ਲੁਧਿਆਣਾ : ਆਖ਼ਰਕਾਰ ‘ਜਗ ਬਾਣੀ’ ਦੀ ਖ਼ਬਰ ਨੇ ਫਿਰ ਅਸਰ ਦਿਖਾਇਆ ਤੇ ਸਿੱਖਿਆ ਵਿਭਾਗ ਨੂੰ ਨਿੱਜੀ ਸਕੂਲਾਂ ਦੀਆਂ ਮਨਮਾਨੀਆਂ ਖ਼ਿਲਾਫ਼ ਲਿਖਤੀ ਹੁਕਮ ਜਾਰੀ ਕਰਨੇ ਪੈ ਗਏ। ਮਾਮਲਾ ਕੁਝ ਨਿੱਜੀ ਸਕੂਲਾਂ ਵੱਲੋਂ ਅਪ੍ਰੈਲ ਦੀ ਬਜਾਏ ਮਾਰਚ ਵਿਚ ਹੀ ਨਵਾਂ ਸੈਸ਼ਨ ਸ਼ੁਰੂ ਕਰਨ ਨਾਲ ਜੁੜਿਆ ਹੋਇਆ ਹੈ, ਜਿਸ ਬਾਰੇ ‘ਜਗ ਬਾਣੀ’ ਨੇ ਤਿੰਨ ਦਿਨ ਪਹਿਲਾਂ ਖ਼ਬਰ ਪ੍ਰਕਾਸ਼ਿਤ ਕਰਕੇ ਸਿੱਖਿਆ ਵਿਭਾਗ ਤੇ ਸੀ.ਬੀ.ਐੱਸ.ਈ. ਦੀ ਨੀਂਦ ਖੋਲ੍ਹਣ ਦੀ ਕੋਸ਼ਿਸ਼ ਕੀਤੀ ਸੀ। ਖ਼ਬਰ ਲੱਗਦਿਆਂ ਹੀ ਸੀ.ਬੀ.ਐੱਸ.ਈ. ਨੇ ਜਿੱਥੇ ਸਕੂਲਾਂ ਨੂੰ ਪੱਤਰ ਜਾਰੀ ਕਰਨ ਦੀ ਤਿਆਰੀ ਕਰ ਲਈ ਸੀ, ਉੱਥੇ ਹੀ ਜ਼ਿਲ੍ਹਾ ਸਿੱਖਿਆ ਵਿਭਾਗ ਨੇ ਸਰਕਾਰ ਦੀਆਂ ਹਦਾਇਤਾਂ ਦਾ ਹਵਾਲਾ ਦਿੰਦੇ ਸਾਰੇ ਨਿੱਜੀ ਸਕੂਲਾਂ ਚਾਹੇ ਉਹ ਕਿਸੇ ਵੀ ਬੋਰਡ ਨਾਲ ਸਬੰਧਤ ਹੋਣ ਨੂੰ ਹੁਕਮ ਜਾਰੀ ਕਰ ਦਿੱਤਾ ਹੈ ਕਿ ਵਿਦਿਆਰਥੀਆਂ ਲਈ ਕਲਾਸਾਂ 1 ਅਪ੍ਰੈਲ ਤੋਂ ਹੀ ਸ਼ੁਰੂ ਕੀਤੀਆਂ ਜਾਣ।
ਗੈਰ-ਜ਼ਰੂਰੀ ਕਿਤਾਬਾਂ ਦਾ ਬੋਝ ਤੇ ਮਾਪਿਆਂ ਦਾ ਸ਼ੋਸ਼ਣ
ਵਰਦੀ ਦੀ ਮੋਨੋਪੋਲੀ ਹੋਵੇਗੀ ਖ਼ਤਮ
ਕਈ ਸਕੂਲ ਹਰ ਸਾਲ ਵਰਦੀ ਦੇ ਰੰਗ ਜਾਂ ਡਿਜ਼ਾਈਨ ਵਿੱਚ ਮਾਮੂਲੀ ਬਦਲਾਅ ਕਰ ਦਿੰਦੇ ਹਨ ਤਾਂ ਜੋ ਮਾਪੇ ਪੁਰਾਣੀ ਵਰਦੀ ਦੀ ਵਰਤੋਂ ਨਾ ਕਰ ਸਕਣ। ਇਸ ਤੋਂ ਇਲਾਵਾ ਸਕੂਲਾਂ ਵੱਲੋਂ ਕੁਝ ਖ਼ਾਸ ਦੁਕਾਨਾਂ ਨੂੰ ਹੀ ਨਾਮਜ਼ਦ ਕੀਤਾ ਜਾਂਦਾ ਹੈ, ਜਿੱਥੇ ਵਰਦੀਆਂ ਬਾਜ਼ਾਰ ਦਰ ਨਾਲੋਂ ਕਿਤੇ ਵੱਧ ਕੀਮਤਾਂ ''ਤੇ ਵੇਚੀਆਂ ਜਾਂਦੀਆਂ ਹਨ। ਵਿਭਾਗ ਦੇ ਨਵੇਂ ਹੁਕਮਾਂ ਦਾ ਉਦੇਸ਼ ਇਸ ਵਪਾਰਕ ਏਕਾਧਿਕਾਰ ਨੂੰ ਖ਼ਤਮ ਕਰਨਾ ਹੈ।
ਸਕੂਲਾਂ ਦੇ ਅੰਦਰ ਕਾਊਂਟਰ ਲਗਾ ਕੇ ਕਿਤਾਬਾਂ ਵੇਚਣ ’ਤੇ ਵਿਸ਼ੇਸ਼ ਨਜ਼ਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com