ਜ਼ੀਰਕਪੁਰ : ਜ਼ੀਰਕਪੁਰ ਦੇ ਰੰਜਨ ਪਲਾਜ਼ਾ ’ਚ ਸਥਿਤ ਹੋਟਲ ਸਿਟੀ ਪੈਲਸ ’ਚ ਪੁਲਸ ਨੇ ਛਾਪਾ ਮਾਰ ਕੇ ਕਾਲੇ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਇਹ ਕਾਰਵਾਈ ਏ.ਐੱਸ.ਪੀ. ਜ਼ੀਰਕਪੁਰ ਗਜ਼ਲਪ੍ਰੀਤ ਕੌਰ ਦੀ ਅਗਵਾਈ ’ਚ ਕੀਤੀ ਗਈ। ਛਾਪੇ ਦੌਰਾਨ ਪੁਲਸ ਨੇ ਤਿੰਨ ਕੁੜੀਆਂ ਨੂੰ ਰੈਸਕਿਊ ਕੀਤਾ, ਜਦਕਿ ਹੋਟਲ ਮੈਨੇਜਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਐੱਸ.ਪੀ. ਗਜ਼ਲਪ੍ਰੀਤ ਕੌਰ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਹੋਟਲ ’ਚ ਗਲਤ ਧੰਦੇ ਚੱਲ ਰਹੇ ਹਨ। ਸੂਚਨਾ ਦੇ ਆਧਾਰ ’ਤੇ ਟੀਮ ਨੇ ਛਾਪਾ ਮਾਰ ਕੇ ਤੇ ਤਿੰਨ ਕੁੜੀਆਂ ਨੂੰ ਉਥੋਂ ਬਚਾ ਕੇ ਸੁਰੱਖਿਅਤ ਕੱਢਿਆ। ਛਾਪੇ ਦੌਰਾਨ ਹੋਟਲ ’ਚੋਂ ਇਤਰਾਜ਼ਯੋਗ ਸਮੱਗਰੀ ਵੀ ਬਰਾਮਦ ਹੋਈ ਹੈ। ਜਿਸ ਵਿਅਕਤੀ ਵੱਲੋਂ ਹੋਟਲ ਸਿਟੀ ਪੈਲਸ ਚਲਾਇਆ ਜਾ ਰਿਹਾ ਹੈ, ਉਸ ਬਾਰੇ ਸ਼ੱਕ ਹੈ ਕਿ ਪਹਿਲਾਂ ਉਹ ਹੋਟਲ ਕੰਗਨਾ ਨਾਮ ਨਾਲ ਇਕ ਹੋਰ ਹੋਟਲ ਚਲਾ ਰਿਹਾ ਸੀ, ਜਿਸ ਨੂੰ ਪੁਲਸ ਪਹਿਲਾਂ ਹੀ ਸੀਲ ਕਰ ਚੁੱਕੀ ਹੈ। ਇਸ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com