ਇੰਟਰਨੈਸ਼ਨਲ ਡੈਸਕ: ਈਰਾਨ ਅਤੇ ਅਮਰੀਕਾ-ਇਜ਼ਰਾਈਲ ਵਿਚਕਾਰ ਜਾਰੀ ਜੰਗ ਹੁਣ ਇੱਕ ਅਜਿਹੇ ਮੋੜ 'ਤੇ ਪਹੁੰਚ ਗਈ ਹੈ ਜਿੱਥੇ ਪੂਰੀ ਦੁਨੀਆ ਦੀ ਆਰਥਿਕਤਾ ਦਾਅ 'ਤੇ ਲੱਗ ਗਈ ਹੈ। 'ਸਟ੍ਰੇਟ ਆਫ ਹੋਰਮੁਜ਼' ਦੇ ਪਹਿਲਾਂ ਹੀ ਪ੍ਰਭਾਵਿਤ ਹੋਣ ਦੀਆਂ ਖ਼ਬਰਾਂ ਵਿਚਕਾਰ ਹੁਣ ਯਮਨ ਦੇ ਹੂਤੀ ਵਿਦਰੋਹੀਆਂ ਨੇ 'ਬਾਬ ਅਲ-ਮੰਡੇਬ' (Bab al-Mandeb) ਸਟ੍ਰੇਟ ਨੂੰ ਬਲਾਕ ਕਰਨ ਦੀ ਧਮਕੀ ਦਿੱਤੀ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਇਹ ਆਧੁਨਿਕ ਇਤਿਹਾਸ ਦਾ ਸਭ ਤੋਂ ਵੱਡਾ ਸਮੁੰਦਰੀ ਸੰਕਟ ਸਾਬਤ ਹੋ ਸਕਦਾ ਹੈ।
ਹੂਤੀ ਨੇਤਾ ਨੇ ਦਿੱਤੀ ਚੇਤਾਵਨੀ
ਜੰਗ ਦੇ ਤੀਜੇ ਹਫਤੇ ਵਿਚ ਦਾਖਲ ਹੁੰਦੇ ਹੀ ਯਮਨ ਸਥਿਤ ਹੂਤੀ ਬਾਗੀਆਂ ਨੇ ਆਪਣੀ ਚੁੱਪੀ ਤੋੜੀ ਹੈ। ਈਰਾਨ ਸਮਰਥਿਤ ਇਸ ਲੜਾਕੂ ਸਮੂਹ ਨੇ ਕਿਹਾ ਕਿ ਉਹ ਕਿਸੇ ਵੀ ਸਮੇਂ ਜਵਾਬੀ ਕਾਰਵਾੀ ਕਰਨ ਲਈ ਤਿਆਰ ਹਨ। ਹੂਤੀ ਨੇਤਾ ਅਬਦੁਲ ਮਲਿਕ ਅਲ-ਹੂਤੀ ਨੇ ਚੇਤਾਵਨੀ ਦਿੱਤੀ ਹੈ ਕਿ ਉਨ੍ਹਾਂ ਦੀਆਂ ਫ਼ੌਜਾਂ ਦੀ 'ਟ੍ਰਿਗਰ 'ਤੇ ਉਂਗਲ' ਹੈ ਅਤੇ ਉਹ ਕਿਸੇ ਵੀ ਪਲ ਜਵਾਬੀ ਕਾਰਵਾਈ ਲਈ ਤਿਆਰ ਹਨ। ਮਾਹਰਾਂ ਦਾ ਮੰਨਣਾ ਹੈ ਕਿ ਇਹ ਹਮਲਾ ਈਰਾਨ ਦੀ ਇੱਕ ਸੋਚੀ-ਸਮਝੀ ਰਣਨੀਤੀ ਦਾ ਹਿੱਸਾ ਹੈ ਜਿਸ ਵਿਚਪਹਿਲੇ ਪੜਾਅ 'ਚ ਸਟ੍ਰੇਟ ਆਫ ਹੋਰਮੁਜ਼ ਨੂੰ ਬਲਾਕ ਕਰਨਾ। ਦੂਜੇ ਪੜਾਅ ਵਿਚ ਲੇਬਨਾਨ ਅਤੇ ਗਾਜ਼ਾ ਦੇ ਮੋਰਚਿਆਂ ਰਾਹੀਂ ਇਜ਼ਰਾਈਲ ਨੂੰ ਉਲਝਾ ਕੇ ਰੱਖਣਾ। ਅਤੇ ਤੀਜੇ ਪੜਾਅ ਵਿਚ ਹੂਤੀ ਵਿਦਰੋਹੀਆਂ ਰਾਹੀਂ ਬਾਬ ਅਲ-ਮੰਡੇਬ ਨੂੰ ਬੰਦ ਕਰਨਾ ਸ਼ਾਮਲ ਹੈ।

ਜਾਣੋ ਕਿਉਂ ਅਹਿਮ ਹੈ ਬਾਬ ਅਲ-ਮੰਡੇਬ?
