ਚੰਡੀਗੜ੍ਹ : ਚੰਡੀਗੜ੍ਹ ਪ੍ਰਸ਼ਾਸਨ ਨੇ ਸਾਲ 2026-27 ਲਈ ਆਪਣੀ ਨਵੀਂ ਆਬਕਾਰੀ ਨੀਤੀ ਦਾ ਐਲਾਨ ਕਰ ਦਿੱਤਾ ਹੈ। ਪ੍ਰਸ਼ਾਸਨ ਨੇ ਡਿਪਾਰਟਮੈਂਟਲ ਸਟੋਰਾਂ ’ਚ ਸ਼ਰਾਬ ਦੀ ਵਿਕਰੀ ਮੁੜ ਸ਼ੁਰੂ ਕਰਨ ਦਾ ਵੱਡਾ ਫ਼ੈਸਲਾ ਲਿਆ ਹੈ, ਉੱਥੇ ਹੀ ਦੂਜੇ ਪਾਸੇ ਭਾਰਤੀ ਬੀਅਰ ਤੇ ਭਾਰਤੀ ਵਾਈਨ ਦੀ ਡਿਸਟਿਲਰੀ ਕੀਮਤ ’ਚ 2% ਤੱਕ ਦਾ ਮਾਮੂਲੀ ਵਾਧਾ ਕੀਤਾ ਹੈ। ਸ਼ਰਾਬ ਢੋਣ ਵਾਲੀਆਂ ਗੱਡੀਆਂ ’ਤੇ 24 ਘੰਟੇ ਨਜ਼ਰ ਰੱਖਣ ਲਈ ਜੀ.ਪੀ.ਐੱਸ. ਟਰੈਕਿੰਗ ਲਾਜ਼ਮੀ ਕਰ ਦਿੱਤੀ ਗਈ ਹੈ। ਸ਼ਹਿਰ ’ਚ ਕੁੱਲ 97 ਪ੍ਰਚੂਨ ਸ਼ਰਾਬ ਦੇ ਠੇਕੇ ਹੋਣਗੇ, ਜਿਨ੍ਹਾਂ ਲਈ ਲਾਇਸੈਂਸਿੰਗ ਇਕਾਈਆਂ ਦੀ ਕੁੱਲ ਰਾਖਵੀਂ ਕੀਮਤ 454.35 ਕਰੋੜ ਤੈਅ ਕੀਤੀ ਗਈ ਹੈ। ਖਪਤਕਾਰਾਂ ਤੇ ਸਰਕਾਰੀ ਮਾਲੀਏ ਨੂੰ ਧਿਆਨ ’ਚ ਰੱਖਦਿਆਂ ਸ਼ਰਾਬ ਦੇ ਪ੍ਰਚੂਨ ਕੋਟੇ ਦੇਸੀ ਸ਼ਰਾਬ, ਭਾਰਤੀ ਵਿਦੇਸ਼ੀ ਸ਼ਰਾਬ (ਆਈ.ਐੱਮ.ਐੱਫ.ਐੱਲ) ਤੇ ਆਈ.ਐੱਫ.ਐੱਲ. ’ਚ ਕੋਈ ਬਦਲਾਅ ਨਹੀਂ ਕੀਤਾ ਗਿਆ ਤਾਂ ਜੋ ਪਿਛਲੇ ਸਾਲ 2025-26 ਦੇ ਮੁਕਾਬਲੇ ਮਾਲੀਆ-ਸੰਤੁਲਨ ਬਣਿਆ ਰਹੇ।
ਸ਼ਰਾਬ ਦੀਆਂ ਕੀਮਤਾਂ ’ਚ ਮਾਮੂਲੀ ਵਾਧਾ ਤੇ ਗਊ ਸੈੱਸ
ਕਾਰੋਬਾਰੀਆਂ ਲਈ ਨਿਯਮਾਂ ਵਿੱਚ ਢਿੱਲ ਅਤੇ ਸਹੂਲਤਾਂ
ਟੈਕਸ ਚੋਰੀ ਅਤੇ ਨਿਯਮਾਂ ਦੀ ਉਲੰਘਣਾ ’ਤੇ ਜ਼ੀਰੋ ਟੋਲਰੈਂਸ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com