ਜਲੰਧਰ-ਹੋਲੀ ਦੇ ਮੱਦੇਨਜ਼ਰ ਯਾਤਰੀਆਂ ਦੀ ਸਹੂਲਤ ਲਈ ਰੇਲਵੇ ਵੱਲੋਂ ਸਪੈਸ਼ਲ ਟਰੇਨਾਂ ਚਲਾਈਆਂ ਜਾ ਰਹੀਆਂ ਹਨ ਪਰ ਟਰੇਨਾਂ ਦੀ ਦੇਰੀ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ, ਜੋਕਿ ਯਾਤਰੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ। ਟਰੇਨਾਂ ਦੀ ਦੇਰੀ ਦੇ ਕ੍ਰਮ ਵਿਚ ਨਵੀਂ ਦਿੱਲੀ ਤੋਂ ਕਟੜਾ ਲਈ ਚੱਲਣ ਵਾਲੀ ਵੈਸ਼ਨੋ ਦੇਵੀ ਸਪੈਸ਼ਲ 04081 ਆਪਣੇ ਤੈਅ ਸਮੇਂ ਤੋਂ ਢਾਈ ਘੰਟੇ ਦੀ ਦੇਰੀ ਦੇ ਨਾਲ ਲਗਭਗ ਸਵੇਰੇ 8 ਵਜੇ ਕੈਂਟ ਪਹੁੰਚੀ। ਰੀ-ਸ਼ੈਡਿਊਲ ਹੋ ਕੇ ਚੱਲਣ ਵਾਲੀ ਅੰਮ੍ਰਿਤਸਰ-ਦਿੱਲੀ ਐਕਸਪ੍ਰੈੱਸ 14680 ਆਪਣੇ ਤੈਅ ਸਮੇਂ ਸਵੇਰੇ 7.20 ਤੋਂ 3 ਘੰਟੇ ਲੇਟ ਰਹਿੰਦੇ ਹੋਏ 11 ਵਜੇ ਦੇ ਲਗਭਗ ਕੈਂਟ ਸਟੇਸ਼ਨ ਪਹੁੰਚੀ। ਅੰਮ੍ਰਿਤਸਰ ਜਾਣ ਵਾਲੀ ਆਮਰਪਾਲੀ ਐਕਸਪ੍ਰੈੱਸ 15707 ਆਪਣੇ ਤੈਅ ਸਮੇਂ ਸਵੇਰੇ ਸਾਢੇ 10 ਤੋਂ 2 ਘੰਟੇ ਲੇਟ ਰਹਿੰਦੇ ਹੋਏ ਸਾਢੇ 12 ਵਜੇ ਸਿਟੀ ਪਹੁੰਚੀ।
ਰੀ-ਸ਼ੈਡਿਊਲ ਹੋ ਕੇ 8 ਘੰਟੇ ਦੀ ਦੇਰੀ ਨਾਲ ਚੱਲਣ ਵਾਲੀ 22423 ਅੰਮ੍ਰਿਤਸਰ ਸੁਪਰਫਾਸਟ ਐਕਸਪ੍ਰੈੱਸ ਆਪਣੇ ਤੈਅ ਸਮੇਂ ਤੋਂ 12 ਘੰਟੇ ਦੀ ਦੇਰੀ ਨਾਲ ਸ਼ਾਮ ਸਵਾ 5 ਵਜੇ ਸਿਟੀ ਸਟੇਸ਼ਨ ਪਹੁੰਚੀ। ਅੰਮ੍ਰਿਤਸਰ ਜਾਣ ਵਾਲੀ 22445 ਸਵਾ ਘੰਟਾ ਲੇਟ ਰਹੀ। ਉਥੇ ਹੀ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਰੇਲਵੇ ਵੱਲੋਂ ਅੰਮ੍ਰਿਤਸਰ ਤੋਂ ਅਯੁੱਧਿਆ ਧਾਮ ਲਈ 04684-04683 ਰਾਖਵੀਂ ਸਪੈਸ਼ਲ ਐਕਸਪ੍ਰੈੱਸ ਟਰੇਨ ਚਲਾਈ ਜਾ ਰਹੀ ਹੈ, ਜਿਸ ਨਾਲ ਜਲੰਧਰ, ਲੁਧਿਆਣਾ ਸਮੇਤ ਰਸਤੇ ਵਿਚ ਪੈਂਦੇ ਸਟੇਸ਼ਨਾਂ ਨਾਲ ਸੰਬੰਧਤ ਸ਼ਰਧਾਲੂਆਂ ਅਤੇ ਹੋਰ ਯਾਤਰੀਆਂ ਨੂੰ ਆਉਣ-ਜਾਣ ਵਿਚ ਸਹੂਲਤ ਮਿਲੇਗੀ। ਟ੍ਰੇਨ ਨੰਬਰ 04684 ਅੰਮ੍ਰਿਤਸਰ ਤੋਂ ਅਯੁੱਧਿਆ ਧਾਮ ਲਈ 5 ਮਾਰਚ ਨੂੰ ਰਵਾਨਾ ਹੋਵੇਗੀ। ਇਹ ਰਾਖਵੀਂ ਸਪੈਸ਼ਲ ਐਕਸਪ੍ਰੈੱਸ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਦੁਪਹਿਰ 2.30 ਵਜੇ ਰਵਾਨਾ ਹੋਵੇਗੀ ਅਤੇ ਲਗਭਗ 20 ਘੰਟੇ ਦੀ ਯਾਤਰਾ ਤੋਂ ਬਾਅਦ ਅਗਲੇ ਦਿਨ ਸਵੇਰੇ 10.35 ਵਜੇ ਅਯੁੱਧਿਆ ਧਾਮ ਪਹੁੰਚੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Credit : www.jagbani.com