੱਤ ਔਰਤਾਂ ਨੂੰ ਨਵੀਂ ਜ਼ਿੰਦਗੀ ਦਿੱਤੀ।

ਪੜ੍ਹੋ ਇਹ ਵੀ - 4 ਗਰਲਫ੍ਰੈਂਡ, 3 ਪ੍ਰੇਗਨੇਂਟ ਤੇ SDM ਨੂੰ ਜੜ੍ਹਿਆ ਥੱਪੜ..., AI ਨਾਲ ਬਣੇ ਫਰਜ਼ੀ IAS ਦਾ ਕਾਰਾ ਉੱਡਾ ਦੇਵੇਗਾ ਤੁਹਾਡੇ

ਦੱਸ ਦੇਈਏ ਕਿ ਇਸ ਘਟਨਾ ਦਾ ਇੱਕ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨਾਲ ਪਹਾੜੀ ਸੜਕਾਂ 'ਤੇ ਸੁਰੱਖਿਆ ਬਾਰੇ ਨਵੀਆਂ ਚਿੰਤਾਵਾਂ ਪੈਦਾ ਹੋ ਰਹੀਆਂ ਹਨ। ਜਾਣਕਾਰੀ ਮੁਤਾਬਕ ਸੈਲਾਨੀਆਂ ਨਾਲ ਭਰੀ ਇੱਕ ਚਿੱਟੀ SUV ਡਲਹੌਜ਼ੀ ਵੱਲ ਨੂੰ ਜਾ ਰਹੀ ਸੀ। ਇਸ ਦੌਰਾਨ ਪਹਾੜੀ ਸੜਕ 'ਤੇ ਚੜ੍ਹਦੇ ਸਮੇਂ ਅਚਾਨਕ ਕਿਸੇ ਖ਼ਰਾਬੀ ਕਾਰਨ ਵਾਹਨ ਨੇ ਆਪਣਾ ਕੰਟਰੋਲ ਗੁਆ ਦਿੱਤਾ ਅਤੇ ਢਲਾਣ ਤੋਂ ਤੇਜ਼ੀ ਨਾਲ ਪਿੱਛੇ ਵੱਲ ਫਿਸਲਨ ਲੱਗ ਪਈ। ਜਿਵੇਂ ਹੀ ਡਰਾਈਵਰ ਨੇ ਗੱਡੀ ਤੋਂ ਆਪਣਾ ਕੰਟਰੋਲ ਗੁਆ ਦਿੱਤਾ, ਯਾਤਰੀਆਂ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਵਾਹਨ ਨੂੰ ਖੱਡ ਵੱਲ ਜਾਂਦਾ ਦੇਖ ਯਾਤਰੀਆਂ ਨੇ ਗੱਡੀ ਦੇ ਦਰਵਾਜ਼ੇ ਖੋਲ੍ਹ ਬਾਹਰ ਨੂੰ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।

ਪੜ੍ਹੋ ਇਹ ਵੀ - 20 ਦਸੰਬਰ ਤੋਂ ਸਕੂਲ ਬੰਦ, ਇਸ ਸੂਬੇ 'ਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ

 

ਇਹ ਦ੍ਰਿਸ਼ ਇੰਨਾ ਭਿਆਨਕ ਸੀ ਕਿ ਇੱਕ ਔਰਤ ਗੱਡੀ ਸਮੇਤ ਖਾਈ ਦੇ ਮੂੰਹ ਤੱਕ ਪਹੁੰਚ ਗਈ ਸੀ। ਗੱਡੀ ਡੂੰਘੀ ਖੱਡ ਵਿੱਚ ਡਿੱਗਣ ਵਾਲੀ ਸੀ ਕਿ ਇੱਕ ਔਰਤ ਮਜ਼ਬੂਤ ​​ਦਰੱਖਤ ਦੇ ਤਣੇ ਵਿੱਚ ਫਸ ਗਈ। ਦਰੱਖਤ ਨੇ ਢਾਲ ਦਾ ਕੰਮ ਕੀਤਾ, ਜਿਸ ਨਾਲ ਗੱਡੀ ਰੁੱਕ ਗਈ, ਨਹੀਂ ਤਾਂ ਸੈਂਕੜੇ ਫੁੱਟ ਹੇਠਾਂ ਡਿੱਗ ਜਾਣੀ ਸੀ। ਇਹ ਸਾਰੀ ਭਿਆਨਕ ਘਟਨਾ ਨੇੜਲੇ ਹੋਟਲ ਦੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਰੌਲਾ ਸੁਣ ਸਥਾਨਕ ਲੋਕ ਅਤੇ ਹੋਰ ਸੈਲਾਨੀ ਤੁਰੰਤ ਘਟਨਾ ਸਥਾਨ 'ਤੇ ਪਹੁੰਚ ਗਏ। ਡਰੀਆਂ ਹੋਈਆਂ ਔਰਤਾਂ ਨੂੰ ਹੋਸ਼ ਵਿੱਚ ਲਿਆਂਦਾ ਗਿਆ। ਹਫੜਾ-ਦਫੜੀ ਵਿੱਚ ਲਗਭਗ 6-7 ਨੌਜਵਾਨ ਔਰਤਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦਿੱਤੀ ਗਈ। ਬਾਅਦ ਵਿੱਚ ਇੱਕ ਕਰੇਨ ਬੁਲਾਈ ਗਈ ਜਿਸਨੇ ਦਰੱਖਤ 'ਤੇ ਫਸੇ ਵਾਹਨ ਨੂੰ ਸੁਰੱਖਿਅਤ ਬਾਹਰ ਕੱਢਿਆ।

ਪੜ੍ਹੋ ਇਹ ਵੀ - ਮਿਡ-ਡੇ-ਮੀਲ ’ਚ ਕੀੜੇ! ਪ੍ਰਿੰਸੀਪਲ-ਰਸੋਈਏ ਹੋਏ ਥੱਪੜੋ-ਥਪੜੀ, ਮਾਰੇ ਘੰਸੁਨ-ਮੁੱਕੇ (ਵੀਡੀਓ)

Credit : www.jagbani.com

  • TODAY TOP NEWS