ਅਮਰੀਕਾ 'ਚ ਪੰਜਾਬੀ ਮੁੰਡੇ ਨੇ ਸੁੱਤੀ ਪਈ ਕੁੜੀ ਨਾਲ ਕੀਤਾ 'ਗੰਦਾ ਕੰਮ'! ਹੁਣ 4.5 ਕਰੋੜ 'ਚ ਮਿਲੇਗੀ ਸਿਰਫ਼ ਜਮਾਨਤ

ਅਮਰੀਕਾ 'ਚ ਪੰਜਾਬੀ ਮੁੰਡੇ ਨੇ ਸੁੱਤੀ ਪਈ ਕੁੜੀ ਨਾਲ ਕੀਤਾ 'ਗੰਦਾ ਕੰਮ'! ਹੁਣ 4.5 ਕਰੋੜ 'ਚ ਮਿਲੇਗੀ ਸਿਰਫ਼ ਜਮਾਨਤ

ਇੰਟਰਨੈਸ਼ਨਲ ਡੈਸਕ: ਅਮਰੀਕਾ ਦੇ ਕੈਲੀਫੋਰਨੀਆ ਵਿਚ ਇਕ ਪੰਜਾਬੀ ਕੈਬ ਡਰਾਈਵਰ 'ਤੇ ਨਸ਼ੇ ਦੀ ਹਾਲਤ ਵਿਚ ਸੁੱਤੀ ਪਈ 21 ਸਾਲਾ ਕੁੜੀ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ ਲੱਗੇ ਹਨ। ਇਸ ਮਾਮਲੇ ਵਿਚ ਪੁਲਸ ਵੱਲੋਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਦੀ ਪਛਾਣ 35 ਸਾਲਾ ਸਿਮਰਨਜੀਤ ਸਿੰਘ ਸੇਖੋਂ ਵਜੋਂ ਹੋਈ ਹੈ, ਜੋ ਬੇਕਰਸਫੀਲਡ ਦਾ ਰਹਿਣ ਵਾਲਾ ਹੈ।

ਸਥਾਨਕ ਪੁਲਸ ਮੁਤਾਬਕ ਇਹ ਘਟਨਾ ਨਵੰਬਰ 2025 ਵਿਚ ਵਾਪਰੀ ਸੀ। ਸੇਖੋਂ ਨੇ 27 ਨਵੰਬਰ ਨੂੰ ਰਾਤ ਕਰੀਬ 1:00 ਵਜੇ ਥਾਊਜ਼ੈਂਡ ਓਕਸ (Thousand Oaks) ਦੇ ਇਕ ਨਾਈਟ ਕਲੱਬ ਤੋਂ 21 ਸਾਲਾ ਮਹਿਲਾ ਨੂੰ ਉਸ ਦੇ ਘਰ ਛੱਡਣ ਲਈ ਪਿਕ ਕੀਤਾ ਸੀ। ਪੀੜਤਾ ਨੇ ਸ਼ਰਾਬ ਪੀਤੀ ਹੋਈ ਸੀ ਤੇ ਉਹ ਸਫ਼ਰ ਦੌਰਾਨ ਕੈਬ ਵਿਚ ਹੀ ਸੌਂ ਗਈ। ਜਾਂਚ ਵਿਚ ਸਾਹਮਣੇ ਆਇਆ ਕਿ ਸਿਮਰਨਜੀਤ ਸਿੰਘ ਨੇ ਰਾਈਡ ਨੂੰ Completed ਤਾਂ ਦਿਖਾ ਦਿੱਤਾ, ਪਰ ਕੁੜੀ ਨੂੰ ਉਸ ਦੇ ਘਰ ਨਹੀਂ ਉਤਾਰਿਆ, ਸਗੋਂ ਕੈਮਰੀਲੋ (Camarillo) ਸ਼ਹਿਰ ਵਿਚ ਘੁੰਮਾਉਂਦਾ ਰਿਹਾ ਤੇ ਬੇਹੋਸ਼ੀ ਦੀ ਹਾਲਤ ਵਿਚ ਉਸ ਨਾਲ ਜਬਰ ਜ਼ਿਨਾਹ ਕੀਤਾ। 

ਵੈਂਟੁਰਾ ਕਾਊਂਟੀ ਸ਼ੈਰਿਫ ਦੇ ਦਫ਼ਤਰ ਵੱਲੋਂ ਕੀਤੀ ਗਈ ਵਿਸਥਾਰਤ ਜਾਂਚ ਤੋਂ ਬਾਅਦ, ਸੇਖੋਂ ਨੂੰ 15 ਦਸੰਬਰ ਨੂੰ ਲਾਸ ਏਂਜਲਸ ਕਾਊਂਟੀ ਤੋਂ ਗ੍ਰਿਫ਼ਤਾਰ ਕੀਤਾ ਗਿਆ। ਅਦਾਲਤ ਵਿਚ ਪੇਸ਼ੀ ਦੌਰਾਨ ਸੇਖੋਂ ਨੇ ਆਪਣੇ ਆਪ ਨੂੰ ਨਿਰਦੋਸ਼ ਦੱਸਿਆ ਹੈ। ਫਿਲਹਾਲ ਉਹ ਹਿਰਾਸਤ ਵਿਚ ਹੈ ਅਤੇ ਉਸ ਦੀ ਜ਼ਮਾਨਤ 5,00,000 ਡਾਲਰ (ਤਕਰੀਬਨ 4.5 ਕਰੋੜ ਰੁਪਏ) ਤੈਅ ਕੀਤੀ ਗਈ ਹੈ। ਸੇਖੋਂ ਨੂੰ ਹੁਣ 29 ਦਸੰਬਰ ਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

Credit : www.jagbani.com

  • TODAY TOP NEWS