ਇਸ ਨੂੰ 'ਹੰਝੂਆਂ ਦਾ ਦੁਆਰ' (Gate of Tears) ਵੀ ਕਿਹਾ ਜਾਂਦਾ ਹੈ, ਜੋ ਲਾਲ ਸਾਗਰ ਨੂੰ ਹਿੰਦ ਮਹਾਸਾਗਰ ਨਾਲ ਜੋੜਦਾ ਹੈ।
ਤੇਲ ਦੀ ਸਪਲਾਈ: ਦੁਨੀਆ ਦਾ ਲਗਭਗ 30% ਸਮੁੰਦਰੀ ਤੇਲ ਇਨ੍ਹਾਂ ਰਸਤਿਆਂ ਤੋਂ ਗੁਜ਼ਰਦਾ ਹੈ। ਇਕੱਲੇ ਬਾਬ ਅਲ-ਮੰਡੇਬ ਤੋਂ ਰੋਜ਼ਾਨਾ 88 ਲੱਖ ਬੈਰਲ ਤੇਲ ਨਿਕਲਦਾ ਹੈ।
ਵਪਾਰ 'ਤੇ ਮਾਰ: ਜੇਕਰ ਇਹ ਰਸਤਾ ਬੰਦ ਹੁੰਦਾ ਹੈ, ਤਾਂ ਜਹਾਜ਼ਾਂ ਨੂੰ ਅਫ਼ਰੀਕਾ ਦੇ 'ਕੇਪ ਆਫ ਗੁੱਡ ਹੋਪ' ਤੋਂ ਘੁੰਮ ਕੇ ਜਾਣਾ ਪਵੇਗਾ, ਜਿਸ ਨਾਲ ਯਾਤਰਾ ਵਿੱਚ 10 ਤੋਂ 15 ਦਿਨਾਂ ਦੀ ਦੇਰੀ ਹੋਵੇਗੀ ਅਤੇ ਬਾਲਣ ਦਾ ਖ਼ਰਚਾ ਵੀ ਭਾਰੀ ਵਧੇਗਾ।
ਕੰਪਨੀਆਂ ਦਾ ਫੈਸਲਾ: ਦੁਨੀਆ ਦੀ ਦਿੱਗਜ ਸ਼ਿਪਿੰਗ ਕੰਪਨੀ ਮਰਸਕ (Maersk) ਨੇ ਸੁਰੱਖਿਆ ਕਾਰਨਾਂ ਕਰਕੇ ਇਸ ਇਲਾਕੇ ਤੋਂ ਆਪਣੇ ਜਹਾਜ਼ਾਂ ਦੀ ਆਵਾਜਾਈ ਅਸਥਾਈ ਤੌਰ 'ਤੇ ਰੋਕ ਦਿੱਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਵੱਡੀ ਖ਼ਬਰ: Trump ਨੇ ਈਰਾਨ ਨਾਲ ਜੰਗਬੰਦੀ ਤੋਂ ਕਰ 'ਤਾ ਸਾਫ਼ ਇਨਕਾਰ
ਤੇਲ ਕੀਮਤਾਂ 'ਚ ਅੱਗ ਲੱਗਣ ਦਾ ਖ਼ਦਸ਼ਾ
ਕੱਚੇ ਤੇਲ ਦੀਆਂ ਕੀਮਤਾਂ ਪਹਿਲਾਂ ਹੀ 100 ਡਾਲਰ ਦੇ ਕਰੀਬ ਹਨ। ਜੇਕਰ ਹੂਤੀ ਆਪਣੀ ਧਮਕੀ ਨੂੰ ਅਮਲੀ ਜਾਮਾ ਪਹਿਨਾਉਂਦੇ ਹਨ, ਤਾਂ ਤੇਲ ਦੀਆਂ ਕੀਮਤਾਂ ਬੇਕਾਬੂ ਹੋ ਜਾਣਗੀਆਂ, ਜਿਸ ਦਾ ਸਿੱਧਾ ਅਸਰ ਏਸ਼ੀਆ ਤੋਂ ਯੂਰਪ ਜਾਣ ਵਾਲੀਆਂ ਮਸ਼ੀਨਰੀਆਂ, ਅਨਾਜ ਅਤੇ ਇਲੈਕਟ੍ਰਾਨਿਕਸ ਦੀ ਸਪਲਾਈ 'ਤੇ ਪਵੇਗਾ।
ਇਜ਼ਰਾਈਲ ਦਾ ਜਵਾਬੀ ਦਾਅ
ਇਸ ਖ਼ਤਰੇ ਨੂੰ ਦੇਖਦਿਆਂ ਇਜ਼ਰਾਈਲ ਨੇ ਵੀ ਆਪਣੀ ਰਣਨੀਤੀ ਬਦਲ ਲਈ ਹੈ। ਇਜ਼ਰਾਈਲ ਨੇ ਸੋਮਾਲੀਲੈਂਡ ਵਿੱਚ ਇੱਕ ਫ਼ੌਜੀ ਬੇਸ ਬਣਾਉਣ ਦੀ ਯੋਜਨਾ ਬਣਾਈ ਹੈ ਤਾਂ ਜੋ ਹੂਤੀ ਵਿਦਰੋਹੀਆਂ 'ਤੇ ਸਿੱਧੀ ਨਜ਼ਰ ਰੱਖੀ ਜਾ ਸਕੇ ਅਤੇ ਲਾਲ ਸਾਗਰ ਵਿੱਚ ਆਪਣੀ ਸਥਿਤੀ ਮਜ਼ਬੂਤ ਕੀਤੀ ਜਾ ਸਕੇ।
ਇਤਿਹਾਸ ਦੇ ਸਭ ਤੋਂ ਵੱਡੇ ਸਮੁੰਦਰੀ ਸੰਕਟ ਦਾ ਖਦਸਾ
ਈਰਾਨ ਦੇ 'ਪ੍ਰਤੀਰੋਧ ਦਾ ਧੁਰਾ' (ਹਮਾਸ, ਹਿਜ਼ਬੁੱਲਾ ਅਤੇ ਹੂਤੀ) ਹੁਣ ਇਕੱਠੇ ਕੰਮ ਕਰਦੇ ਦਿਖਾਈ ਦੇ ਰਹੇ ਹਨ। ਜੇਕਰ ਬਾਬ ਅਲ-ਮੰਡੇਬ ਨੂੰ ਰੋਕ ਦਿੱਤਾ ਜਾਂਦਾ ਹੈ, ਤਾਂ ਦੁਨੀਆ ਆਧੁਨਿਕ ਇਤਿਹਾਸ ਦੇ ਸਭ ਤੋਂ ਵੱਡੇ ਸਮੁੰਦਰੀ ਸੰਕਟ ਦਾ ਸਾਹਮਣਾ ਕਰ ਸਕਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit : www.jagbani.com