ਅਮਰੀਕਾ ਤੋਂ ਪੰਜਾਬ ਖਿੱਚ ਲਿਆਈ ਮੌਤ, ਘਰ ਪਹੁੰਚਣ ਤੋਂ ਪਹਿਲਾਂ ਹੀ ਰਸਤੇ 'ਚ ਜੋੜੇ ਦੀ ਮੌਤ

ਅਮਰੀਕਾ ਤੋਂ ਪੰਜਾਬ ਖਿੱਚ ਲਿਆਈ ਮੌਤ, ਘਰ ਪਹੁੰਚਣ ਤੋਂ ਪਹਿਲਾਂ ਹੀ ਰਸਤੇ 'ਚ ਜੋੜੇ ਦੀ ਮੌਤ

ਪੱਟੀ : ਅਮਰੀਕਾ ਤੋਂ ਆਪਣੇ ਜੱਦੀ ਪਿੰਡ ਮਰਗਿੰਦਪੁਰਾ ਵਿਖੇ ਆ ਰਹੇ ਪਤੀ-ਪਤਨੀ ਦੀ ਘਰ ਪਹੁੰਚਣ ਤੋਂ ਪਹਿਲਾਂ ਹੀ ਹਾਦਸੇ ਵਿਚ ਮੌਤ ਹੋ ਗਈ। ਇਹ ਹਾਦਸਾ ਹਰਿਆਣਾ ਦੇ ਪਾਣੀਪਤ ਨੇੜੇ ਵਾਪਰਿਆ ਜਿੱਥੇ ਗੱਡੀ ਡਿਵਾਈਡਰ ਵਿਚ ਵੱਜਣ ਕਾਰਨ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਮਾ. ਗੁਰਿੰਦਰਪਾਲ ਸਿੰਘ ਸੰਧੂ ਓ. ਐੱਸ. ਡੀ. ਸਾਬਕਾ ਕੈਬਨਿਟ ਮੰਤਰੀ ਪੰਜਾਬ ਆਦੇਸ਼ ਪ੍ਰਤਾਪ ਸਿੰਘ ਕੈਰੋ ਦੇ ਚਾਚਾ, ਚਾਚੀ ਸਨ। ਇਸ ਮੌਕੇ ਮਾ. ਗੁਰਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਚਾਚਾ ਰਣਜੀਤ ਸਿੰਘ ਸਾਬਕਾ ਸਰਪੰਚ ਮਰਗਿੰਦਪੂਰਾ ਅਤੇ ਸਾਬਕਾ ਜ਼ਿਲਾ ਪਲਾਨਿੰਗ ਬੋਰਡ ਮੈਂਬਰ ਅਤੇ ਚਾਚੀ ਸਤਿੰਦਰ ਕੌਰ ਅਮਰੀਕਾ ਤੋਂ ਭਾਰਤ ਪਹੁੰਚ ਕੇ ਦਿੱਲੀ ਏਅਰਪੋਰਟ ਤੋਂ ਗੱਡੀ 'ਤੇ ਪਿੰਡ ਨੂੰ ਆ ਰਹੇ ਸਨ ਜਦ ਉਹ ਪਾਣੀਪਤ ਨੇੜੇ ਪਹੁੰਚੇ ਤਾਂ ਗੱਡੀ ਅਚਾਨਕ ਡਿਵਾਈਡਰ ਵਿਚ ਜਾ ਵੱਜੀ ਅਤੇ ਉਸ ਤੋਂ ਬਾਅਦ ਟਰੱਕ ਨਾਲ ਟੱਕਰ ਹੋਣ ਕਾਰਨ ਦੋਵਾਂ ਦੀ ਮੌਕੇ 'ਤੇ ਮੌਤ ਹੋ ਗਈ। 

ਇਸ ਹਾਦਸੇ ਤੋਂ ਬਾਅਦ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਵਰਣਨਯੋਗ ਹੈ ਕਿ ਰਣਜੀਤ ਸਿੰਘ ਦੇ ਬੇਟੇ ਦੀ ਮੌਤ ਹੋ ਚੁੱਕੀ ਹੈ ਅਤੇ ਆਪਣੇ ਬੇਟੇ ਦੀ ਯਾਦ ਵਿਚ ਕੁਝ ਸਮਾਂ ਪਹਿਲਾਂ ਪਿੰਡ ਦੇ ਲੋਕਾਂ ਦੀ ਸੇਵਾ ਲਈ ਮਹੱਲਾ ਕਲੀਨਿਕ ਬਣਾਉਣ ਲਈ ਜ਼ਮੀਨ ਦਾਨ ਦਿੱਤੀ ਸੀ। ਇਸ ਮੌਕੇ ਮਾ. ਗੁਰਿੰਦਰਪਾਲ ਸਿੰਘ ਸੰਧੂ ਮਰਗਿੰਦਪੂਰਾ , ਅਮੋਲਕ ਸਿੰਘ ਨੰਬਰਦਾਰ, ਸਾਬਕਾ ਸਰਪੰਚ ਜਸਬੀਰ ਸਿੰਘ, ਰਸਾਲ ਸਿੰਘ, ਅਜਮੇਰ ਸਿੰਘ ਇੰਗਲੈਂਡ, ਰੇਸ਼ਮ ਸਿੰਘ ਯੂਐੱਸਏ, ਪੂਰਨ ਸਿੰਘ ਕੈਨੇਡਾ, ਸੁਖਵੰਤ ਸਿੰਘ, ਸੁਖਦੇਵ ਸਤਵੰਤ ਸਿੰਘ, ਸੁਖਦੇਵ ਸਿੰਘ ਨਾਲ ਆਦੇਸ਼ ਪ੍ਰਤਾਪ ਸਿੰਘ ਕੈਰੋਂ ਸਾਬਕਾ ਕੈਬਨਿਟ ਮੰਤਰੀ ਪੰਜਾਬ ਤੋਂ ਇਲਾਕੇ ਦੀਆ ਸਖਸ਼ੀਅਤਾਂ ਨੇ ਦੁੱਖ ਪ੍ਰਗਟ ਕੀਤਾ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS