ਬੱਚਿਆਂ ਨੂੰ ਜ਼ਰੂਰ ਵਿਖਾਓ ਇਹ Funny ਵੀਡੀਓ, ਆਸਾਨੀ ਨਾਲ ਯਾਦ ਹੋਣਗੇ ਹਫ਼ਤੇ ਦੇ ਦਿਨਾਂ ਦੇ ਨਾਮ

ਬੱਚਿਆਂ ਨੂੰ ਜ਼ਰੂਰ ਵਿਖਾਓ ਇਹ Funny ਵੀਡੀਓ, ਆਸਾਨੀ ਨਾਲ ਯਾਦ ਹੋਣਗੇ ਹਫ਼ਤੇ ਦੇ ਦਿਨਾਂ ਦੇ ਨਾਮ

ਜਲੰਧਰ- ਅਜੋਕੇ ਸਮੇਂ 'ਚ ਜਿੱਥੇ ਬੱਚਿਆਂ ਲਈ ਡਿਜੀਟਲ ਸਮੱਗਰੀ ਦੀ ਭਰਮਾਰ ਹੈ, ਉੱਥੇ ਹੀ ਪਿੰਕੂ ਟੀ. ਵੀ. ਇਕ ਅਜਿਹਾ ਚੈਨਲ ਬਣ ਕੇ ਉੱਭਰਿਆ ਹੈ, ਜੋ ਬੱਚਿਆਂ ਲਈ ਬਹੁਤ ਹੀ ਦਿਲਚਸਪ ਅਤੇ ਸਿੱਖਿਆਦਾਇਕ ਵੀਡੀਓਜ਼ ਤਿਆਰ ਕਰ ਰਿਹਾ ਹੈ। ਇਹ ਚੈਨਲ ਖ਼ਾਸ ਤੌਰ 'ਤੇ ਆਪਣੀਆਂ ਐਨੀਮੇਟਡ ਕਹਾਣੀਆਂ ਰਾਹੀਂ ਬੱਚਿਆਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਮਾਨਸਿਕ ਵਿਕਾਸ ਵਿੱਚ ਵੀ ਸਹਾਈ ਹੋ ਰਿਹਾ ਹੈ। ਬੱਚਿਆਂ ਲਈ ਦਿਲਚਸਪ ਵੀਡੀਓਜ਼ ਤਿਆਰ ਕਰਨ ਵਾਲਾ ਪਿੰਕੂ ਟੀ. ਵੀ. ਇਕ ਹੋਰ ਫਨੀ ਵੀਡੀਓ ਲੈ ਕੇ ਆਇਆ ਹੈ, ਜਿਸ ਵਿਚ ਬੱਚਿਆਂ ਨੂੰ ਹਫ਼ਤੇ ਦਿਨਾਂ ਨੂੰ ਯਾਦ ਕਰਵਾਉਣ ਲਈ ਫਨੀ ਤਰੀਕਾ ਅਪਣਾਇਆ ਗਿਆ ਹੈ। ਜਾਰੀ ਕੀਤੀ ਗਈ ਵੀਡੀਓ ਵਿਚ ਤੁਸੀਂ ਆਸਾਨੀ ਨਾਲ ਆਪਣੇ ਬੱਚਿਆਂ ਨੂੰ ਹਫ਼ਤੇ ਦੇ ਦਿਨਾਂ ਨੂੰ ਯਾਦ ਕਰਵਾ ਸਕਦੇ ਹੋ। 

PunjabKesari

ਪੰਜਾਬੀ ਅੱਖਰਾਂ ਵਿਚ ਵਿਖਾਏ ਗਏ ਹਫ਼ਤੇ ਦੇ ਦਿਨਾਂ ਦੇ ਨਾਵਾਂ ਨੂੰ ਤੁਸੀਂ ਆਪਣੇ ਬੱਚਿਆਂ ਨੂੰ ਇਹ ਫਨੀ ਵੀਡੀਓ ਵਿਖਾ ਕੇ ਆਸਾਨੀ ਨਾਲ ਯਾਦ ਕਰਵਾ ਸਕਦੇ ਹੋ। ਜ਼ਿਕਰਯੋਗ ਹੈ ਕਿ ਬੱਚਿਆਂ ਦੀ ਦੁਨੀਆ 'ਚ ਪਿੰਕੂ ਟੀ. ਵੀ. ਨੇ ਆਪਣੀ ਇਕ ਵੱਖਰੀ ਹੀ ਥਾਂ ਬਣਾ ਲਈ ਹੈ। ਹੁਣ ਪਿੰਕੂ ਟੀ. ਵੀ. ਦੇ ਇਕ ਵੀਡੀਓ ਰਾਹੀਂ ਬੱਚਿਆਂ ਨੂੰ ਰੋਜ਼ਾਨਾ ਜੀਵਨ ਵਿੱਚ ਚੰਗੀਆਂ ਆਦਤਾਂ ਅਪਣਾਉਣ ਦਾ ਅਹਿਮ ਸੰਦੇਸ਼ ਦਿੱਤਾ ਗਿਆ ਹੈ। 

ਜ਼ਿਕਰਯੋਗ ਹੈ ਕਿ 'ਪਿੰਕੂ-ਟੀ. ਵੀ' ਇਕ ਪੰਜਾਬੀ-ਭਾਸ਼ਾ ਵਾਲਾ ਬੱਚਿਆਂ ਲਈ ਸਮਰਪਿਤ ਪਹਿਲਾ 3-ਡੀ ਐਨੀਮੇਸ਼ਨ ਯੂ-ਟਿਊਬ ਚੈਨਲ ਹੈ, ਜੋਕਿ ਰੰਗ-ਬਿਰੰਗੇ ਐਨੀਮੇਟਿਡ ਵੀਡੀਓਜ਼, ਦਿਲਚਸਪ ਕਹਾਣੀਆਂ, ਰਾਈਮਸ ਅਤੇ ਨੈਤਿਕ ਸਿੱਖਿਆ ਵਾਲੀ ਸਮੱਗਰੀਆਂ ਰਾਹੀਂ ਬੱਚਿਆਂ ਨੂੰ ਮਨੋਰੰਜਨ ਅਤੇ ਸਿੱਖਿਆ ਦੋਹਾਂ ਦਾ ਪ੍ਰਦਾਨ ਕਰਦਾ ਹੈ। ਇਸ ਦੀਆਂ ਵੀਡੀਓਜ਼ 'ਚ ਅਕਸਰ ਪੰਜਾਬੀ ਲੋਕ-ਕਹਾਣੀਆਂ, ਨੈਤਿਕ ਪਾਠ ਅਤੇ ਦਿਲਚਸਪ ਗੱਲਾਂ ਵੇਖਣ ਨੂੰ ਮਿਲਦੀਆਂ ਹਨ, ਜੋ ਬੱਚਿਆਂ ਦੀ ਸੋਚ ਨੂੰ ਉਤਸ਼ਾਹਤ ਕਰਦੀਆਂ ਹਨ।

PunjabKesari

ਚੈਨਲ ਦਾ ਮੁੱਖ ਉਦੇਸ਼ ਬੱਚਿਆਂ ਨੂੰ ਮਾਂ-ਬੋਲੀ ਪੰਜਾਬੀ ਨਾਲ ਜੋੜਨਾ, ਉਨ੍ਹਾਂ ਨੂੰ ਚੰਗੀਆਂ ਆਦਤਾਂ ਅਤੇ ਨੈਤਿਕ ਮੁੱਲਾਂ ਦੀ ਸਿੱਖਿਆ ਦੇਣਾ ਅਤੇ ਉਨ੍ਹਾਂ ਦੀ ਕਲਪਨਾ-ਸ਼ਕਤੀ ਨੂੰ ਵਧਾ ਦੇਣਾ ਸ਼ਾਮਲ ਹੈ। ਇਸ ਦੀ ਸਮੱਗਰੀ ਵੇਖ ਕੇ ਬੱਚੇ, ਦੋਸਤੀ, ਸੱਚਾਈ, ਸਹਿਯੋਗ ਵਰਗੇ ਗੁਣਾਂ ਨੂੰ ਅਪਣਾ ਸਕਦੇ ਹਨ ਅਤੇ ਚੰਗੀ ਸੋਚ ਵਾਲੀਆਂ ਕਈ ਤਰ੍ਹਾਂ ਦੀਆਂ ਨਵੀਆਂ ਗੱਲਾਂ ਨੂੰ ਸਿੱਖ ਸਕਦੇ ਹਨ।  ਮਾਪਿਆਂ ਵੱਲੋਂ ਵੀ ਅਜਿਹੇ ਚੈਨਲਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਕਿਉਂਕਿ ਇਹ ਬੱਚਿਆਂ ਨੂੰ ਸੁਰੱਖਿਅਤ ਅਤੇ ਸਕਾਰਾਤਮਕ ਸਮੱਗਰੀ ਪ੍ਰਦਾਨ ਕਰਦੇ ਹਨ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

Credit : www.jagbani.com

  • TODAY TOP NEWS