ਟਾਂਡਾ ਦੇ ਨੌਜਵਾਨ ਡਾ. ਸਰਬਰਾਜ ਸਿੰਘ ਨੇ ਮਾਰੀਆਂ ਮੱਲਾਂ, UPSC 'ਚੋਂ ਹਾਸਲ ਕੀਤਾ 201ਵਾਂ ਰੈਂਕ

ਟਾਂਡਾ ਦੇ ਨੌਜਵਾਨ ਡਾ. ਸਰਬਰਾਜ ਸਿੰਘ ਨੇ ਮਾਰੀਆਂ ਮੱਲਾਂ, UPSC 'ਚੋਂ ਹਾਸਲ ਕੀਤਾ 201ਵਾਂ ਰੈਂਕ

ਟਾਂਡਾ ਉੜਮੁੜ (ਵਰਿੰਦਰ ਪੰਡਿਤ)- ਟਾਂਡਾ ਦੇ ਦਸਮੇਸ਼ ਨਗਰ ਦੇ ਰਹਿਣ ਵਾਲੇ ਸੇਵਾਮੁਕਤ ਇੰਸਪੈਕਟਰ ਸ਼ਿਵ ਸਿੰਘ ਅਤੇ ਲੈਕਚਰਾਰ ਬਖ਼ਤਾਵਰ ਕੌਰ ਦੇ ਹੋਣਹਾਰ ਪੁੱਤਰ ਡਾ. ਸਰਬਰਾਜ ਸਿੰਘ ਯੂ. ਪੀ. ਐੱਸ. ਸੀ. ਦੀ ਪ੍ਰੀਖਿਆ ਵਿਚ 201 ਰੈਂਕ ਹਾਸਲ ਕਰਕੇ ਆਈ. ਏ. ਐੱਸ. ਲਈ ਚੁਣਿਆ ਗਿਆ ਹੈ।  ਇਸ ਤੋਂ ਪਹਿਲਾਂ 2025 ਵਿਚ ਉਸ ਨੇ ਇਸੇ ਪ੍ਰੀਖਿਆ ਵਿਚ 874ਵਾਂ ਰੈਂਕ ਹਾਸਲ ਕਰਨ ਤੇ ਉਸ ਦੀ ਏ. ਆਈ. ਐੱਸ. ਵਿਚ ਚੋਣ ਹੋਈ ਸੀ ਅਤੇ ਉਸ ਨੂੰ ਆਈ. ਆਰ. ਐੱਸ. ਕਸਟਮ ਮਿਲਿਆ ਸੀ। 

ਡਾ. ਸਰਬਰਾਜ ਨੇ ਆਈ. ਏ. ਐੱਸ. ਅਫ਼ਸਰ ਬਣਨ ਦਾ ਟੀਚਾ ਮਿੱਥਿਆ ਹੋਇਆ ਸੀ ਅਤੇ ਉਸ ਨੇ ਆਪਣੀ ਸਖ਼ਤ ਮਿਹਨਤ ਨਾਲ ਉਸ ਨੂੰ ਹਾਸਲ ਕਰ ਲਿਆ ਹੈ, ਜਿਸ ਤੋਂ ਬਾਅਦ ਪਰਿਵਾਰ ਅਤੇ ਨਗਰ 'ਚ ਖ਼ੁਸ਼ੀ ਦੀ ਲਹਿਰ ਹੈ। ਸਰਵਰਾਜ ਸਿੰਘ ਦੇ ਤਾਇਆ ਸੁਖਰਾਜ ਸਿੰਘ 1984 ਬੈਚ ਦੇ ਆਈ. ਪੀ. ਐੱਸ. ਅਫ਼ਸਰ ਹਨ ਅਤੇ ਉਹ ਮੱਧ ਪ੍ਰਦੇਸ਼ ਤੋਂ ਡੀ. ਜੀ. ਪੀ. ਵਜੋਂ ਸੇਵਾਵਾਂ ਦੇ ਕੇ ਸੇਵਾਮੁਕਤ ਹੋਏ ਹਨ। 

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS