ਇੰਟਰਨੈਸ਼ਨਲ ਡੈਸਕ- ਅਮਰੀਕਾ ਤੇ ਇਜ਼ਰਾਈਲ ਦੀ ਇਰਾਨ ਨਾਲ ਚੱਲ ਰਹੀ ਜੰਗ ਦਿਨੋਂ-ਦਿਨ ਭਖ਼ਦੀ ਜਾ ਰਹੀ ਹੈ। ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਕਿਹਾ ਸੀ ਕਿ ਅਮਰੀਕਾ ਇਰਾਨ 'ਤੇ ਜ਼ਮੀਨੀ ਫ਼ੌਜ ਰਾਹੀਂ ਹਮਲੇ ਕਰਨ ਤੋਂ ਗੁਰੇਜ਼ ਨਹੀਂ ਕਰੇਗਾ। ਪਰ ਹੁਣ ਅਚਾਨਕ ਉਨ੍ਹਾਂ ਨੇ ਆਪਣੇ ਇਸ ਬਿਆਨ ਤੋਂ ਪਲਟੀ ਮਾਰ ਲਈ ਹੈ। ਤਾਜ਼ਾ ਬਿਆਨ 'ਚ ਉਨ੍ਹਾਂ ਕਿਹਾ ਕਿ ਫਿਲਹਾਲ ਅਮਰੀਕਾ ਈਰਾਨ ’ਤੇ ਜ਼ਮੀਨੀ ਹਮਲਾ ਨਹੀਂ ਕਰੇਗਾ। ਅਜਿਹਾ ਕਰਨਾ ਸਿਰਫ ਸਮੇਂ ਦੀ ਬਰਬਾਦੀ ਹੋਵੇਗੀ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਅਮਰੀਕਾ ਈਰਾਨ ’ਤੇ ਹਮਲੇ ਜਾਰੀ ਰੱਖੇਗਾ।
ਇਸ ਭਖਦੀ ਜਾ ਰਹੀ ਜੰਗ ਦੌਰਾਨ ਅਮਰੀਕੀ ਰਾਸ਼ਟਰਪਤੀ ਨੇ ਈਰਾਨ ’ਤੇ ਦਬਾਅ ਵਧਾਉਣ ਲਈ ਨਵਾਂ ਪਲਾਨ-ਬੀ ਤਿਆਰ ਕੀਤਾ ਹੈ। ਇਸ ਦੇ ਤਹਿਤ ਸੀਰੀਆ, ਇਰਾਕ, ਤੁਰਕੀ ਅਤੇ ਈਰਾਨ ਦੇ ਲਗਭਗ 2 ਲੱਖ ਕੁਰਦ ਲੜਾਕਿਆਂ ਨੂੰ ਹਥਿਆਰ ਅਤੇ ਫੰਡ ਦੇਣ ਦੀ ਯੋਜਨਾ ਹੈ, ਜਿਸ ਨਾਲ ਈਰਾਨ ਦੇ ਅੰਦਰ ਅਸਥਿਰਤਾ ਪੈਦਾ ਕੀਤੀ ਜਾ ਸਕੇ।
ਅਮਰੀਕਾ ਜੰਗ ਵਿਚ ਈਰਾਨ ਦੇ ਡਰੋਨਾਂ ਨੂੰ ਡੇਗਣ ਲਈ ‘ਪੈਟ੍ਰੀਓਟ ਪੈਕ-3 ਇੰਟਰਸੈਪਟਰ ਮਿਜ਼ਾਈਲ ਦੀ ਵਰਤੋਂ ਕਰ ਰਿਹਾ ਹੈ। ਇਕ ਈਰਾਨੀ ਡਰੋਨ ਦੀ ਕੀਮਤ ਕਰੀਬ 35,000 ਡਾਲਰ (29 ਲੱਖ ਰੁਪਏ) ਹੁੰਦੀ ਹੈ, ਜਦਕਿ ਇਕ ਪੈਟ੍ਰੀਓਟ ਪੈਕ-3 ਮਿਜ਼ਾਈਲ ਦੀ ਕੀਮਤ ਕਰੀਬ 3.7 ਮਿਲੀਅਨ ਡਾਲਰ (30-31 ਕਰੋੜ ਰੁਪਏ) ਹੁੰਦੀ ਹੈ।
ਫੌਜੀ ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਡਰੋਨ ਨੂੰ ਨਾ ਡੇਗਿਆ ਜਾਵੇ ਤਾਂ ਉਹ ਏਅਰਬੇਸ, ਤੇਲ ਰਿਫਾਇਨਰੀਆਂ, ਬਿਜਲੀ ਪਲਾਂਟਾਂ ਜਾਂ ਹੋਰ ਜ਼ਰੂਰੀ ਬੁਨਿਆਦੀ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਾ ਸਕਦਾ ਹੈ। ਅਜਿਹੀ ਸਥਿਤੀ ਵਿਚ ਮਹਿੰਗੀ ਮਿਜ਼ਾਈਲ ਦੀ ਵਰਤੋਂ ਕਰਨੀ ਮਜਬੂਰੀ ਬਣ ਜਾਂਦੀ ਹੈ, ਕਿਉਂਕਿ ਕਿਸੇ ਵੱਡੇ ਹਮਲੇ ਨਾਲ ਅਰਬਾਂ ਰੁਪਏ ਦਾ ਨੁਕਸਾਨ ਹੋ ਸਕਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com