ਐਂਟਰਟੇਨਮੈਂਟ ਡੈਸਕ- ਪੰਜਾਬੀ ਅਦਾਕਾਰਾ ਰਾਜ ਧਾਲੀਵਾਲ ਸ਼ੂਟ ਤੋਂ ਆਉਂਦੇ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਦਾ ਕਾਰਨ ਜ਼ੀਰੋ ਵਿਜ਼ੀਬਿਲਟੀ ਦੱਸਿਆ ਜਾ ਰਿਹਾ ਹੈ। ਰਾਜ ਧਾਲੀਵਾਲ ਨੇ ਖ਼ੁਦ ਇੰਸਟਾਗ੍ਰਾਮ 'ਤੇ ਪੋਸਟ ਕਰ ਕੇ ਇਸ ਹਾਦਸੇ ਦੀ ਜਾਣਕਾਰੀ ਦਿੱਤੀ ਹੈ। ਧੁੰਦ ਕਾਰਨ ਉਨ੍ਹਾਂ ਦੀ ਕਾਰ ਦੀ ਬੱਸ ਨਾਲ ਟਕਰਾ ਗਈ ਸੀ।
ਉਨ੍ਹਾਂ ਨੇ ਪੋਸਟ ਕਰ ਕੇ ਦੱਸਿਆ,''ਧੁੰਦ ਬਹੁਤ ਜ਼ਿਆਦਾ ਹੋਣ ਲੱਗ ਗਈ ਹੈ, ਇਸ ਲਈ ਜੇ ਕੀਤੇ ਜ਼ਰੂਰੀ ਜਾਣਾ ਹੈ ਤਾਂ ਹੀ ਜਾਓ। ਰਾਤ ਦੇ ਸਫ਼ਰ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸਾਡੀ ਮਜ਼ਬੂਰੀ ਸੀ ਸ਼ੂਟ ਤੋਂ ਆਉਣਾ, ਕਿਉਂਕਿ ਅਗਲੇ ਦਿਨ ਵੀ ਸ਼ੂਟ ਸੀ। ਪਰ ਧੁੰਦ ਇੰਨੀ ਸੀ ਕਿ ਜ਼ੀਰੋ ਵਿਜ਼ੀਬਿਲਟੀ ਸੀ ਤੇ ਸਾਡੇ ਨਾਲ ਹਾਦਸਾ ਵਾਪਰ ਗਿਆ। ਪਰ ਵਾਹਿਗੁਰੂ ਜੀ ਦੀ ਮਿਹਰ ਹੋਈ ਕਿ ਬਚਾਅ ਹੋ ਗਿਆ। ਵਾਹਿਗੁਰੂ ਜੀ ਹਮੇਸ਼ਾ ਸਭ 'ਤੇ ਮਿਹਰ ਕਰੀਓ...''
Credit : www.jagbani.com