ਖਮਾਣੋ : ਖਮਾਣੋ ਨੇੜਲੇ ਪਿੰਡ ਲੱਖਣਪੁਰ ਵਿਖੇ ਨੰਬੜਦਾਰ ਜਰਨੈਲ ਸਿੰਘ ਦੀ ਮੋਟਰ 'ਤੇ ਰਹਿੰਦੇ ਪ੍ਰਵਾਸੀ ਮਜ਼ਦੂਰ ਦੀ ਇਕ ਬੱਚੀ ਮਨੀਸ਼ਾ ਕੁਮਾਰੀ ਉਮਰ ਤਿੰਨ ਸਾਲ ਪੁੱਤਰੀ ਛੋਟੂ ਰਾਮ ਨੂੰ ਖੁੰਖਾਰੂ ਆਦਮ ਖੋਰ ਕੱਦ ਕੁੱਤਿਆਂ ਨੇ ਨੋਚ-ਨੋਚ ਕੇ ਮੌਤ ਦੀ ਘਾਟ ਉਤਾਰ ਦਿੱਤਾ। ਮ੍ਰਿਤਕ ਬੱਚੀ ਮਨੀਸ਼ਾ ਕੁਮਾਰੀ ਦੇ ਪਿਤਾ ਛੋਟੂ ਨੇ ਦੱਸਿਆ ਕਿ ਅਸੀਂ ਤਿੰਨ ਚਾਰ ਸਾਲਾਂ ਤੋਂ ਨੰਬਰਦਾਰ ਜਰਨੈਲ ਸਿੰਘ ਦੇ ਮੋਟਰ 'ਤੇ ਰਹਿੰਦੇ ਹਾਂ ਜਿੱਥੇ ਸਾਡੇ 12,13 ਦੇ ਕਰੀਬ ਨਿੱਕੇ-ਨਿੱਕੇ ਬੱਚੇ ਵੀ ਰਹਿੰਦੇ ਹਨ।
ਉਕਤ ਬੱਚੇ ਜਿਵੇਂ ਹੀ ਨੇੜਲੀ ਮੋਟਰ ਤੋਂ ਪੀਣ ਲਈ ਪਾਣੀ ਲੈਣ ਗਏ ਤਾਂ ਮੇਰੀ ਬੱਚੀ ਮਨੀਸ਼ਾ ਕੁਮਾਰੀ ਬਾਕੀ ਬੱਚਿਆਂ ਨਾਲੋਂ ਵਿਛੜ ਗਈ ਜਿਸ ਨੂੰ ਆਦਮ ਕੱਦ ਖੰਖਾਰੂ ਕੁੱਤਿਆਂ ਨੇ ਘੇਰ ਲਿਆ ਤੇ ਨੋਚ ਨੋਚ ਕੇ ਉਸਨੂੰ ਮੌਤ ਦੀ ਘਾਟ ਉਤਾਰ ਦਿੱਤਾ। ਸਾਬਕਾ ਸੰਮਤੀ ਮੈਂਬਰ ਵਿਸ਼ਮਜੀਤ ਸਿੰਘ ਲਖਨਪੁਰ, ਸਾਬਕਾ ਸਰਪੰਚ ਹਰਭਜਨ ਸਿੰਘ ਗਰਚਾ ਤੇ ਕਿਸਾਨ ਆਗੂ ਲਖਬੀਰ ਸਿੰਘ ਨੇ ਦੱਸਿਆ ਕਿ ਨੇੜਲੇ ਪਿੰਡ ਮੰਡੇਰਾ ਦੀ ਹੱਡਾ ਰੋੜੀ ਹੈ ਜਿੱਥੇ ਆਦਮ ਕੱਦ ਖੁੰਖਾਰ ਕਿਸਮ ਦੇ ਕੁੱਤੇ ਵੱਡੀ ਗਿਣਤੀ 'ਚ ਰਹਿੰਦੇ ਹਨ ਜੋ ਅਕਸਰ ਰਾਹ ਜਾਂਦੇ ਬਜ਼ੁਰਗ ਜਾਂ ਬੱਚਿਆਂ ਨੂੰ ਘੇਰ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਇੱਥੇ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Credit : www.jagbani.com