ਪਾਕਿਸਤਾਨ ਸਣੇ ਮਿਡਲ ਈਸਟ 'ਚ ਅਮਰੀਕੀ ਕਰਮਚਾਰੀਆਂ 'ਤੇ ਖ਼ਤਰਾ, ਦਿੱਤਾ ਦੇਸ਼ ਛੱਡਣ ਦਾ ਹੁਕਮ

ਪਾਕਿਸਤਾਨ ਸਣੇ ਮਿਡਲ ਈਸਟ 'ਚ ਅਮਰੀਕੀ ਕਰਮਚਾਰੀਆਂ 'ਤੇ ਖ਼ਤਰਾ, ਦਿੱਤਾ ਦੇਸ਼ ਛੱਡਣ ਦਾ ਹੁਕਮ

ਵਾਸ਼ਿੰਗਟਨ- ਈਰਾਨ 'ਤੇ ਅਮਰੀਕਾ ਅਤੇ ਇਜ਼ਰਾਈਲ ਦੇ ਹਮਲਿਆਂ ਨਾਲ ਸ਼ੁਰੂ ਹੋਇਆ ਯੁੱਧ ਅੱਜ ਆਪਣੇ ਪੰਜਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਅਮਰੀਕਾ ਅਤੇ ਇਜ਼ਰਾਈਲ ਨੇ ਆਪਣੇ ਹਮਲੇ ਜਾਰੀ ਰੱਖੇ ਹਨ, ਜਦੋਂ ਕਿ ਈਰਾਨ ਵੀ ਜ਼ੋਰਦਾਰ ਜਵਾਬੀ ਕਾਰਵਾਈ ਕਰ ਰਿਹਾ ਹੈ। ਇਸ ਯੁੱਧ ਦਾ ਸੇਕ ਪੂਰੇ ਮੱਧ ਪੂਰਬ ਵਿੱਚ ਫੈਲ ਗਿਆ ਹੈ।ਇਸ ਦੌਰਾਨ ਅਮਰੀਕਾ ਨੇ ਆਪਣੇ ਕਰਮਚਾਰੀਆਂ ਨੂੰ ਪਾਕਿਸਤਾਨ ਸਮੇਤ ਮਿਡਲ ਈਸਟ ਦੇਸ਼ ਛੱਡ ਦੇਣ ਲਈ ਕਿਹਾ ਹੈ।

ਅਮਰੀਕੀ ਕਰਮਚਾਰੀਆਂ ਨੂੰ ਕਰਾਚੀ ਅਤੇ ਲਾਹੌਰ ਕੌਂਸਲੇਟ ਛੱਡਣ ਦਾ ਹੁਕਮ

ਪਾਕਿਸਤਾਨ ਵਿੱਚ ਖਤਰੇ ਨੂੰ ਦੇਖਦੇ ਹੋਏ, ਅਮਰੀਕਾ ਨੇ ਕਰਾਚੀ ਅਤੇ ਲਾਹੌਰ ਕੌਂਸਲੇਟਾਂ ਵਿੱਚ ਤਾਇਨਾਤ ਗੈਰ-ਐਮਰਜੈਂਸੀ ਸਟਾਫ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ ਹੈ। ਈਰਾਨ ਵਿੱਚ ਯੁੱਧ ਤੋਂ ਬਾਅਦ ਪਾਕਿਸਤਾਨ ਵਿੱਚ ਅਮਰੀਕੀ ਕਰਮਚਾਰੀਆਂ ਲਈ ਖ਼ਤਰਾ ਵਧ ਗਿਆ ਹੈ। ਪਿਛਲੇ ਐਤਵਾਰ ਇੱਕ ਭੀੜ ਨੇ ਕਰਾਚੀ ਵਿੱਚ ਅਮਰੀਕੀ ਕੌਂਸਲੇਟ 'ਤੇ ਹਮਲਾ ਕਰ ਦਿੱਤਾ ਸੀ, ਜਿਸ ਨਾਲ ਅਮਰੀਕੀ ਮਰੀਨ ਨੂੰ ਗੋਲੀਬਾਰੀ ਕਰਨੀ ਪਈ। ਪ੍ਰਦਰਸ਼ਨਕਾਰੀਆਂ ਦੀ ਭੀੜ ਸੀਮਾ ਦੀਵਾਰ ਤੋੜ ਕੇ ਅੰਦਰ ਦਾਖਲ ਹੋ ਗਈ, ਜਿਸ ਨਾਲ ਹਿੰਸਾ ਵਿੱਚ ਘੱਟੋ-ਘੱਟ 10 ਲੋਕ ਮਾਰੇ ਗਏ।

ਪੜ੍ਹੋ ਇਹ ਅਹਿਮ ਖ਼ਬਰ- ਪੂਰੀ ਦੁਨੀਆ ਇਕ ਪਾਸੇ, ਸਿਰਫ਼ ਚੀਨ ਲਈ ਈਰਾਨ ਨੇ ਖੋਲ੍ਹਿਆ 'ਖ਼ਾਸ ਰਾਹ'

ਅਮਰੀਕੀ ਕਰਮਚਾਰੀਆਂ ਨੂੰ ਸਾਊਦੀ ਅਰਬ, ਓਮਾਨ ਅਤੇ ਸਾਈਪ੍ਰਸ ਛੱਡ ਦੇਣ ਦੀ ਇਜਾਜ਼ਤ

ਅਮਰੀਕੀ ਵਿਦੇਸ਼ ਵਿਭਾਗ ਨੇ ਸਾਊਦੀ ਅਰਬ, ਓਮਾਨ ਅਤੇ ਸਾਈਪ੍ਰਸ ਵਿੱਚ ਤਾਇਨਾਤ ਗੈਰ-ਐਮਰਜੈਂਸੀ ਸਟਾਫ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦੇਸ਼ ਛੱਡਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਈਰਾਨ ਮੱਧ ਪੂਰਬ ਵਿੱਚ ਅਮਰੀਕੀ ਨਾਗਰਿਕ ਅਤੇ ਫੌਜੀ ਠਿਕਾਣਿਆਂ 'ਤੇ ਹਮਲਾ ਕਰ ਰਿਹਾ ਹੈ। ਰਿਆਧ ਵਿੱਚ ਅਮਰੀਕੀ ਦੂਤਘਰ 'ਤੇ ਡਰੋਨ ਹਮਲੇ ਤੋਂ ਬਾਅਦ, ਿਸ ਵਿੱਚ ਕਿਹਾ ਗਿਆ ਹੈ ਕਿ ਸਾਊਦੀ ਅਰਬ ਵਿੱਚ ਕਰਮਚਾਰੀਆਂ ਨੂੰ ਈਰਾਨ ਤੋਂ ਡਰੋਨ ਅਤੇ ਮਿਜ਼ਾਈਲ ਹਮਲਿਆਂ ਦੇ ਲਗਾਤਾਰ ਖ਼ਤਰੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਸਰਕਾਰ ਕੋਲ ਦੇਸ਼ ਦੇ ਨਾਗਰਿਕਾਂ ਦੀ ਸਹਾਇਤਾ ਕਰਨ ਦੀ ਸੀਮਤ ਸਮਰੱਥਾ ਹੈ। ਿਸ ਵਿੱਚ ਸਾਈਪ੍ਰਸ ਅਤੇ ਓਮਾਨ ਲਈ ਸੁਰੱਖਿਆ ਖਤਰਿਆਂ ਦਾ ਵੀ ਹਵਾਲਾ ਦਿੱਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

Credit : www.jagbani.com

  • TODAY TOP NEWS