ਡੇਰਾਬਸੀ : ਭਰਾ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਭੈਣ ਤੇ ਉਸਦੇ ਪਰਿਵਾਰ ’ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਬਰਾਤ ਜਾਣ ਤੋਂ ਸਿਰਫ਼ ਦੋ ਦਿਨ ਪਹਿਲਾਂ ਪਿੰਡ ਖੇੜੀ ਗੁਜਰਾਂ ਦੇ ਨੌਜਵਾਨ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ। ਜਿਸ ਘਰ ’ਚ ਕੁਝ ਘੰਟੇ ਪਹਿਲਾਂ ਤੱਕ ਵਿਆਹ ਦੇ ਗੀਤ, ਤਿਆਰੀਆਂ ਤੇ ਖ਼ੁਸ਼ੀਆਂ ਦੀ ਰੌਣਕ ਸੀ, ਉਥੇ ਇਕ ਪਲ ’ਚ ਹੀ ਸੰਨਾਟਾ ਤੇ ਮਾਤਮ ਛਾ ਗਿਆ। ਮ੍ਰਿਤਕ ਦੀ ਪਛਾਣ 27 ਸਾਲਾ ਕੁਲਦੀਪ ਸਿੰਘ ਵਾਸੀ ਪਿੰਡ ਖੇੜੀ ਗੁਜਰਾਂ ਵਜੋਂ ਹੋਈ ਹੈ, ਜੋ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਢਾਈ ਸਾਲਾ ਪੁੱਤਰ ਤੇ ਬਜ਼ੁਰਗ ਚਾਚੇ ਨੂੰ ਛੱਡ ਗਿਆ। ਇਸ ਘਟਨਾ ਕਾਰਨ ਜਿੱਥੇ ਪਿੰਡ ’ਚ ਸ਼ੋਕ ਦੀ ਲਹਿਰ ਦੌੜ ਗਈ, ਉੱਥੇ ਪਿੰਡ ’ਚ ਵੀ ਲੋਕਾਂ ਦੀਆਂ ਅੱਖਾਂ ਗਮਗੀਨ ਹਨ।
ਮਾਂ ਦੀ ਮੌਤ ਤੋਂ ਬਾਅਦ ਡਿਪ੍ਰੈਸ਼ਨ ’ਚ ਰਹਿੰਦਾ ਸੀ ਕੁਲਦੀਪ
ਵਿਆਹ ਦੀਆਂ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਸਨ ਪੂਰੀਆਂ
ਆਪਣੇ ਵਿਆਹ ਤੋਂ ਪਹਿਲਾਂ ਹੀ ਭੈਣ ਦਾ ਘਰ ਉਜੜ ਜਾਣ ਕਾਰਨ ਕੁਲਦੀਪ ਦੇ ਸਹੁਰਾ ਪਰਿਵਾਰ ਨੂੰ ਦੋਹਰਾ ਸਦਮਾ ਲੱਗਿਆ ਹੈ। ਇਕ ਪਾਸੇ ਵਿਆਹ ਦੀਆਂ ਤਿਆਰੀਆਂ ਸਨ। ਦੂਜੇ ਪਾਸੇ ਜੀਜੇ ਦੀ ਅਚਾਨਕ ਮੌਤ ਨੇ ਸਾਰੇ ਪਰਿਵਾਰ ਨੂੰ ਸਦਮੇ ’ਚ ਸੁੱਟ ਦਿੱਤਾ। ਪਿੰਡ ਖੇੜੀ ਗੁਜਰਾਂ ’ਚ ਇਨ੍ਹੀਂ ਦਿਨੀਂ ਹੋਰ ਵੀ ਵਿਆਹ ਸਮਾਗਮ ਹੋਣੇ ਸਨ ਪਰ ਇਸ ਬੇਵਕਤੀ ਮੌਤ ਕਾਰਨ ਪਿੰਡ ’ਚ ਮਾਤਮ ਦਾ ਮਾਹੌਲ ਹੈ। ਡੇਰਾਬਸੀ ਪੁਲਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕਰਦਿਆਂ ਪੋਸਟਮਾਰਟਮ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com