Math ਦੇ ਪੇਪਰ 'ਚ YouTube ਦੇ ਗਾਣੇ ! ਵਿਦਿਆਰਥੀ ਮਾਰਨ ਲੱਗੇ ਮੱਥੇ 'ਤੇ ਹੱਥ

Math ਦੇ ਪੇਪਰ 'ਚ YouTube ਦੇ ਗਾਣੇ ! ਵਿਦਿਆਰਥੀ ਮਾਰਨ ਲੱਗੇ ਮੱਥੇ 'ਤੇ ਹੱਥ

ਨਵੀਂ ਦਿੱਲੀ- ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਦੀਆਂ ਬੋਰਡ ਪ੍ਰੀਖਿਆਵਾਂ 2026 ਆਪਣੇ ਅੰਤਿਮ ਪੜਾਅ 'ਤੇ ਹਨ, ਪਰ ਇਸ ਦੌਰਾਨ 12ਵੀਂ ਜਮਾਤ ਦੇ ਗਣਿਤ (Mathematics) ਦੇ ਪੇਪਰ ਨੇ ਵਿਦਿਆਰਥੀਆਂ ਅਤੇ ਮਾਪਿਆਂ ਦੀ ਨੀਂਦ ਉਡਾ ਦਿੱਤੀ ਹੈ। 9 ਮਾਰਚ ਨੂੰ ਹੋਈ ਪ੍ਰੀਖਿਆ ਤੋਂ ਬਾਅਦ ਜਦੋਂ ਵਿਦਿਆਰਥੀਆਂ ਨੇ ਪ੍ਰਸ਼ਨ ਪੱਤਰ 'ਤੇ ਦਿੱਤੇ QR ਕੋਡ ਨੂੰ ਸਕੈਨ ਕੀਤਾ ਤਾਂ ਇਕ ਯੂਟਿਊਬ ਵੀਡੀਓ ਦਾ ਲਿੰਕ ਖੁੱਲ੍ਹਣ ਕਾਰਨ ਹੰਗਾਮਾ ਮਚ ਗਿਆ।

ਵਿਦਿਆਰਥੀਆਂ 'ਚ ਫੈਲੀ ਦਹਿਸ਼ਤ: 'ਕਿਤੇ ਪੇਪਰ ਨਕਲੀ ਤਾਂ ਨਹੀਂ?'

ਗਣਿਤ ਦਾ ਪੇਪਰ ਦੇ ਕੇ ਘਰ ਪਰਤੇ ਵਿਦਿਆਰਥੀਆਂ ਵਿੱਚ ਉਸ ਵੇਲੇ ਚਿੰਤਾ ਵਧ ਗਈ ਜਦੋਂ QR ਕੋਡ ਸਕੈਨ ਕਰਨ 'ਤੇ ਕੋਈ ਸਰਕਾਰੀ ਜਾਣਕਾਰੀ ਦੀ ਬਜਾਏ ਯੂਟਿਊਬ ਵੀਡੀਓ ਸਾਹਮਣੇ ਆ ਗਈ। ਵਿਦਿਆਰਥੀਆਂ ਅਤੇ ਮਾਪਿਆਂ ਨੂੰ ਡਰ ਸਤਾਉਣ ਲੱਗਾ ਕਿ ਕਿਤੇ ਉਨ੍ਹਾਂ ਨੇ ਨਕਲੀ ਪੇਪਰ (Fake Paper) ਤਾਂ ਨਹੀਂ ਹੱਲ ਕਰ ਦਿੱਤਾ ਅਤੇ ਕੀ ਬੋਰਡ ਉਨ੍ਹਾਂ ਨੂੰ ਫੇਲ੍ਹ ਕਰ ਦੇਵੇਗਾ?

PunjabKesari

CBSE ਨੇ ਜਾਰੀ ਕੀਤਾ ਸਪੱਸ਼ਟੀਕਰਨ: 'ਪੇਪਰ ਬਿਲਕੁਲ ਅਸਲੀ ਹੈ'

ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ CBSE ਬੋਰਡ ਨੇ ਤੁਰੰਤ ਸਪੱਸ਼ਟੀਕਰਨ ਜਾਰੀ ਕੀਤਾ ਹੈ। ਬੋਰਡ ਨੇ ਭਰੋਸਾ ਦਿੱਤਾ ਹੈ ਕਿ ਪ੍ਰਸ਼ਨ ਪੱਤਰ ਬਿਲਕੁਲ ਅਸਲੀ ਹਨ ਅਤੇ ਪੇਪਰ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਗਿਆ। QR ਕੋਡ ਪ੍ਰਸ਼ਨ ਪੱਤਰ ਦੀ ਸੁਰੱਖਿਆ ਅਤੇ ਪੁਸ਼ਟੀ ਲਈ ਲਗਾਏ ਜਾਂਦੇ ਹਨ। ਯੂਟਿਊਬ ਲਿੰਕ ਖੁੱਲ੍ਹਣ ਦੀ ਘਟਨਾ ਨੂੰ ਬੋਰਡ ਨੇ ਗੰਭੀਰਤਾ ਨਾਲ ਲਿਆ ਹੈ ਅਤੇ ਭਵਿੱਖ ਵਿੱਚ ਅਜਿਹੀ ਗਲਤੀ ਨਾ ਹੋਣ ਦਾ ਭਰੋਸਾ ਦਿੱਤਾ ਹੈ।

 

ਜੰਗ ਕਾਰਨ 6 ਦੇਸ਼ਾਂ 'ਚ ਪ੍ਰੀਖਿਆਵਾਂ ਮੁਲਤਵੀ

ਦੱਸਣਯੋਗ ਹੈ ਕਿ ਇੱਕ ਪਾਸੇ ਜਿੱਥੇ ਭਾਰਤ ਵਿੱਚ ਪ੍ਰੀਖਿਆਵਾਂ ਸੁਚਾਰੂ ਢੰਗ ਨਾਲ ਚੱਲ ਰਹੀਆਂ ਹਨ, ਉੱਥੇ ਹੀ ਮਿਡਲ ਈਸਟ (Middle East) 'ਚ ਚੱਲ ਰਹੀ ਜੰਗ ਕਾਰਨ 6 ਦੇਸ਼ਾਂ 'ਚ CBSE ਨੇ ਆਪਣੀਆਂ ਪ੍ਰੀਖਿਆਵਾਂ ਫਿਲਹਾਲ ਟਾਲ ਦਿੱਤੀਆਂ ਹਨ। CBSE ਅਧਿਕਾਰੀ ਨੇ ਕਿਹਾ,"ਵਿਦਿਆਰਥੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਪੇਪਰ ਦੀ ਵੈਧਤਾ 'ਤੇ ਕੋਈ ਸਵਾਲ ਨਹੀਂ ਹੈ। ਬੋਰਡ ਇਸ ਤਕਨੀਕੀ ਗੜਬੜ ਦੀ ਜਾਂਚ ਕਰ ਰਿਹਾ ਹੈ।" 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS